Chandigarh Ariport News : ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਹੁਣ 24 ਘੰਟੇ ਰਹੇਗਾ ਚਾਲੂ 

By : BALJINDERK

Published : Apr 23, 2024, 1:58 pm IST
Updated : Apr 23, 2024, 1:58 pm IST
SHARE ARTICLE
Shaheed Bhagat Singh International Airport
Shaheed Bhagat Singh International Airport

Chandigarh Ariport News : ਚੰਡੀਗੜ੍ਹ ਤੋਂ ਆਬੂ ਧਾਬੀ ਲਈ ਅੰਤਰਰਾਸ਼ਟਰੀ ਉਡਾਣਾਂ 15 ਮਈ ਤੋਂ ਸ਼ੁਰੂ ਹੋ ਰਹੀਆਂ

Chandigarh Ariport News : ਚੰਡੀਗੜ੍ਹ- ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਹੁਣ 24 ਘੰਟੇ ਚਾਲੂ ਰਹੇਗਾ। ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਰਾਜਧਾਨੀ ਚੰਡੀਗੜ੍ਹ ਤੋਂ ਆਬੂ ਧਾਬੀ ਲਈ ਅੰਤਰਰਾਸ਼ਟਰੀ ਉਡਾਣਾਂ 15 ਮਈ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਪੰਜਾਬ, ਹਿਮਾਚਲ, ਹਰਿਆਣਾ ਤੇ ਚੰਡੀਗੜ੍ਹ ਦੇ ਕਾਰੋਬਾਰੀਆਂ ਨੂੰ ਸਭ ਤੋਂ ਵੱਧ ਫ਼ਾਇਦਾ ਹੋਵੇਗਾ।

ਇਹ ਵੀ ਪੜੋ:Kuwait News : ਪਹਿਲੀ ਵਾਰ ਕੁਵੈਤ 'ਚ ਸ਼ੁਰੂ ਹੋਇਆ ‘ਹਿੰਦੀ ਰੇਡੀਓ’ ਦਾ ਪ੍ਰਸਾਰਣ  

15 ਮਈ ਤੜਕੇ ਹਵਾਈ ਅੱਡੇ 'ਤੇ ਉਤਰਨ ਵਾਲੀ ਇਹ ਪਹਿਲੀ ਉਡਾਣ ਹੋਵੇਗੀ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਚੰਡੀਗੜ੍ਹ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੀ ਇਹ ਦੂਜੀ ਅੰਤਰਰਾਸ਼ਟਰੀ ਉਡਾਣ ਹੋਵੇਗੀ। ਇਹ ਉਡਾਣ ਇੰਡੀਗੋ ਏਅਰਲਾਈਨਜ਼ ਵੱਲੋਂ ਨਾਨ- ਸਟਾਪ ਸ਼ੁਰੂ ਕੀਤੀ ਜਾ ਰਹੀ ਹੈ। ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਨੰਬਰ 651417 15 ਮਈ ਨੂੰ ਰਾਤ 10.15 'ਤੇ ਆਬੂ ਧਾਬੀ ਤੋਂ ਉਡਾਣ ਭਰੇਗੀ ਅਤੇ ਸਵੇਰੇ 3.30 ’ਤੇ ਚੰਡੀਗੜ੍ਹ ਪਹੁੰਚੇਗੀ, ਜਦਕਿ ਫਲਾਈਟ ਨੰਬਰ 651418,  16 ਮਈ ਨੂੰ ਦੁਪਹਿਰ 2.45 ’ਤੇ ਚੰਡੀਗੜ੍ਹ ਤੋਂ ਉਡਾਣ ਭਰ ਕੇ ਸਵੇਰੇ 5.15 ਵਜੇ ਆਬੂ ਧਾਬੀ ਪਹੁੰਚੇਗੀ। ਅੰਤਰਰਾਸ਼ਟਰੀ ਉਡਾਣਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜੋ:Sangrur News : ਨਸ਼ੇ ਦੀ ਓਵਰਡੋਜ਼ ਕਾਰਨ ਬਾਕਸਿੰਗ ਖਿਡਾਰੀ ਦੀ ਮੌਤ 

ਹਵਾਈ ਅੱਡੇ ਤੋਂ ਇਹ ਦੂਜੀ ਅੰਤਰਰਾਸ਼ਟਰੀ ਉਡਾਣ ਹੋਵੇਗੀ, ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ, ਚੰਡੀਗੜ੍ਹ ਤੋਂ ਦੁਬਈ ਲਈ ਸਿੱਧੀ ਉਡਾਣ ਵੀ ਹੈ। ਇਹ ਉਡਾਣ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰੋਜ਼ਾਨਾ ਸ਼ਾਮ 4.25 ਵਜੇ ਰਵਾਨਾ ਹੁੰਦੀ ਹੈ ਅਤੇ ਸ਼ਾਮ 6.40 ਵਜੇ ਦੁਬਈ ਵਿਚ ਉਤਰਦੀ ਹੈ। ਦੁਬਈ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀ ਇਹ ਉਡਾਣ ਹਰ ਰੋਜ਼ ਸ਼ਾਮ 3.10 ਵਜੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰਦੀ ਹੈ। 

ਇਹ ਵੀ ਪੜੋ:Election Commission : ਚੋਣ ਕਮਿਸ਼ਨ ਦਾ ਫੈਸਲਾ, ਸ਼ਿਕਾਇਤ ਕਰਨ 'ਤੇ 24 ਘੰਟਿਆਂ 'ਚ ਵਾਪਸ ਕਰ ਦਿੱਤੀ ਜਾਵੇਗੀ ਜ਼ਬਤ ਰਕਮ 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਹਵਾਈ ਅੱਡੇ ਤੋਂ ਦੋ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਅਤੇ ਬੰਦ ਕੀਤੀਆਂ ਗਈਆਂ ਸਨ। ਇਸ ਤੋਂ ਪਹਿਲਾਂ ਚੰਡੀਗੜ੍ਹ ਤੋਂ ਬੈਂਕਾਕ ਅਤੇ ਸ਼ਾਰਜਾਹ ਲਈ ਸਿੱਧੀਆਂ ਉਡਾਣਾਂ ਸਨ। ਬੈਂਕਾਕ ਜਾਣ ਵਾਲੀ ਇਸ ਫਲਾਈਟ ਨੂੰ ਕੋਵਿਡ-19 ਤੋਂ ਬਾਅਦ ਰੋਕ ਦਿੱਤਾ ਗਿਆ ਸੀ। ਫਲਾਈਟ ਬੰਦ ਕਰਨ ਦਾ ਕਾਰਨ ਇਹ ਸੀ ਕਿ ਏਅਰਲਾਈਨ ਨੂੰ ਇਸ ਫਲਾਈਟ ਲਈ ਯਾਤਰੀ ਨਹੀਂ ਮਿਲ ਰਹੇ ਸਨ ਅਤੇ ਜ਼ਿਆਦਾਤਰ ਸੀਟਾਂ ਖ਼ਾਲੀ ਰਹਿ ਗਈਆਂ ਸਨ, ਜਿਸ ਕਾਰਨ ਉਨ੍ਹਾਂ ਨੂੰ ਇਹ ਫਲਾਈਟ ਬੰਦ ਕਰਨੀ ਪਈ ਸੀ। ਸ਼ਾਰਜਾਹ ਫਲਾਈਟ ਨੂੰ ਪਿਛਲੇ ਸਾਲ ਅਕਤੂਬਰ 'ਚ ਵੀ ਬੰਦ ਕਰ ਦਿੱਤਾ ਗਿਆ ਸੀ, ਹਾਲਾਂਕਿ ਇਸ ਦੇ ਬੰਦ ਹੋਣ ਦਾ ਕਾਰਨ ਖ਼ਰਾਬ ਮੌਸਮ ਅਤੇ ਧੁੰਦ ਕਾਰਨ ਲੈਂਡਿੰਗ 'ਚ ਦਿੱਕਤ ਸੀ ਪਰ ਇਸ ਫਲਾਈਟ ਨੂੰ ਵੀ ਗਰਮੀਆਂ ਦੇ ਸ਼ਡਿਊਲ 'ਚ ਸ਼ਾਮਲ ਨਹੀਂ ਕੀਤਾ ਗਿਆ ਸੀ।

ਇਹ ਵੀ ਪੜੋ:KKR vs RCB Score : ਰੋਮਾਂਚਕ ਮੈਚ ’ਚ ਜਿੱਤਦੀ-ਜਿੱਤਦੀ 1 ਦੌੜ ਨਾਲ ਹਾਰੀ ਰਾਇਲ ਚੈਲੰਜਰਸ ਬੇਂਗਲੁਰੂ ਦੀ ਟੀਮ

(For more news apart from Shaheed Bhagat Singh International Airport now operational 24 hours News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement