Gurumukhi SF Express : ਸਿੱਖਾਂ ਦੇ ਦੋ ਮਹਾਨ ਤਖ਼ਤਾਂ ਨੂੰ ਜੋੜ ਸਕਦੀ ਹੈ ‘ਗੁਰਮੁਖੀ’ ਰੇਲ ਦੀ ਪਟਨਾ ਸਾਹਿਬ ਸਟੇਸ਼ਨ ’ਤੇ ਕੁੱਝ ਪਲਾਂ ਦੀ ਬਰੇਕ
Published : Jul 22, 2024, 8:11 am IST
Updated : Jul 22, 2024, 8:13 am IST
SHARE ARTICLE
 'Gurmukhi' train can connect the two great thrones of the Sikhs News
'Gurmukhi' train can connect the two great thrones of the Sikhs News

Gurumukhi SF Express: ਸ੍ਰੀ ਅਨੰਦਪੁਰ ਸਾਹਿਬ ਤੋਂ ਜਾਂਦੀ ਇਹ ਰੇਲ ਪਟਨਾ ਸਾਹਿਬ ਰੁਕੇ ਬਿਨਾਂ ਲੰਘ ਜਾਂਦੀ ਹੈ ਕਲਕੱਤੇ

  'Gurmukhi' train can connect the two great thrones of the Sikhs News : ਸਿੱਖ ਕੌਮ ਦੇ ਦੋ ਮਹਾਨ ਤਖ਼ਤਾਂ ਨੂੰ  ਜੋੜ ਸਕਦੀ ਹੈ ਪੰਜਾਬ ਦੇ ਇਤਿਹਾਸਕ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਤੋਂ ਹੋ ਕੇ ਜਾਂਦੀ ‘ਗੁਰਮੁਖੀ ਐਕਸਪ੍ਰੈਸ’ ਰੇਲ ਦੀ ਸ੍ਰੀ ਪਟਨਾ ਸਾਹਿਬ ਦੇ ਰੇਲਵੇ ਸਟੇਸ਼ਨ ’ਤੇ ਕੁੱਝ ਪਲਾਂ ਦੀ ਬਰੇਕ, ਪਰ ਅਫ਼ਸੋਸ ਇਹ ਰੇਲ ਪਟਨਾ ਸਾਹਿਬ ਰੁਕਣ ਦੀ ਬਜਾਏ ਸਿੱਧੀ ਕਲਕੱਤਾ ਚਲੀ ਜਾਂਦੀ ਹੈ। ਇਸੇ ਤਰ੍ਹਾਂ ਚੰਡੀਗੜ੍ਹ ਤੋਂ ਚਲਦੀ ‘ਪਾਟਲੀ ਪੁੱਤਰ’ ਰੇਲ ਵੀ ਪਟਨਾ ਸਾਹਿਬ ਦੇ ਰੇਲਵੇ ਸਟੇਸ਼ਨ ਤੋਂ 30 ਕਿਲੋਮੀਟਰ ਪਿੱਛੇ ਪਾਟਲੀ ਪੁੱਤਰ ਸਟੇਸ਼ਨ ’ਤੇ ਹੀ ਰੁਕ ਜਾਣ ਕਾਰਨ ਪੰਜਾਬ ਤੇ ਚੰਡੀਗੜ੍ਹ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪਵਿੱਤਰ ਦਰਸ਼ਨਾਂ ਲਈ ਹਰ ਸਾਲ ਜਾਣ ਵਾਲੀਆਂ ਲੱਖਾਂ ਸੰਗਤਾਂ ਨੂੰ ਰਸਤੇ ’ਚੋਂ ਹੋਰ ਸਾਧਨਾਂ ਰਾਹੀਂ ਅੱਗੇ ਜਾਣਾ ਪੈਂਦਾ ਤੇ ਕਈ ਸ਼ਰਧਾਲੂਆਂ ਨੂੰ ਖੱਜਲ-ਖੁਆਰ ਵੀ ਹੋਣਾ ਪੈਂਦਾ ਹੈ। 

ਇਹ ਵੀ ਪੜ੍ਹੋ: America News: ਜੋ ਬਿਡੇਨ ਨਹੀਂ ਲੜਨਗੇ ਰਾਸ਼ਟਰਪਤੀ ਚੋਣਾਂ, ਕਿਹਾ- ਅਮਰੀਕਾ ਦੇ ਹਿੱਤ 'ਚ ਲਿਆ ਫੈਸਲਾ 

ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ 350ਵੇਂ ਪ੍ਰਾਸ਼ ਸ਼ਤਾਬਦੀ ਤੋਂ ਲੈ ਕੇ ਤਖ਼ਤ ਸਾਹਿਬ ਦੀ ਪ੍ਰਬੰਧਕ ਕਮੇਟੀ ’ਤੇ ਹੋਰ ਸ਼ਰਧਾਲੂ ਇਹ ਮੁੱਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਹਰਦੀਪ ਪੁਰੀ ਕੋਲ ਉਠਾ ਚੁੱਕੇ ਹਨ, ਪਰ ਨਾ ਤਾਂ ਅਜੇ ਤਕ ਗੁਰਮੁਖੀ ਐਕਸਪ੍ਰੈਸ ਰੇਲ ਜੋ ਨੰਗਲ ਤੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ, ਭਾਵ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਹੋ ਕੇ ਛੋਟੇ ਸਾਹਿਬਜ਼ਾਦਿਆਂ ਦੇ ਮਹਾਨ ਅਸਥਾਨ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਹੁੰਦੀ ਹੋਈ ਸ੍ਰੀ ਪਟਨਾ ਸਾਹਿਬ ਰਾਹੀਂ ਅੱਗੇ ਜਾਂਦੀ ਹੈ, ਦਾ ਇਸ ਇਤਿਹਾਸਕ ਸ਼ਹਿਰ ਪਟਨਾ ਸਾਹਿਬ ਦੇ ਰੇਲਵੇ ਸਟੇਸ਼ਨ ’ਤੇ ਰੁਕਣਾ ਹੋਇਆ ਤੇ ਨਾ ਹੀ ਪਾਟਲੀਪੁੱਤਰ ਰੇਲ ਗੱਡੀ ਪਟਨਾ ਸਾਹਿਬ ਦੇ ਮੁੱਖ ਸਟੇਸ਼ਨ ਤਕ ਪੁੱਜਣ ਲੱਗੀ ਹੈ।

ਇਹ ਵੀ ਪੜ੍ਹੋ: Monsoon Session begins Monday: ਅੱਜ ਤੋਂ ਸ਼ੁਰੂ ਹੋ ਰਿਹਾ ਸੰਸਦ ਦਾ ਮਾਨਸੂਨ ਸੈਸ਼ਨ, ਵਿੱਤ ਮੰਤਰੀ ਪੇਸ਼ ਕਰਨਗੇ ਆਰਥਿਕ ਸਰਵੇਖਣ

ਇਸ ਤੋਂ ਇਲਾਵਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਪਟਨਾ ਸਾਹਿਬ ਜਾਣ ਵਾਲੀ ‘ਸ੍ਰੀ ਅਕਾਲ ਤਖ਼ਤ ਸਾਹਿਬ’ ਰੇਲ ਵੀ ਹਫ਼ਤੇ ’ਚ ਸਿਰਫ਼ ਤਿੰਨ ਦਿਨ ਹੀ ਚਲਦੀ ਹੈ, ਜੋ ਹਰ ਰੋਜ਼ ਚਲਾਉਣ ਦੀ ਵੀ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਕਮੇਟੀ ਮੰਗ ਕਰ ਰਹੀ ਹੈ, ਪ੍ਰੰਤੂ ਇਸ ਪਾਸੇ ਵਲ ਸਰਕਾਰਾਂ ਵਲੋਂ ਕੋਈ ਵੀ ਧਿਆਨ ਨਹੀਂ ਦਿਤਾ ਜਾ ਰਿਹਾ ਤੇ ਪੰਜਾਬ ਤੋਂ ਜਾਣ ਵਾਲੇ ਲੱਖਾਂ ਸਿੱਖ ਸ਼ਰਧਾਲੂਆਂ ਦੀਆਂ ਇਹ ਮੰਗਾਂ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਕਮੇਟੀ ਤਾਂ ਉਠਾ ਰਹੀ ਹੈ, ਪਰ ਪੰਜਾਬ ਤੋਂ ਸ਼੍ਰੋਮਣੀ ਕਮੇਟੀ ਨੇ ਕਦੇ ਵੀ ਇਹ ਮੰਗ ਕੇਂਦਰ ਸਰਕਾਰ ਜਾਂ ਰੇਲਵੇ ਮੰਤਰੀ ਕੋਲ ਨਹੀਂ ਉਠਾਈ। 

ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਦਸਿਆ ਉਹ ਇਹ ਮੰਗ ਬੀਬੀ ਹਰਸਿਮਰਤ ਕੌਰ ਬਾਦਲ ਦੇ ਕੇਂਦਰੀ ਮੰਤਰੀ ਹੁੰਦਿਆਂ ਉਨ੍ਹਾਂ ਕੋਲ ਵੀ ਉਠਾ ਚੁੱਕੇ ਹਾਂ, ਪਰ ਉਨ੍ਹਾਂ ਨੇ ਵੀ ਕੋਈ ਵਿਸ਼ੇਸ਼ ਧਿਆਨ ਨਹੀਂ ਦਿਤਾ। ਪਟਨਾ ਸਾਹਿਬ ਦੇ ਇਕ ਹੋਰ ਸਿੱਖ ਸ਼ਰਧਾਲੂ ਭਾਈ ਪ੍ਰੇਮ ਸਿੰਘ ਨੇ ਦਸਿਆ ਕਿ ਬੀਬੀ ਬਾਦਲ ਕੋਲ ਤਾਂ ਉਹ ਰੇਲਵੇ ਵਿਭਾਗ ਨਾਲ ਸਬੰਧਤ ਇਨ੍ਹਾਂ ਮੰਗਾਂ ਨੂੰ ਲੈ ਕੇ ਪਟਨਾ ਸਾਹਿਬ ਤੋਂ ਸਿੱਖ ਸ਼ਰਧਾਲੂਆਂ ਦੇ ਜਥੇ ਸਮੇਤ ਬਠਿੰਡਾ ਵੀ ਗਏ ਸਨ ਤੇ ਬੀਬੀ ਨੇ ਪਟਨਾ ਸਾਹਿਬ ਤੋਂ ਪੁੱਜੇ ਸਿੱਖ ਸ਼ਰਧਾਲੂਆਂ ਨੂੰ ਭਰੋਸਾ ਦਿਤਾ ਸੀ ਕਿ ਸਿੱਖ ਸੰਗਤਾਂ ਦੀ ਇਸ ਮੰਗ ਨੂੰ ਉਹ ਰੇਲਵੇ ਵਿਭਾਗ ਤੋਂ ਹੱਲ ਕਰਵਾ ਕੇ ਦੇਣਗੇ, ਪਰ ਕੋਈ ਹੱਲ ਨਹੀਂ ਹੋਇਆ।

 ਕਮੇਟੀ ਦੇ ਪ੍ਰਧਾਨ ਨੇ ਦਸਿਆ ਕਿ ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਸੋਂ ਸਮਾਂ ਮੰਗਿਆ ਗਿਆ ਹੈ, ਜਦੋਂ ਉਨ੍ਹਾਂ ਨੂੰ ਸਮਾਂ ਮਿਲਿਆ ਤਾਂ ਉਹ ਉਪਰੋਕਤ ਮੰਗਾਂ ਤੋਂ ਇਲਾਵਾ ਸ੍ਰੀ ਪਟਨਾ ਸਾਹਿਬ ਦੇ ਰੇਲਵੇ ਸਟੇਸ਼ਨ ਨੂੰ ਮਾਡਲ ਰੇਲਵੇ ਸਟੇਸ਼ਨ ਬਣਾਉਣ ਦੀ ਵੀ ਮੰਗ ਉਠਾਉਣਗੇ, ਇਨ੍ਹਾਂ ਤੋਂ ਇਲਾਵਾ ਸੰਗਤ ਵਲੋਂ ਸੰਗਤਾਂ ਨੇ ਸਿੱਖਾਂ ਦੇ ਪੰਜਾਂ ਤਖ਼ਤਾਂ ਨੂੰ ਜੋੜਨ ਵਾਲੀ ਇਕ ਵਿਸ਼ੇਸ਼ ਟਰੇਨ ਵੀ ਚਲਾਉਣ ਦੀ ਮੰਗ ਕੀਤੀ ਹੈ।  

ਤਾਜ਼ਾ ਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 

​(For more Punjabi news apart from  'Gurmukhi' train can connect the two great thrones of the Sikhs News , stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement