Election Commission : ਚੋਣ ਕਮਿਸ਼ਨ ਦਾ ਫੈਸਲਾ, ਸ਼ਿਕਾਇਤ ਕਰਨ 'ਤੇ 24 ਘੰਟਿਆਂ 'ਚ ਵਾਪਸ ਕਰ ਦਿੱਤੀ ਜਾਵੇਗੀ ਜ਼ਬਤ ਰਕਮ

By : BALJINDERK

Published : Apr 23, 2024, 11:42 am IST
Updated : Apr 23, 2024, 11:42 am IST
SHARE ARTICLE
Chief Electoral Officer of Punjab CEO Sibin C
Chief Electoral Officer of Punjab CEO Sibin C

Election Commission : ਜ਼ਿਲ੍ਹਾ ਪੱਧਰ 'ਤੇ ਕਮੇਟੀਆਂ ਦਾ ਗਠਨ, 763 ਸ਼ਿਕਾਇਤਾਂ ਪਈਆਂ ਗਈਆਂ ਸਹੀ 

Election Commission : ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਚੋਣ ਜ਼ਾਬਤਾ ਲੱਗ ਗਿਆ ਹੈ। ਅਜਿਹੇ 'ਚ ਲੋਕ 50 ਹਜ਼ਾਰ ਰੁਪਏ ਤੋਂ ਵੱਧ ਨਕਦੀ ਨਹੀਂ ਲਿਜਾ ਸਕਦੇ। ਪਰ ਜੇਕਰ ਉਨ੍ਹਾਂ ਨੂੰ ਹੋਰ ਪੈਸਿਆਂ ਦੀ ਲੋੜ ਹੈ ਤਾਂ ਉਨ੍ਹਾਂ ਨੂੰ ਇਸ ਸਬੰਧੀ ਜ਼ਰੂਰੀ ਦਸਤਾਵੇਜ਼ ਆਪਣੇ ਨਾਲ ਰੱਖਣੇ ਪੈਣਗੇ। ਇਸ ਦੇ ਬਾਵਜੂਦ ਜੇਕਰ ਉਨ੍ਹਾਂ ਦਾ ਪੈਸਾ ਫਲਾਇੰਗ ਟੀਮਾਂ ਜ਼ਬਤ ਕਰ ਲੈਂਦਾ ਹੈ ਤਾਂ ਉਨ੍ਹਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ।

ਇਹ ਵੀ ਪੜੋ:Ranchi news : ‘ਇੰਡੀਆ’ ਰੈਲੀ ’ਚ ਅਰਵਿੰਦ ਕੇਜਰੀਵਾਲ ਤੇ ਹੇਮੰਤ ਸੋਰੇਨ ਲਈ ਮੰਚ ’ਤੇ  ਕੁਰਸੀਆਂ ਖਾਲੀ ਰੱਖੀਆਂ ਗਈਆਂ 

ਇਸ ਲਈ ਉਨ੍ਹਾਂ ਨੂੰ ਆਪਣੀ ਸ਼ਿਕਾਇਤ ਜ਼ਿਲ੍ਹਾ ਪੱਧਰ 'ਤੇ ਬਣਾਈ ਗਈ ਕਮੇਟੀ ਨੂੰ ਦੇਣੀ ਪਵੇਗੀ। ਇਸ ਤੋਂ ਬਾਅਦ ਸਿਰਫ਼ 24 ਘੰਟਿਆਂ ਦੇ ਅੰਦਰ ਉਨ੍ਹਾਂ ਦੀ ਸ਼ਿਕਾਇਤ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ ਪੈਸੇ ਵਾਪਸ ਕਰ ਦਿੱਤੇ ਜਾਣਗੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸੀਈਓ ਸਿਬਿਨ ਸੀ ਨੇ ਇਹ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜੋ:Raja Warring: ਮੁਰਗੀ ਅਤੇ ਬਕਰੀ ਨੂੰ ਭੁੱਲ ਜਾਓ, 'ਆਪ' ਅਜੇ ਵੀ ਫ਼ਸਲਾਂ ਦਾ ਮੁਆਵਜ਼ਾ ਨਹੀਂ ਦੇਵੇਗੀ: ਰਾਜਾ ਵੜਿੰਗ 

ਇਸ ਤੋਂ ਇਲਾਵਾ ਚੋਣ ਕਮਿਸ਼ਨ ਵੱਲੋਂ ਲੋਕਾਂ ਦੀ ਸਹੂਲਤ ਲਈ ਪੋਲਿੰਗ ਬੂਥਾਂ 'ਤੇ ਕਈ ਪ੍ਰਬੰਧ ਕੀਤੇ ਜਾ ਰਹੇ ਹਨ। ਸਾਰੇ ਸੂਬਿਆਂ ਵਿਚ ਲਗਭਗ 1170 ਮਾਡਲ ਬੂਥ ਬਣਾਏ ਜਾ ਰਹੇ ਹਨ। ਜਿੱਥੇ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਹਰ ਲਾਈਨ ’ਚ ਦਸ ਵਿਅਕਤੀ ਖੜ੍ਹੇ ਹੋਣ ਮਗਰੋਂ ਹਰ ਬੂਥ ’ਤੇ ਇੱਕ ਕੁਰਸੀ ਲਗਾਈ ਜਾਵੇਗੀ। ਤਾਂ ਜੋ ਲਾਈਨਾਂ ਵਿਚ ਖੜ੍ਹੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਯੂਥ ਬੂਥ, ਪਿੰਕ ਬੂਥ ਸਮੇਤ ਕਈ ਸਹੂਲਤਾਂ ਹੋਣਗੀਆਂ।

ਇਹ ਵੀ ਪੜੋ:KKR vs RCB Score : ਰੋਮਾਂਚਕ ਮੈਚ ’ਚ ਜਿੱਤਦੀ-ਜਿੱਤਦੀ 1 ਦੌੜ ਨਾਲ ਹਾਰੀ ਰਾਇਲ ਚੈਲੰਜਰਸ ਬੇਂਗਲੁਰੂ ਦੀ ਟੀਮ  

ਇਸ ਤੋਂ ਇਲਾਵਾ ਚੋਣ ਕਮਿਸ਼ਨ ਦੀ ਸੀ ਵਿਜੀਲ ਐਪ 'ਤੇ ਹੁਣ ਤੱਕ 1163 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਵਿੱਚੋਂ ਸਿਰਫ਼ 763 ਹੀ ਸਹੀ ਨਿਕਲੀਆਂ ਹਨ। ਹਾਲਾਂਕਿ ਕਮਿਸ਼ਨ ਵੱਲੋਂ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਉਨ੍ਹਾਂ ਨੂੰ ਸੂਚਿਤ ਕਰਨ।

ਇਹ ਵੀ ਪੜੋ:Khanna Road Accident : ਖੰਨਾ 'ਚ ਸਕਾਰਪੀਓ ਦੀ ਟੱਕਰ ਲੱਗਣ ਨਾਲ ਬਜ਼ੁਰਗ ਜੋੜੇ ਦੀ ਮੌਤ 

(For more news apart from  Decision Election of Commission, forfeited amount returned 24 hours after making complaint News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement