
Kuwait News : ਭਾਰਤੀ ਰਾਜਦੂਤ ਨੇ ਕੁਵੈਤ ਵੱਲੋਂ ਸ਼ੁਰੂ ਕੀਤੇ ਪ੍ਰਵਾਸੀ ਪੱਖੀ ਕਦਮਾਂ ਦੀ ਵੀ ਸ਼ਲਾਘਾ ਕੀਤੀ
Kuwait News : ਕੁਵੈਤ ਸਿਟੀ- ਕੁਵੈਤ ਵਿਚ ਭਾਰਤੀ ਦੂਤਘਰ ਨੇ ਸੋਮਵਾਰ ਨੂੰ ਕਿਹਾ ਕਿ ਕੁਵੈਤ ਵਿਚ ਪਹਿਲੀ ਵਾਰ ਹਿੰਦੀ ਰੇਡੀਓ ਪ੍ਰਸਾਰਣ ਸ਼ੁਰੂ ਹੋਇਆ ਹੈ। ਭਾਰਤੀ ਦੂਤਘਰ ਨੇ ਹਰ ਐਤਵਾਰ ਨੂੰ ਕੁਵੈਤ ਰੇਡੀਓ 'ਤੇ ਐੱਫ. ਐੱਮ. 93.3 ਅਤੇ ਏ. ਐੱਮ. 96.3 'ਤੇ ਇਕ ਹਿੰਦੀ ਪ੍ਰੋਗਰਾਮ ਸ਼ੁਰੂ ਕਰਨ ਲਈ ਕੁਵੈਤ ਦੇ ਸੂਚਨਾ ਮੰਤਰਾਲੇ ਦੀ ਸ਼ਲਾਘਾ ਕੀਤੀ। ਭਾਰਤੀ ਦੂਤਘਰ ਨੇ ਕਿਹਾ ਕਿ ਕੁਵੈਤ ਵਲੋਂ ਚੁੱਕਿਆ ਗਿਆ ਇਹ ਕਦਮ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ।
ਇਹ ਵੀ ਪੜੋ:Khanna Road Accident : ਖੰਨਾ 'ਚ ਸਕਾਰਪੀਓ ਦੀ ਟੱਕਰ ਲੱਗਣ ਨਾਲ ਬਜ਼ੁਰਗ ਜੋੜੇ ਦੀ ਮੌਤ
Amb @AdarshSwaika1 called on the Dy PM & Minister of Defence and Acting Minister of Interior H.E Sheikh Fahad Yousef Saud Al-Sabah. Amb thanked the Dy PM for the expatriate-friendly measures instituted during his tenure & apprised him of developments related to Indian community pic.twitter.com/o13gfco8st
— India in Kuwait (@indembkwt) April 17, 2024
ਇਹ ਵੀ ਪੜੋ:Raja Warring: ਮੁਰਗੀ ਅਤੇ ਬਕਰੀ ਨੂੰ ਭੁੱਲ ਜਾਓ, 'ਆਪ' ਅਜੇ ਵੀ ਫ਼ਸਲਾਂ ਦਾ ਮੁਆਵਜ਼ਾ ਨਹੀਂ ਦੇਵੇਗੀ: ਰਾਜਾ ਵੜਿੰਗ
ਦੱਸ ਦੇਈਏ ਕਿ ਕੁਵੈਤ ਵਿਚ ਕਰੀਬ 10 ਲੱਖ ਭਾਰਤੀ ਰਹਿੰਦੇ ਹਨ। ਇਸ ਲਿਹਾਜ਼ ਨਾਲ ਇਹ ਦੇਸ਼ ਦਾ ਸਭ ਤੋਂ ਵੱਡਾ ਪ੍ਰਵਾਸੀ ਭਾਈਚਾਰਾ ਹੈ ਅਤੇ ਇਸ ਨੂੰ ਪ੍ਰਵਾਸੀ ਭਾਈਚਾਰਿਆਂ 'ਚ ਪਹਿਲੀ ਪਸੰਦੀਦਾ ਭਾਈਚਾਰਾ ਮੰਨਿਆ ਜਾਂਦਾ ਹੈ। ਇਥੇ ਇੰਜੀਨੀਅਰ, ਡਾਕਟਰ, ਚਾਰਟਰਡ ਅਕਾਊਂਟੈਂਟ, ਵਿਗਿਆਨੀ, ਸਾਫਟਵੇਅਰ ਮਾਹਿਰ, ਪ੍ਰਬੰਧਨ ਸਲਾਹਕਾਰ, ਆਰਕੀਟੈਕਟ, ਟੈਕਨੀਸ਼ੀਅਨ, ਨਰਸਾਂ, ਰਿਟੇਲਰ ਅਤੇ ਕਾਰੋਬਾਰੀ ਵੀ ਇਥੇ ਰਹਿੰਦੇ ਹਨ।
ਭਾਰਤ ਲੰਬੇ ਸਮੇਂ ਤੋਂ ਕੁਵੈਤ ਦਾ ਵਪਾਰਕ ਭਾਈਵਾਲ ਰਿਹਾ ਹੈ। 2021-2022 ਵਿਚ, ਦੋਵਾਂ ਦੇਸ਼ਾਂ ਨੇ ਕੂਟਨੀਤਕ ਸਬੰਧਾਂ ਦੀ 60ਵੀਂ ਵਰ੍ਹੇਗੰਢ ਮਨਾਈ ਸੀ। 17 ਅਪ੍ਰੈਲ ਨੂੰ ਕੁਵੈਤ ਵਿੱਚ ਭਾਰਤੀ ਰਾਜਦੂਤ ਆਦਰਸ਼ ਸਵਾਇਕ ਨੇ ਕੁਵੈਤ ਦੇ ਉਪ ਪ੍ਰਧਾਨ ਮੰਤਰੀ ਸ਼ੇਖ ਫਾਹਦ ਯੂਸੁਫ਼ ਸਊਦ ਅਲ ਸਬਾਹ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਭਾਰਤੀ ਰਾਜਦੂਤ ਨੇ ਕੁਵੈਤ ਵੱਲੋਂ ਸ਼ੁਰੂ ਕੀਤੇ ਪ੍ਰਵਾਸੀ ਪੱਖੀ ਕਦਮਾਂ ਦੀ ਵੀ ਸ਼ਲਾਘਾ ਕੀਤੀ। ਕੁਵੈਤ ਸਥਿਤ ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਸੀ।
ਇਹ ਵੀ ਪੜੋ:KKR vs RCB Score : ਰੋਮਾਂਚਕ ਮੈਚ ’ਚ ਜਿੱਤਦੀ-ਜਿੱਤਦੀ 1 ਦੌੜ ਨਾਲ ਹਾਰੀ ਰਾਇਲ ਚੈਲੰਜਰਸ ਬੇਂਗਲੁਰੂ ਦੀ ਟੀਮ
(For more news apart from Broadcasting 'Hindi Radio' started in Kuwait for first time News in Punjabi, stay tuned to Rozana Spokesman)