Punjab News: ਨੌਜਵਾਨ ਨੇ ਹਾਦਸੇ ਤੋਂ ਬਾਅਦ ਵ੍ਹੀਲਚੇਅਰ 'ਤੇ ਪੂਰੀ ਕੀਤੀ MBBS, ਪੜ੍ਹੋ ਕਹਾਣੀ 
Published : Feb 19, 2024, 2:47 pm IST
Updated : Feb 19, 2024, 2:47 pm IST
SHARE ARTICLE
Vidur Makkar
Vidur Makkar

ਹੁਣ ਵ੍ਹੀਲਚੇਅਰ 'ਤੇ ਹੀ PGI ਵਿਚ ਸੇਵਾ ਨਿਭਾ ਰਿਹਾ ਹੈ ਨੌਜਵਾਨ  

ਵਿਦੂਰ ਮੱਕੜ ਦੇਸ਼ ਦਾ ਪਹਿਲਾ ਕਵਾਡ੍ਰੀਪਲੇਜਿਕ ਮਨੋਵਿਗਿਆਨੀ ਹਨ, ਜੋ ਇਸ ਸਮੇਂ PGI ਵਿਚ ਨਸ਼ਾ ਛੁਡਾਊ ਕੇਂਦਰ ਵਿਚ ਕਰ ਰਹੇ ਨੇ ਇਲਾਜ 

Punjab News: ਚੰਡੀਗੜ੍ਹ - ਪੀ.ਜੀ.ਆਈ. ਵਿਚ ਮਰੀਜ਼ਾਂ ਨੂੰ ਵ੍ਹੀਲਚੇਅਰ 'ਤੇ ਆਉਂਦੇ-ਜਾਂਦੇ ਵੇਖਿਆ ਜਾਂਦਾ ਹੈ ਪਰ ਇਨ੍ਹੀਂ ਦਿਨੀਂ ਪੀ.ਜੀ.ਆਈ. ਵਿਚ ਨੌਜਵਾਨ ਵ੍ਹੀਲਚੇਅਰ 'ਤੇ ਇਲਾਜ ਕਰਦਾ ਹੈ। ਨਸ਼ਾ ਛੁਡਾਊ ਕੇਂਦਰ ਦੀ ਓ.ਪੀ.ਡੀ. ਵਿਚ ਉਸ ਨੌਜਵਾਨ ਨੂੰ ਦੇਖ ਕੇ ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਸ਼ਾਇਦ ਇਹ ਕੋਈ ਮਰੀਜ਼ ਹੈ, ਪਰ ਉਹ ਦੇਸ਼ ਦਾ ਪਹਿਲਾ ਕੁਆਡਰੀਪਲੇਜਿਕ ਮਨੋਚਿਕਿਤਸਕ ਬਣ ਗਿਆ ਹੈ। 

ਡਾ. ਵਿਦੁਰ ਮੱਕੜ, ਜੋ ਇਸ ਸਮੇਂ ਪੀਜੀਆਈ ਦੇ ਮਨੋਚਿਕਿਤਸਕ ਹਨ। ਉਹ ਪੀਜੀਆਈ ਦੇ ਨਸ਼ਾ ਛੁਡਾਊਂ ਕੇਂਦਰ ਵਿਚ ਇਲਾਜ ਕਰ ਰਹੇ ਹਨ। ਡਾ.ਮੱਕੜ ਛੇ ਮਹੀਨੇ ਪਹਿਲਾਂ ਪੀਜੀਆਈ ਵਿਚ ਇੱਕ ਸੀਨੀਅਰ ਰੈਜ਼ੀਡੈਂਟ ਵਜੋਂ ਸ਼ਾਮਲ ਹੋਏ ਸੀ। ਜਦੋਂ ਕੋਈ ਡਾਕਟਰ ਵਿਦੁਰ ਨੂੰ ਮਿਲਦਾ ਹੈ, ਤਾਂ ਉਸ ਦੀ ਜ਼ਿੰਦਾਦਿਲੀ ਨੂੰ ਵੇਖਕੇ, ਉਹਨਾਂ ਨੂੰ ਅਹਿਸਾਸ ਹੁੰਦਾ ਹੈ ਕਿ ਜ਼ਿੰਦਗੀ ਵਿਚ ਖੁਸ਼ ਰਹਿਣ ਲਈ ਕਿਸੇ ਕਾਰਨ ਦੀ ਜ਼ਰੂਰਤ ਨਹੀਂ ਹੈ।

ਮੁਸੀਬਤਾਂ ਵਿਚ ਹਾਰਨ ਦੀ ਬਜਾਏ, ਇਸ ਦਾ ਡਟ ਕੇ ਸਾਹਮਣਾ ਕਰਨ ਦੀ ਲੋੜ ਹੈ। ਫਾਜ਼ਿਲਕਾ ਦੇ ਰਹਿਣ ਵਾਲੇ 29 ਸਾਲਾ ਡਾਕਟਰ ਵਿਦੁਰ ਨੇ ਮੈਸੂਰ ਤੋਂ ਐਮ.ਬੀ.ਬੀ.ਐਸ ਦੀ ਪੜ੍ਹਾਈ ਪੂਰੀ ਕੀਤੀ ਸੀ। ਸਾਲ 2013 'ਚ ਦੂਜੇ ਸਾਲ ਦੇ ਬੈਚ 'ਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਆਪਣੇ ਪਰਿਵਾਰ ਨਾਲ ਘਰ ਜਾਂਦੇ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਹਾਲਾਂਕਿ ਬਾਕੀਆਂ ਨੂੰ ਕੋਈ ਸੱਟ ਨਹੀਂ ਲੱਗੀ, ਪਰ ਡਾਕਟਰ ਵਿਦੁਰ ਨੂੰ ਰੀੜ੍ਹ ਦੀ ਹੱਡੀ ਵਿਚ ਸੱਟਾਂ ਲੱਗੀਆਂ। ਨਸਾਂ ਅਤੇ ਹੱਡੀ ਵਿਚ ਬਹੁਤ ਸੱਟ ਲੱਗੀ ।

ਫੋਰਟਿਸ ਵਿਖੇ ਆਪਰੇਸ਼ਨ ਤੋਂ ਬਾਅਦ, ਉਹ ਦਿੱਲੀ ਵਿਚ ਮੁੜ ਵਸੇਬੇ ਕਾਰਨ ਬੈਚ ਤੋਂ 6 ਮਹੀਨੇ ਪਿੱਛੇ ਰਹਿ ਗਿਆ। ਡਾ. ਵਿਦੁਰ ਦਾ ਕਹਿਣਾ ਹੈ ਕਿ ਸ਼ੁਰੂਆਤੀ ਪੜਾਅ 'ਚ ਜ਼ਿਆਦਾ ਨਿਰਾਸ਼ ਨਹੀਂ ਹੁੰਦਾ ਸੀ। ਫਿਰ ਜ਼ਿੰਦਗੀ ਔਖੀ ਹੋਣ ਲੱਗੀ। ਬਾਹਰ ਆਉਣਾ ਅਤੇ ਦੋਸਤਾਂ ਨਾਲ ਘੁੰਮਣਾ ਬੰਦ ਹੋ ਗਿਆ। ਹਮਦਰਦੀ ਨਾਲ ਇਹ ਬਹੁਤ ਬੁਰਾ ਮਹਿਸੂਸ ਹੋਇਆ। ਉਸ ਸਮੇਂ ਇਹ ਮਹਿਸੂਸ ਕੀਤਾ ਕਿ ਆਉਣ ਵਾਲਾ ਸਮਾਂ ਹੋਰ ਵੀ ਮੁਸ਼ਕਲ ਹੋਵੇਗਾ। 

ਇੱਕ ਜਨਰਲ ਡਾਕਟਰ ਵਾਸਤੇ OPD ਸਮੇਂ 'ਤੇ ਪਹੁੰਚਣਾ ਕੋਈ ਵੱਡੀ ਗੱਲ ਨਹੀਂ ਹੈ, ਪਰ ਡਾ. ਵਿਦੁਰ ਲਈ, ਇਹ ਰੋਜ਼ਾਨਾ ਦੀ ਚੁਣੌਤੀ ਹੈ। ਸਵੇਰੇ 5 ਵਜੇ ਉੱਠ ਕੇ 3 ਤੋਂ 4 ਘੰਟੇ ਰੁਟੀਨ ਕੰਮ ਦੇ ਨਾਲ-ਨਾਲ ਰੋਜ਼ਾਨਾ ਫਿਜ਼ੀਓਥੈਰੇਪੀ ਵੀ ਹੁੰਦੀ ਸੀ। ਮਰੀਜ਼ਾਂ ਨਾਲ ਕੰਮ ਕਰਨਾ ਮੇਰੀ ਹੁਣ ਤੱਕ ਦੀ ਡਾਕਟਰੀ ਯਾਤਰਾ ਵਿੱਚ ਬਹੁਤ ਮਦਦ ਕਰਦਾ ਹੈ। ਮਰੀਜ਼ ਵੀ ਬਹੁਤ ਸਹਾਇਤਾ ਦਿੰਦੇ ਹਨ। ਪੀਜੀਆਈ ਵਰਗੇ ਵੱਡੇ ਇੰਸਟੀਚਿਊਟ ਵਿਚ ਕੰਮ ਕਰਨਾ ਇੱਕ ਵੱਡਾ ਮੌਕਾ ਹੈ।

ਰੀੜ੍ਹ ਦੀ ਹੱਡੀ ਦੀਆਂ ਸੱਟਾਂ ਵਾਲੇ ਮਰੀਜ਼ਾਂ ਨੂੰ ਜ਼ਿਆਦਾਤਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਉਹ ਪੜਾਅ ਜਿਸ ਤੋਂ ਉਹ ਖ਼ੁਦ ਬਾਹਰ ਆਇਆ ਸੀ। ਉਨ੍ਹਾਂ ਨੂੰ ਦੇਖਣ ਤੋਂ ਬਾਅਦ ਉਹ ਆਉਣ ਵਾਲੇ ਸਮੇਂ 'ਚ ਅਜਿਹੇ ਮਰੀਜ਼ਾਂ ਲਈ ਕੰਮ ਕਰਨਾ ਚਾਹੁੰਦੇ ਹਨ। ਕਿਸੇ ਤਰ੍ਹਾਂ ਐਨ.ਜੀ.ਓ. ਦੀ ਸ਼ੁਰੂਆਤ ਕਰ ਕੇ ਲੋਕਾਂ ਦੀ ਮਦਦ ਕਰ ਸਕਦਾ ਹਾਂ।

ਵਿਦੁਰ ਨੇ ਦੱਸਿਆ ਕਿ ਮੇਰੀ ਮਾਂ ਅਤੇ ਪਿਤਾ ਦੋਵੇਂ ਵਕੀਲ ਹਨ। ਇਸ ਦੇ ਨਾਲ ਹੀ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਡਾਕਟਰ ਹਨ। ਮੈਂ ਸੋਚਿਆ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਹਾਂ। ਸੱਟ ਲੱਗਣ ਤੋਂ ਬਾਅਦ ਲਿਖਣ ਦੀ ਗਤੀ ਘੱਟ ਗਈ। ਐਮ.ਬੀ.ਬੀ.ਐਸ. ਦੌਰਾਨ, ਮਾਂ ਮੇਰੇ ਨਾਲ 5 ਸਾਲ ਰਹੀ ਅਤੇ ਪੇਪਰ ਲਿਖਦੀ ਸੀ। ਇਸ ਦੌਰਾਨ ਉਨ੍ਹਾਂ ਨੇ ਆਪਣਾ ਕਰੀਅਰ ਛੱਡ ਦਿੱਤਾ। ਜਦੋਂ ਡੀਐਮ ਦੀ ਵਾਰੀ ਆਈ, ਤਾਂ ਮਾਂ ਨੇ ਕਿਹਾ ਕਿ ਉਹ ਨਾਲ ਨਹੀਂ ਜਾਵੇਗੀ ਅਤੇ ਉਸ ਨੂੰ ਖੁਦ ਜਿਉਣਾ ਸਿੱਖਣਾ ਪਵੇਗਾ। ਇਸ ਫ਼ੈਸਲੇ ਨੇ ਮੈਨੂੰ ਹੋਰ ਵੀ ਮਜ਼ਬੂਤ ਬਣਾ ਦਿੱਤਾ। ਕੇਅਰਟੇਕਰ ਗੌਰਵ 9 ਸਾਲਾਂ ਤੋਂ ਉੱਥੇ ਹੈ। ਉਹ ਪੀਜੀਆਈ ਗ੍ਰੈਜੂਏਟ ਹੈ ਤੇ ਹੁਣ ਪੀਜੀਆਈ ਵਿਚ ਵੀ ਨਾਲ ਹੀ ਹੈ। 




 

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement