Haryana Constable : ਚੰਡੀਗੜ੍ਹ –ਮੁਹਾਲੀ ਬਾਰਡਰ ਨੇੜੇ ਜੰਗਲ ’ਚ ਮਿਲੀ ਹਰਿਆਣਾ ਦੇ ਕਾਂਸਟੇਬਲ ਦੀ ਲਾਸ਼

By : BALJINDERK

Published : Apr 23, 2024, 6:13 pm IST
Updated : Apr 23, 2024, 6:13 pm IST
SHARE ARTICLE
Murder
Murder

Haryana Constable : ਵਰਦੀ ਪਾਏ ਕਾਂਸਟੇਬਲ ਦੇ ਸਰੀਰ 'ਤੇ ਸਨ ਕਈ ਸੱਟਾਂ ਦੇ ਨਿਸ਼ਾਨ, ਪੁਲਿਸ ਜਾਂਚ ’ਚ ਜੁਟੀ  

Haryana Constable : ਹਰਿਆਣਾ 'ਚ ਅਪਰਾਧ ਦਾ ਗ੍ਰਾਫ਼ ਇਸ ਹੱਦ ਤੱਕ ਵਧ ਗਿਆ ਹੈ ਕਿ ਪੁਲਿਸ ਵੀ ਸੁਰੱਖਿਅਤ ਨਹੀਂ ਹੈ, ਇਸ ਲਈ ਲੋਕਾਂ 'ਚ ਡਰ ਹੋਣਾ ਸੁਭਾਵਿਕ ਹੈ। ਅਜਿਹਾ ਇਸ ਲਈ ਕਿਉਂਕਿ ਮੁਹਾਲੀ 'ਚ ਚੰਡੀਗੜ੍ਹ ਬਾਰਡਰ ਨੇੜੇ ਹਰਿਆਣਾ ਪੁਲਿਸ ਦੇ ਇਕ ਕਾਂਸਟੇਬਲ ਦਾ ਕਤਲ ਕਰ ਦਿੱਤਾ ਗਿਆ ਸੀ। ਮੰਗਲਵਾਰ ਸਵੇਰੇ ਉਸ ਦੀ ਲਾਸ਼ ਸੈਕਟਰ-56 ਪੁਲਿਸ ਚੌਕੀ ਦੇ ਸਾਹਮਣੇ ਜੰਗਲ 'ਚ ਪਈ ਮਿਲੀ।

ਇਹ ਵੀ ਪੜੋ:Abohar News : ਅਬੋਹਰ 'ਚ ਕਰੰਟ ਲੱਗਣ ਕਾਰਨ ਮਜ਼ਦੂਰ ਬੁਰੀ ਤਰ੍ਹਾਂ ਝੁਲਸਿਆ  

ਦੱਸ ਦਈਏ ਕਿ ਉਸ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਵੀ ਮਿਲੇ ਹਨ। ਉਸ ਦੇ ਮੂੰਹ 'ਤੇ ਪੱਥਰ ਵਰਗੀ ਭਾਰੀ ਚੀਜ਼ ਨਾਲ ਵਾਰ ਕੀਤਾ ਗਿਆ। ਵਰਦੀ ਦੀ ਨੇਮ ਪਲੇਟ 'ਤੇ 'ਅਜੀਤ' ਲਿਖਿਆ ਹੋਇਆ ਹੈ। ਜਾਣਕਾਰੀ ਮੁਤਾਬਕ ਸਵੇਰੇ ਇਕ ਮਹਿਲਾ ਰਾਹਗੀਰ ਨੇ ਉਸ ਦੀ ਲਾਸ਼ ਉਥੇ ਪਈ ਦੇਖੀ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਸੈਕਟਰ-16 ਹਸਪਤਾਲ ਭੇਜ ਦਿੱਤਾ ਗਿਆ ਹੈ।

ਇਹ ਵੀ ਪੜੋ:Patiala News : ਛੁੱਟੀ ਕੱਟਣ ਆਏ ਫੌਜੀ ਜਵਾਨ ਦੀ ਬੱਸ ਅਤੇ ਕਾਰ ਦੀ ਟੱਕਰ ’ਚ ਮੌਤ, ਮੰਗੇਤਰ ਦੀ ਹਾਲਤ ਗੰਭੀਰ 

ਪੁਲਿਸ ਸੂਤਰਾਂ ਅਨੁਸਾਰ ਕਾਂਸਟੇਬਲ ਮਲੋਆ ਇਲਾਕੇ ਦਾ ਰਹਿਣ ਵਾਲਾ ਸੀ। ਜਿਸ ਥਾਂ ਤੋਂ ਲਾਸ਼ ਮਿਲੀ ਹੈ, ਉਹ ਉਜਾੜ ਥਾਂ ਹੈ। ਆਸ-ਪਾਸ ਕੋਈ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਹਨ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਇੱਥੇ ਕਦੋਂ ਪਹੁੰਚਿਆ ਸੀ ਜਾਂ ਫਿਰ ਉਸਨੂੰ ਮਾਰ ਕੇ ਇੱਥੇ ਸੁੱਟ ਦਿੱਤਾ ਗਿਆ ਸੀ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਸਮੇਂ ਅਤੇ ਕਾਰਨਾਂ ਦਾ ਪਤਾ ਲੱਗੇਗਾ। ਫ਼ਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜੋ:Jagraon News : ਜਗਰਾਉਂ 'ਚ ਬੈਂਕ ਮੈਨੇਜਰ ਨੇ ਕੀਤੀ ਧੋਖਾਧੜੀ, ਮੁਲਜ਼ਮ ਫ਼ਰਾਰ

(For more news apart from  Chandigarh–Mohali border near Haryana constable found dead body forest News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement