Jagraon News : ਜਗਰਾਉਂ 'ਚ ਬੈਂਕ ਮੈਨੇਜਰ ਨੇ ਕੀਤੀ ਧੋਖਾਧੜੀ, ਮੁਲਜ਼ਮ ਫ਼ਰਾਰ

By : BALJINDERK

Published : Apr 23, 2024, 5:23 pm IST
Updated : Apr 23, 2024, 5:56 pm IST
SHARE ARTICLE
Fraud
Fraud

Jagraon News : ਜਾਅਲੀ ਦਸਤਾਵੇਜ਼ ਤਿਆਰ ਕਰਕੇ ਲੋਨ ਕੀਤਾ ਮਨਜ਼ੂਰ, ਕਿਸ਼ਤਾਂ ਨਾ ਦੇਣ 'ਤੇ ਮਾਮਲਾ ਦਰਜ

Jagraon News : ਜਗਰਾਉਂ ਰੀਜੈਂਸੀ ਫਿਨਕਾਰਪ ਲਿਮਟਿਡ ਕੰਪਨੀ ਦੇ ਬ੍ਰਾਂਚ ਮੈਨੇਜਰ ਨੇ ਫਰਜ਼ੀ ਲੋਕਾਂ ਨੂੰ ਫਰਜ਼ੀ ਕਾਗਜ਼ਾਂ 'ਤੇ ਲੋਨ ਦੇਣ ਦੀ ਅਜਿਹੀ ਖੇਡ ਖੇਡੀ ਕਿ ਕੰਪਨੀ ਨੂੰ ਲੰਬੇ ਸਮੇਂ ਤੱਕ ਇਸ ਦਾ ਪਤਾ ਨਹੀਂ ਲੱਗਾ। ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਕੰਪਨੀ ਨੂੰ ਕਰਜ਼ੇ ਦੀਆਂ ਕਿਸ਼ਤਾਂ ਵਾਪਸ ਨਹੀਂ ਕੀਤੀਆਂ ਗਈਆਂ। ਕੰਪਨੀ ਦੀ ਜਾਂਚ 'ਚ ਸਾਹਮਣੇ ਆਇਆ ਕਿ ਮੈਨੇਜਰ ਨੇ ਖੁਦ ਜਾਅਲੀ ਦਸਤਾਵੇਜ਼ ਤਿਆਰ ਕਰਕੇ ਜਾਅਲੀ ਲੋਕਾਂ ਨੂੰ ਲੋਨ ਦੇ ਕੇ ਲੱਖਾਂ ਰੁਪਏ ਦਾ ਗਬਨ ਕੀਤਾ ਸੀ।

ਇਹ ਵੀ ਪੜੋ:Kuwait News : ਪਹਿਲੀ ਵਾਰ ਕੁਵੈਤ 'ਚ ਸ਼ੁਰੂ ਹੋਇਆ ‘ਹਿੰਦੀ ਰੇਡੀਓ’ ਦਾ ਪ੍ਰਸਾਰਣ  

ਇੰਨਾ ਹੀ ਨਹੀਂ ਲੋਕਾਂ ਵੱਲੋਂ ਜਮ੍ਹਾਂ ਕਰਵਾਈਆਂ ਗਈਆਂ ਕਿਸ਼ਤਾਂ ਵੀ ਮੈਨੇਜਰ ਨੇ ਖੁਦ ਹੀ ਹੜੱਪ ਲਈਆਂ। ਜਿਸ ਤੋਂ ਬਾਅਦ ਪੰਜਾਬ ਭਰ ਵਿਚ ਕੰਪਨੀ ਦੀਆਂ ਸ਼ਾਖਾਵਾਂ ਦੀ ਦੇਖ-ਰੇਖ ਕਰਨ ਵਾਲੇ ਓਜਸਵ ਵਿਗ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਦੋਸ਼ੀ ਮੈਨੇਜਰ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਮਨਪ੍ਰੀਤ ਸਿੰਘ ਵਾਸੀ ਪਿੰਡ ਚੜੀਕ ਸਾਊਥ ਸਿਟੀ ਮੋਗਾ ਵਜੋਂ ਹੋਈ ਹੈ। ਫ਼ਿਲਹਾਲ ਦੋਸ਼ੀ ਘਰੋਂ ਫ਼ਰਾਰ ਹੈ। ਪੁਲਿਸ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। 

ਇਹ ਵੀ ਪੜੋ:Chandigarh Ariport News : ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਹੁਣ 24 ਘੰਟੇ ਰਹੇਗਾ ਚਾਲੂ 

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਏਐਸਆਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਕੰਪਨੀ ਅਧਿਕਾਰੀ ਨੇ ਐਸਐਸਪੀ ਜਗਰਾਉਂ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੁਲਜ਼ਮ ਉਸ ਦੀ ਕੰਪਨੀ ਵਿਚ ਜਗਰਾਉਂ ਬਰਾਂਚ ਮੈਨੇਜਰ ਦੇ ਅਹੁਦੇ ’ਤੇ ਹੈ। ਮੁਲਜ਼ਮ ਨੇ ਬੜੀ ਚਲਾਕੀ ਨਾਲ ਕੁਝ ਲੋਕਾਂ ਦੇ ਕਾਗਜ਼ਾਤ ਨਾਲ ਛੇੜਛਾੜ ਕੀਤੀ ਅਤੇ ਪਹਿਲਾਂ ਜਾਅਲੀ ਕਾਗਜ਼ ਤਿਆਰ ਕੀਤੇ। ਫਿਰ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਉਨ੍ਹਾਂ ਕਾਗਜ਼ਾਂ 'ਤੇ ਲੱਖਾਂ ਰੁਪਏ ਦੇ ਜਾਅਲੀ ਕਰਜ਼ੇ ਹਾਸਲ ਕਰ ਲਏ।

ਇਹ ਵੀ ਪੜੋ:Hoshiarpur News : ਹੁਸ਼ਿਆਰਪੁਰ 'ਚ ਸਾਬਕਾ ਫੌਜੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਇੰਨਾ ਹੀ ਨਹੀਂ ਮੁਲਜ਼ਮਾਂ ਨੇ ਲੋਕਾਂ ਵੱਲੋਂ ਜਮ੍ਹਾਂ ਕਰਵਾਈਆਂ ਕਰਜ਼ੇ ਦੀਆਂ ਕਿਸ਼ਤਾਂ ਦਾ ਵੀ ਗਬਨ ਕਰ ਲਿਆ। ਇਸੇ ਕਰਜ਼ੇ ਸਬੰਧੀ ਜਦੋਂ ਕੰਪਨੀ ਦੇ ਮੁਲਾਜ਼ਮ ਕਿਸ਼ਤਾਂ ਵਸੂਲਣ ਲਈ ਉਨ੍ਹਾਂ ਦੇ ਘਰ ਗਏ, ਤਾਂ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਦੇ ਵੀ ਕੰਪਨੀ ਤੋਂ ਕਰਜ਼ਾ ਨਹੀਂ ਲਿਆ। ਜਦੋਂਕਿ ਮੈਨੇਜਰ ਨੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਲੱਖਾਂ ਰੁਪਏ ਦਾ ਕਰਜ਼ਾ ਲਿਆ ਸੀ।

ਇਹ ਵੀ ਪੜੋ:School bus accident : ਕਿਉਂ ਸਕੂਲੀ ਬੱਸ ਹਾਦਸੇ ਹੋਣ ਤੋਂ ਬਾਅਦ ਨਿਯਮਾਂ ਨੂੰ ਲਾਗੂ ਕਰਨ ਲਈ ਜਾਗਦੇ ਹਨ ਅਧਿਕਾਰੀ! 

ਜਿਸ ਤੋਂ ਬਾਅਦ ਜਦੋਂ ਉਸ ਨੇ ਮੈਨੇਜਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਨੇਜਰ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। SSP ਨਵਨੀਤ ਸਿੰਘ ਬੈਂਸ ਨੇ ਇਸ ਮਾਮਲੇ ਦੀ ਜਾਂਚ ਲਈ DSP  H ਨੂੰ ਆਦੇਸ਼ ਜਾਰੀ ਕੀਤੇ ਹਨ। DSP H ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਵਿਚ ਧਾਰਾ 420 467 468 471 ਤਹਿਤ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ।

ਇਹ ਵੀ ਪੜੋ:Patiala News : ਛੁੱਟੀ ਕੱਟਣ ਆਏ ਫੌਜੀ ਜਵਾਨ ਦੀ ਬੱਸ ਅਤੇ ਕਾਰ ਦੀ ਟੱਕਰ ’ਚ ਮੌਤ, ਮੰਗੇਤਰ ਦੀ ਹਾਲਤ ਗੰਭੀਰ  

ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਮੈਨੇਜਰ ਇੰਨਾ ਚਲਾਕ ਸੀ ਕਿ ਉਸ ਨੇ ਆਪਣੇ ਅਹੁਦੇ ਦੀ ਵਰਤੋਂ ਕਰਦਿਆਂ ਦੋ ਔਰਤਾਂ ਦੇ ਆਈਡੀ ਪਰੂਫ਼ ਨਾਲ ਛੇੜਛਾੜ ਕਰਕੇ ਜਾਅਲੀ ਕਾਗਜ਼ਾਤ ਤਿਆਰ ਕੀਤੇ। ਫਿਰ ਉਨ੍ਹਾਂ ਹੀ ਕਾਗਜ਼ਾਂ 'ਤੇ ਕਰਜ਼ਾ ਲੈ ਲਿਆ। ਕਿਉਂਕਿ ਮੈਨੇਜਰ ਨੇ ਖੁਦ ਕਾਗਜ਼ ਚੈੱਕ ਕਰਨੇ ਸਨ। ਇਸ ਦਾ ਫਾਇਦਾ ਉਠਾਉਂਦਿਆਂ ਮੁਲਜ਼ਮਾਂ ਨੇ ਕੰਪਨੀ ਨੂੰ ਕਰਜ਼ਾ ਦੇਣ ਦੀ ਸਿਫ਼ਾਰਸ਼ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਪਰ ਕੰਪਨੀ ਵੱਲੋਂ ਸਿੱਧੇ ਤੌਰ ’ਤੇ ਗਾਹਕਾਂ ਦੇ ਬੈਂਕ ਖਾਤੇ ਵਿਚ ਪੈਸੇ ਜਮ੍ਹਾਂ ਕਰਵਾਏ ਜਾਂਦੇ ਹਨ। ਜਿਸ ਤੋਂ ਬਾਅਦ ਗਾਹਕ ਇਸ ਨੂੰ ਬੈਂਕ ਤੋਂ ਕਢਵਾ ਲੈਂਦਾ ਹੈ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਜਮ੍ਹਾਂ ਕਰਵਾਏ ਪੈਸੇ ਮੁਲਜ਼ਮਾਂ ਦੇ ਹੋਰ ਸਾਥੀਆਂ ਨੇ ਕਢਵਾ ਲਏ ਹੋਣਗੇ। ਜਿਸ ਸਬੰਧੀ ਪੁਲਿਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਇਹ ਵੀ ਪੜੋ:Abohar News : ਅਬੋਹਰ 'ਚ ਕਰੰਟ ਲੱਗਣ ਕਾਰਨ ਮਜ਼ਦੂਰ ਬੁਰੀ ਤਰ੍ਹਾਂ ਝੁਲਸਿਆ 

(For more news apart from Bank manager committed fraud in Jagraon, accused absconding News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement