Punjab and Haryana High Court : ਤਲਾਕ ਦੀ ਉਡੀਕ ਕਰ ਰਹੀ ਔਰਤ ਕਰ ਸਕਦੀ ਹੈ ਗਰਭਪਾਤ ਦੀ ਮੰਗ : ਹਾਈਕੋਰਟ

By : BALJINDERK

Published : Aug 22, 2024, 5:05 pm IST
Updated : Aug 22, 2024, 5:09 pm IST
SHARE ARTICLE
Punjab and Haryana High Court
Punjab and Haryana High Court

Punjab and Haryana High Court : ਕਾਨੂੰਨ ਤਹਿਤ ਤਲਾਕਸ਼ੁਦਾ ਤੇ ਵਿਧਵਾ ਔਰਤਾਂ ਨੂੰ 20 ਤੋਂ 24 ਹਫ਼ਤਿਆਂ ਤੱਕ ਦੇ ਗਰਭ ਖ਼ਤਮ ਕਰਨ ਦਿੰਦਾ ਹੈ ਇਜਾਜ਼ਤ

Punjab and Haryana High Court : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਜੋ ਔਰਤ ਤਲਾਕ ਦੀ ਉਡੀਕ ਕਰ ਰਹੀ ਹੈ ਪਰ ਕਾਨੂੰਨੀ ਤੌਰ ’ਤੇ ਤਲਾਕਸ਼ੁਦਾ ਨਹੀਂ ਹੈ, ਉਹ ਗਰਭਪਾਤ ਦੀ ਮੰਗ ਕਰ ਸਕਦੀ ਹੈ। ਗਰਭਪਾਤ ਸਬੰਧੀ ਸਥਾਪਤ ਕਾਨੂੰਨ ਤਲਾਕਸ਼ੁਦਾ ਤੇ ਵਿਧਵਾ ਔਰਤਾਂ ਨੂੰ ਗਰਭ ਅਵਸਥਾ ਖ਼ਤਮ ਕਰਨ ਦੀ ਇਜਾਜ਼ਤ ਦਿੰਦਾ ਹੈ। 

ਇਹ ਵੀ ਪੜੋ:Delhi News : ਕਣਕ ਦੀਆਂ ਕੀਮਤਾਂ ਲਗਭਗ ਨੌਂ ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚੀਆਂ 

ਜਸਟਿਸ ਵਿਨੋਦ ਐੱਸ. ਭਾਰਦਵਾਜ ਨੇ ਕਿਹਾ ਕਿ ਗਰਭ ਅਵਸਥਾ ਦੌਰਾਨ ਵਿਆਹੁਤਾ ਸਥਿਤੀ ਨੂੰ ਸੱਚੀ ਭਾਵਨਾ ਨਾਲ ਸਮਝਣ ਦੀ ਲੋੜ ਹੈ। ਤਲਾਕ ਦੀ ਉਡੀਕ ਕਰ ਰਹੀ ਔਰਤ ਦੇ ਹਾਲਾਤ ਤਲਾਕਸ਼ੁਦਾ ਔਰਤ ਦੇ ਬਰਾਬਰ ਹੀ ਹੁੰਦੇ ਹਨ। ਇਸ ਮਾਮਲੇ ’ਚ ਇਕ ਔਰਤ ਨੂੰ ਘੱਟੋ-ਘੱਟ ਇੰਤਜ਼ਾਰ ਦੀ ਮਿਆਦ ਕਾਰਨ ਤਲਾਕ ਲਈ ਪਟੀਸ਼ਨ ਦਾਇਰ ਕਰਨ ਤੋਂ ਰੋਕ ਦਿੱਤਾ ਗਿਆ ਹੈ ਪਰ ਉਹ ਗਰਭਵਤੀ ਹੋ ਗਈ ਹੈ ਅਤੇ ਉਸ ਨੇ ਆਪਣਾ ਵਿਆਹ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ। ਉਸ ਨੂੰ ਨੁਕਸਾਨਦੇਹ ਸਥਿਤੀ ’ਚ ਨਹੀਂ ਪਾ ਸਕਦੇ।

ਇਹ ਵੀ ਪੜੋ:Jammu and Kashmir News : ਜੰਮੂ-ਕਸ਼ਮੀਰ ਨੂੰ ਮੁੜ ਰਾਜ ਦਾ ਦਰਜਾ ਦਿਵਾਉਣਾ ਸਭ ਤੋਂ ਮਹੱਤਵਪੂਰਨ ਹੈ : ਰਾਹੁਲ ਗਾਂਧੀ 

ਜਸਟਿਸ ਭਾਰਦਵਾਜ ਨੇ ਕਿਹਾ ਕਿ ਉਹ ਪਹਿਲਾਂ ਹੀ ਮਾਨਸਿਕ ਤੇ ਮਨੋਵਿਗਿਆਨਕ ਤੌਰ ’ਤੇ ਅਜਿਹੀ ਸਥਿਤੀ ’ਚ ਹੈ, ਜਿੱਥੇ ਵਿਆਹੁਤਾ ਜੀਵਨ ’ਚ ਤਬਦੀਲੀਆਂ ਲਾਜ਼ਮੀ ਹਨ। ਤਲਾਕ ਲੈਣ ’ਚ ਸਫ਼ਲ ਹੋਣ ਵਾਲੀ ਔਰਤ ਲਈ ਜੋ ਹਾਲਾਤ ਮੌਜੂਦ ਹਨ, ਉਹ ਤਲਾਕ ਦੀ ਉਡੀਕ ਕਰ ਰਹੀ ਔਰਤ ਲਈ ਵੱਖਰੇ ਨਹੀਂ ਹਨ। 
ਪਟੀਸ਼ਨਕਰਤਾ ਦਾ ਇਸ ਸਾਲ ਹੀ ਵਿਆਹ ਹੋਇਆ ਸੀ ਤੇ ਉਹ 28 ਹਫ਼ਤਿਆਂ ਦੀ ਗਰਭਵਤੀ ਹੈ। ਉਸ ਦਾ ਪਤੀ ਉਸ ਨੂੰ ਛੱਡ ਕੇ ਮਈ ’ਚ ਵਿਦੇਸ਼ ਚਲਾ ਗਿਆ ਸੀ। ਹਾਈਕੋਰਟ ਦੇ ਹੁਕਮਾਂ ’ਤੇ ਔਰਤ ਦੀ ਕਾਊਂਸਲਿੰਗ ਵੀ ਕੀਤੀ ਗਈ ਸੀ ਪਰ ਉਹ ਇਸ ਵਿਆਹ ’ਚ ਨਹੀਂ ਰਹਿਣਾ ਚਾਹੁੰਦੀ। ਉਸ ਨੇ ਤਲਾਕ ਲਈ ਪਟੀਸ਼ਨ ਵੀ ਦਾਇਰ ਕੀਤੀ ਹੈ।

ਇਹ ਵੀ ਪੜੋ:Cristiano Ronaldo : ਰੋਨਾਲਡੋ ਨੇ ਬਣਾਇਆ ਵਿਸ਼ਵ ਰਿਕਾਰਡ, YouTube ਚੈਨਲ ਲਾਂਚ ਕਰਨ ਤੋਂ ਬਾਅਦ 90 ਮਿੰਟਾਂ ’ਚ ਹੋਏ 10 ਲੱਖ ਸਬਸਕ੍ਰਾਈਬਰਸ

ਅਦਾਲਤ ਨੇ ਮੈਡੀਕਲ ਬੋਰਡ ਤੋਂ ਸਲਾਹ ਲਈ ਸੀ, ਜਿਸ ਨੇ ਆਪਣੀ ਰਿਪੋਰਟ ’ਚ ਕਿਹਾ ਸੀ ਕਿ ਗਰਭ 24 ਹਫ਼ਤਿਆਂ ਦੀ ਨਿਰਧਾਰਤ ਮਿਆਦ ਪੂਰਾ ਕਰ ਚੁੱਕਾ ਹੈ। ਹਾਲਾਂਕਿ ਪਟੀਸ਼ਨਕਰਤਾ ਦੀ ਤਰਫੋਂ ਹਾਈਕੋਰਟ ਨੂੰ ਕਿਹਾ ਗਿਆ ਕਿ ਉਹ ਖ਼ੁਦ ਆਪਣੇ ਮਾਤਾ-ਪਿਤਾ ’ਤੇ ਨਿਰਭਰ ਹੈ। ਅਜਿਹੀ ਸਥਿਤੀ ’ਚ ਉਹ ਬੱਚੇ ਨੂੰ ਜਨਮ ਦੇਣ ਅਤੇ ਪਾਲਣ ਪੋਸ਼ਣ ਕਰਨ ਦੇ ਯੋਗ ਨਹੀਂ ਹੈ। ਇਸ ਸਥਿਤੀ ਤੇ ਬੋਰਡ ਵੱਲੋਂ ਦਿੱਤੀ ਗਈ ਤਕਨੀਕੀ ਰਿਪੋਰਟ ਦੇ ਆਧਾਰ ’ਤੇ ਹਾਈ ਕੋਰਟ ਨੇ ਗਰਭਪਾਤ ਦੀ ਇਜਾਜ਼ਤ ਦੇ ਦਿੱਤੀ ਹੈ।
20 ਹਫ਼ਤਿਆਂ ਤੱਕ ਦੇ ਗਰਭ ਦੀ ਹੈ ਇਜਾਜ਼ਤ

ਇਹ ਵੀ ਪੜੋ:2 Technical Universities : ਗਵਰਨਰ ਗੁਲਾਬ ਚੰਦ ਕਟਾਰੀਆ ਨੇ 2 ਤਕਨੀਕੀ ਯੂਨੀਵਰਸਿਟੀਆਂ ’ਚ ਰੈਗੂਲਰ VC ਨਿਯੁਕਤ ਕਰਨ ਦੀ ਦਿੱਤੀ ਮਨਜ਼ੂਰੀ 

ਮਾਮਲੇ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਨੋਟ ਕੀਤਾ ਕਿ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਐਕਟ (ਐੱਮ. ਟੀ. ਪੀ. ਐਕਟ) ਦੇ ਮਾਹਰ ਡਾਕਟਰਾਂ ਵਲੋਂ 20 ਹਫ਼ਤਿਆਂ ਤੱਕ ਦੇ ਗਰਭ ਨੂੰ ਖ਼ਤਮ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਤੋਂ ਇਲਾਵਾ 20 ਤੋਂ 24 ਹਫ਼ਤਿਆਂ ਦੇ ਗਰਭ ਵਾਲੀਆਂ ਔਰਤਾਂ ਦੇ ਤਲਾਕਸ਼ੁਦਾ ਹੋਣ, ਵਿਧਵਾ ਜਾਂ ਹੋਰ ਵਿਸ਼ੇਸ਼ ਸ਼੍ਰੇਣੀਆਂ ’ਚ ਗਰਭਪਾਤ ਦੀ ਇਜਾਜ਼ਤ ਹੈ।

(For more news apart from  woman waiting for divorce can demand an abortion : punjab and haryana high court  News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement