Chandigarh News : P.G.I. 'ਚ ਸੁਰੱਖਿਆ ਲਈ ਮਹਿਲਾ ਵਰਕਰਾਂ ਦੇ ਡਿਊਟੀ ਰੂਮ 'ਚ ਲਾਏ ਜਾਣਗੇ ਪੈਨਿਕ ਬਟਨ 

By : BALJINDERK

Published : Aug 18, 2024, 2:17 pm IST
Updated : Aug 18, 2024, 2:17 pm IST
SHARE ARTICLE
PGI
PGI

Chandigarh News : ਪੀ.ਜੀ.ਆਈ. ਡਾਇਰੈਕਟਰ ਵੱਲੋਂ ਕਮੇਟੀ ਗਠਿਤ, ਨਵੇਂ ਕੈਮਰਿਆਂ ਲਈ 3 ਕਰੋੜ ਦਾ ਰੱਖਿਆ ਬਜਟ

Chandigarh News : ਦੇਸ਼ ਭਰ 'ਚ ਡਾਕਟਰਾਂ ਦੀ ਹੜਤਾਲ ਤੋਂ ਬਾਅਦ ਕੈਂਪਸ 'ਚ ਮਹਿਲਾ ਸਟਾਫ਼ ਦੀ ਸੁਰੱਖਿਆ ਵੱਡਾ ਮੁੱਦਾ ਬਣ ਗਈ ਹੈ। ਪੀ.ਜੀ.ਆਈ. ਡਾਇਰੈਕਟਰ ਵਿਵੇਕ ਲਾਲ ਨੇ 12 ਮੈਂਬਰੀ ਕਮੇਟੀ ਦਾ ਗਠਨ ਕੀਤਾ, ਜੋ ਮਹਿਲਾ ਸਟਾਫ਼ ਲਈ ਸੁਰੱਖਿਆ ਦਾ ਕੰਮ ਕਰ ਰਹੀ ਹੈ। ਆਰਥੋਪੈਡਿਕਸ ਵਿਭਾਗ ਦੇ ਪ੍ਰੋਫੈਸਰ ਅਤੇ ਫੈਕਲਟੀ ਐਸੋਸੀਏਸ਼ਨ ਕਮੇਟੀ ਦੇ ਮੀਤ ਪ੍ਰਧਾਨ ਸਮੀਰ ਅਗਰਵਾਲ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਕਮੇਟੀ `ਚ ਗਰਲਜ਼ ਹੋਸਟਲ ਦੇ ਵਾਰਡਨ ਤੇ ਵੱਖ-ਵੱਖ ਵਿਭਾਗਾਂ ਦੀਆਂ ਕਈ ਮਹਿਲਾਵਾਂ ਸ਼ਾਮਲ ਹਨ।

ਇਹ ਵੀ ਪੜੋ:Mohali News : ਅਦਾਲਤ ਨੇ ਸੜਕ ਹਾਦਸੇ ’ਚ ਮਾਰੇ 3 ਨੌਜਵਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੇ ਦਿੱਤੇ ਹੁਕਮ 

ਡਾ. ਅਗਰਵਾਲ ਨੇ ਕਿਹਾ ਕਿ ਕੋਲਕਾਤਾ ਹਾਦਸੇ ਨੇ ਸਾਨੂੰ ਮਹਿਲਾ ਵਰਕਰਾਂ ਦੀ ਸੁਰੱਖਿਆ ਅਗਰਵਾਲ ਯਕੀਨੀ ਬਣਾਉਣ ਦਾ ਅਹਿਸਾਸ ਕਰਵਾਇਆ ਹੈ। ਇਸ ਲਈ ਡਾਕਟਰਾਂ, ਰੈਜ਼ੀਡੈਂਟ, ਨਰਸਾਂ, ਰਿਸਰਚਰ ਅਤੇ ਪੈਰਾ ਮੈਡੀਕਲ ਵਰਕਰਾਂ ਤੋਂ ਸੁਝਾਅ ਮੰਗੇ ਗਏ ਸਨ। ਡਾਇਰੈਕਟਰ ਨੇ ਬਜਟ ਦੀ ਹਾਮੀ ਭਰੀ ਹੈ। ਸੁਝਾਅ 'ਚ ਕੁਝ ਮੁੱਦੇ ਸਾਹਮਣੇ ਆਏ ਹਨ, ਜਿਵੇਂ ਕਿ ਕੈਂਪਸ ਵਿਚ ਬਲੈਕ ਸਪਾਟਸ (ਜਿੱਥੇ ਰੌਸ਼ਨੀ ਵਧਾਉਣ ਦੀ ਲੋੜ ਹੈ), ਹਰ ਖੇਤਰ ਵਿਚ ਮਹਿਲਾ ਕਰਮਚਾਰੀਆਂ ਲਈ ਡਿਊਟੀ ਰੂਮ, ਘੱਟ ਆਵਾਜਾਈ ਵਾਲੇ ਖੇਤਰਾਂ ਵਿਚ ਸੀ.ਸੀ.ਟੀ.ਵੀ. ਕੈਮਰੇ, ਨਰਸਿੰਗ ਸਟਾਫ਼ ਲਈ ਵੱਖਰੇ ਚੇਜਿੰਗ ਰੂਮ, ਹੋਰ ਸੁਰੱਖਿਆ ਕਰਮਚਾਰੀ ਅਤੇ ਇਲੈਕਟ੍ਰਾਨਿਕ ਕਾਰਡ ਐਂਟਰੀ ਵਰਗੇ ਬਦਲਾਅ ਕੀਤੇ ਜਾ ਰਹੇ ਹਨ। ਸਾਰੇ ਹਾਟ ਸਪਾਟਸ ਦੀ ਪਛਾਣ ਕੀਤੀ ਜਾ ਰਹੀ ਹੈ।
ਮੰਗਵਾਏ ਗਏ ਹਨ 300 ਨਵੇਂ ਕੈਮਰੇ
ਡਾ. ਅਗਰਵਾਲ ਨੇ ਕਿਹਾ ਕਿ ਕੈਂਪਸ ਦੇ ਸਾਰੇ 900 ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰਵਾਈ ਗਈ ਹੈ। ਨੁਕਸਦਾਰ ਕੈਮਰਿਆਂ ਦੀ ਮੁਰੰਮਤ ਅਤੇ ਉਨ੍ਹਾਂ ਨੂੰ ਬਦਲਿਆ ਜਾ ਰਿਹਾ ਹੈ। 300 ਨਵੇਂ ਕੈਮਰੇ ਮੰਗਵਾਏ ਗਏ ਹਨ, ਜੋ ਲਗਭਗ 3 ਕਰੋੜ ਦੇ ਬਜਟ ਨਾਲ ਹਰ ਖੇਤਰ 'ਚ ਲਗਾਏ ਜਾਣਗੇ। ਹੁਣ ਤੱਕ ਸੁਰੱਖਿਆ ਸਿਰਫ਼ ਚੋਰੀ ਨੂੰ ਰੋਕਣ ਲਈ ਸੀ, ਪਰ ਹੁਣ ਇਸ ਨੂੰ ਵਧਾ ਦਿੱਤਾ ਜਾਵੇਗਾ। ਸਾਰੇ ਡਿਊਟੀ ਰੂਮਾਂ 'ਚ ਲਾਕ ਦੀ ਜਾਂਚ ਨੂੰ ਲੈ ਕੇ ਸਿਵਲ ਇੰਜੀਨੀਅਰਿੰਗ, ਇਲੈਕਟ੍ਰੀਕਲ ਅਤੇ ਸੁਰੱਖਿਆ ਵਿਭਾਗ ਨਾਲ ਮੀਟਿੰਗ ਕੀਤੀ ਗਈ ਹੈ। ਕੁਝ ਰੈਜ਼ੀਡੈਂਟ ਡਾਕਟਰਾਂ ਦਾ ਕਹਿਣਾ ਹੈ ਕਿ ਐਡਵਾਂਸਡ ਪੀਡੀਆਟ੍ਰਿਕ ਸੈਂਟਰ ਨੇੜੇ ਲਾਈਟਾਂ ਵਧਾਉਣ ਦੀ ਲੋੜ ਹੈ।
ਪੈਨਿਕ ਬਟਨ ਸਿਸਟਮ ਲਗਾਉਣਾ ਸ਼ੁਰੂ
ਕੈਂਪਸ ਦੀ ਹਰ ਮੰਜ਼ਿਲ 'ਤੇ ਮਹਿਲਾ ਡਿਊਟੀ ਵਾਲੇ ਕਮਰਿਆਂ 'ਚ ਪੈਨਿਕ ਬਟਨ ਸਿਸਟਮ ਲਗਾਇਆ ਜਾਵੇਗਾ। ਇਸ ਲਈ ਕੰਪਨੀ ਨਾਲ ਗੱਲ ਕੀਤੀ ਹੈ। ਸਿਸਟਮ 'ਚ ਇਜ਼ਰਾਈਲੀ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਪ੍ਰੋਜੈਕਟ ਰਿਪੋਰਟ ਪੇਸ਼ ਕੀਤੀ ਜਾ ਚੁੱਕੀ ਹੈ। ਇਹ ਸਿਸਟਮ ਚਾਰ ਫੋਨ, ਐੱਮ.ਐੱਸ. ਕੰਟਰੋਲ ਰੂਮ ਅਤੇ ਮੁੱਖ ਸੁਰੱਖਿਆ ਅਧਿਕਾਰੀਆਂ ਨਾਲ ਜੋੜਿਆ ਪੀਯੂ ਜਾਵੇਗਾ ਪਰ ਇਸ ਨੂੰ ਲਗਾਉਣ 'ਚ ਕੁਝ ਸਮਾਂ ਲੱਗੇਗਾ।
ਰਿਸਰਚ ਏਰੀਏ 'ਚ ਸਟਾਫ਼ ਲਈ ਅਲੱਗ ਤੋਂ ਬਣਾਈਆਂ ਜਾਣਗੀਆਂ ਪਾਰਕਿੰਗਾਂ
ਰਿਸਰਚ ਬਲਾਕ ‘ਏ ਅਤੇ ‘ਬੀ’ ’ਚ ਰਾਤ ਨੂੰ ਲੋਕਾਂ ਦੀ ਘੱਟ ਆਵਾਜਾਈ ਹੁੰਦੀ ਹੈ, ਇਸ ਲਈ ਉੱਥੇ ਸਖ਼ਤ ਨਿਯਮ ਹੋਣਗੇ। ਇੰਜੀਨੀਅਰਿੰਗ ਵਿਭਾਗ ਨੂੰ 24 ਘੰਟੇ ਸੁਰੱਖਿਆ ਦੇ ਨਾਲ ਕਰਮਚਾਰੀਆਂ ਲਈ ਵਿਸ਼ੇਸ਼ ਤੌਰ 'ਤੇ ਦੋ ਪਾਰਕਿੰਗਾਂ ਬਣਾਉਣ ਲਈ ਕਿਹਾ ਹੈ। ਚੰਡੀਗੜ੍ਹ ਪੁਲਿਸ ਨਾਲ ਬਿਹਤਰ ਤਾਲਮੇਲ ਚਾਹੁੰਦੇ ਹੋ ਤਾਂ ਜੋ ਦੋਵੇਂ ਮੁੱਖ ਗੇਟ ਸੁਰੱਖਿਅਤ ਰਹਿਣ। ਹਾਲੇ ਸਿਰਫ਼ ਆਈ ਵਿਭਾਗ 'ਚ ਹੀ ਇਲੈਕਟ੍ਰਾਨਿਕ ਚਾਬੀਆਂ ਨਾਲ ਪ੍ਰਵੇਸ਼ ਦਾ ਸਿਸਟਮ ਚੱਲ ਰਿਹਾ ਹੈ, ਪਰ ਹਰ ਵਿਭਾਗ 'ਚ ਅਜਿਹਾ ਸਿਸਟਮ ਸ਼ੁਰੂ ਕਰਨ ਦੀ ਯੋਜਨਾ ਹੈ।

(For more news apart from PGI Panic buttons will be installed in the duty room of women workers for safety News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement