Chandigarh News : ਅੰਗਦਾਨ ਰਾਹੀਂ 5 ਲੋਕਾਂ ਨੂੰ ਮਿਲਿਆ ਜੀਵਨ ਦਾਨ

By : BALJINDERK

Published : Mar 22, 2024, 12:22 pm IST
Updated : Mar 22, 2024, 12:27 pm IST
SHARE ARTICLE
Pawan File Photo
Pawan File Photo

Chandigarh PGI News : ਸੜਕ ਹਾਦਸੇ ’ਚ ਬ੍ਰੇਨ ਡੈਡ ਹੋਣ ਕਾਰਨ ਨੌਜਵਾਨ ਹੋਈ ਮੌਤ 

Chandigarh News :  ਚੰਡੀਗੜ੍ਹ ਇੰਡੀਗੋ ਏਅਰਲਾਈਨਜ਼ ਨੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪਹਿਲੀ ਵਾਰ ਮਨੁੱਖੀ ਅੰਗ ਏਅਰਲਿਫ਼ਟ ਰਾਹੀਂ ਜੈਪੁਰ ਭੇਜੇ ਹਨ। ਫੋਰਟਿਸ ਹਸਪਤਾਲ ਮੋਹਾਲੀ ਤੋਂ ਲਿਵਰ ਟਰਾਂਸਪਲਾਂਟ ਕਰਕੇ ਮਹਾਤਮਾ ਗਾਂਧੀ ਮੈਡੀਕਲ ਕਾਲਜ ਐਂਡ ਹਸਪਤਾਲ ਜੈਪੁਰ ਵਿੱਚ ਭੇਜਿਆ ਜਾਣਾ ਸੀ, ਜਿਸ ਦੇ ਲਈ ਇੰਡੀਗੋ ਏਅਰ ਲਾਈਨਜ਼ ਦਾ ਪ੍ਰਬੰਧ ਕੀਤਾ ਗਿਆ।

ਇਹ ਵੀ ਪੜੋ:Chitkara University News : ਚਿਤਕਾਰਾ ਯੂਨੀਵਰਸਿਟੀ ਅਤੇ ਬੀ ਆਰ ਫੋਕ ਕਲਚਰਲ ਕਲੱਬ ਨੇ ਜਿੱਤਿਆ ਲੁੱਡੀ ਅਤੇ ਭੰਗੜਾ ਕੱਪ

ਲਿਵਰ ਦੇ ਮਨੁੱਖੀ ਅੰਗ ਟਰਾਂਸਪਲਾਟੇਸ਼ਨ ਐਕਟ 1994 ਦੇ ਨਿਯਮਾਂ ਦੇ ਅਨੁਸਾਰ ਮੋਹਾਲੀ ਤੋਂ ਜੈਪੁਰ ਪਹੁੰਚਿਆ ਗਿਆ। ਗ੍ਰੀਨ ਕੋਰੀਡੋਰ ਦੇ ਜਰੀਏ ਇੰਡੀਗੋ ਏਅਰਲਾਈਨਜ਼ ਵਿਚ ਡਾਕਟਰਾਂ ਅਤੇ ਮਨੁੱਖੀ ਅੰਗਾਂ ਨੂੰ ਰੱਖਣ ਦਾ ਪ੍ਰਬੰਧ ਕੀਤਾ ਗਿਆ ਸੀ।  ਜ਼ਿਕਰਯੋਗ ਹੈ ਕਿ ਅਜੇ ਤਕ ਪੀਜੀਆਈ ਚੰਡੀਗੜ੍ਹ ਵੀ ਗ੍ਰੀਨ ਕੋਰੀਡੋਰ ਨਾਲ ਏਅਰਲਿਫ਼ਟ ਰਾਹੀਂ ਅੰਗ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਭੇਜੇ ਹਨ, ਇਹ ਕਾਰਜ ਅਜੇ ਤਕ ਭਾਰਤੀ ਵਾਯੂ ਸੈਨਾ ਦੇ ਸਹਿਯੋਗ ਨਾਲ ਹੁੰਦਾ ਸੀ। 

ਇਹ ਵੀ ਪੜੋ:Indonesia News : ਇੰਡੋਨੇਸ਼ੀਆ ਦੇ ਅਸੇਹ ਨੇੜੇ ਰੋਹਿੰਗਿਆ ਮੁਸਲਮਾਨਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਡੁੱਬੀ


ਜਾਣ ਤੋਂ ਪਹਿਲਾਂ 5 ਲੋਕਾਂ ਜ਼ਿੰਦਗੀ ਦੇ ਗਏ ਪਵਨ 
ਸਕੇਤਰੀ ਪੰਚਕੂਲਾ ਦੇ 33 ਸਾਲਾ ਪਵਨ ਦੁਨੀਆਂ ਨੂੰ ਅਲਵਿਦਾ ਆਖਦੇ ਹੋਏ 5 ਲੋਕਾਂ ਨੂੰ ਜੀਵਨ ਦਾਨ ਦੇ ਗਏ ਹਨ। ਪਵਨ ਦਾ 14 ਮਾਰਚ ਨੂੰ ਸੜਕ ਹਾਦਸੇ ਵਿੱਚ ਸਿਰ ’ਤੇ ਸੱਟ ਲੱਗਣ ਨਾਲ ਮੌਤ ਹੋ ਗਈ ਸੀ। 
ਸਿਰ ’ਤੇ ਲੱਗੀ ਸੱਟ ਦਾ ਇਲਾਜ ਕਰਾਉਣ ਲਈ ਉਨ੍ਹਾਂ ਨੂੰ  ਪੀਜੀਆਈ ਚੰਡੀਗੜ੍ਹ ਲਿਆਇਆ ਗਿਆ ਸੀ, ਜਿਥੇ 19 ਮਾਰਚ ਨੂੰ ਡਾਕਟਰਾਂ ਨੇ ਬ੍ਰੇਨ ਡੈਡ ਐਲਾਨ ਕੀਤਾ ਦਿੱਤਾ ਸੀ। ਬ੍ਰੇਨ ਡੈਡ ਐਲਾਨ ਹੋਣ ਦੇ ਬਾਅਦ ਪਵਨ ਦੀ ਪਤਨੀ ਬੇਬੀ ਰਾਣੀ ਅਤੇ ਦੋ ਭਰਾਵਾਂ ਨੇ ਅੰਗਦਾਨ ਲਈ ਰਾਜ਼ੀ ਹੋ ਗਏ ਸੀ। ਪਰਿਵਾਰ ਵਲੋਂ ਹਾਮੀ ਭਰਨ ਤੋਂ ਬਾਅਦ ਹਾਰਟ ਨੂੰ ਏਅਰਲਿਫ਼ਟ ਰਾਹੀਂ ਦਿੱਲੀ  ਭੇਜਿਆ ਗਿਆ ਸੀ ਜਿਥੇ ਉਹ ਦੋ ਮਰੀਜ਼ਾਂ ਨੂੰ ਦਿੱਤਾ ਗਿਆ। ਇਸ ਤਰ੍ਹਾਂ ਨਾਲ ਦੋ ਲੋਕਾਂ ਨੂੰ ਕੋਰਨੀਆ ਅਤੇ ਇੱਕ ਨੂੰ ਜਿਗਰ ਦਿੱਤਾ ਗਿਆ। 

ਇਹ ਵੀ ਪੜੋ:Afghanistan News : ਸਕੂਲਾਂ ’ਚ ਬਿਨਾਂ ਵਿਦਿਆਰਥਣਾਂ ਦੇ ਨਵਾਂ ਵਿੱਦਿਅਕ ਸੈਸ਼ਨ ਦੀ ਕੀਤੀ ਸ਼ੁਰੂਆਤ 

 (For more news apart from  First time from Chandigarh Liver sent to Jaipur by airlift News in Punjabi, stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement