
Chandigarh News : ਚੰਡੀਗੜ੍ਹ ਫਾਸਟ ਟਰੈਕ ਅਦਾਲਤ ਦੀ ਸਥਾਪਨਾ ਤੋਂ ਬਾਅਦ ਕੁੱਲ 447 ਕੇਸ 'ਚੋਂ 244 ਕੇਸਾਂ ਦਾ ਹੋਇਆ ਨਿਪਟਾਰਾ
Chandigarh News : ਜ਼ਬਰ-ਜਨਾਹ ਤੇ ਬੱਚਿਆਂ ਨਾਲ ਹੋਣ ਵਾਲੇ ਜਿਨਸੀ ਅਪਰਾਧਾਂ ਦੇ ਮਾਮਲਿਆਂ ਦਾ ਨਿਪਟਾਰਾ ਕਰ ਫੈਸਲਾ ਸੁਣਾਉਣ ਦੇ ਮਾਮਲੇ 'ਚ 54.6 ਪ੍ਰਤੀਸ਼ਤ ਦੇ ਅੰਕੜੇ ਦੇ ਨਾਲ, ਚੰਡੀਗੜ੍ਹ ਦੀ ਵਾਸਟ ਟੈਕ ਵਿਸ਼ੇਸ਼ ਅਦਾਲਤ (ਐੱਫ. ਟੀ.ਐੱਸ.ਸੀ.) ਦੇਸ਼ ਦੇ ਸਾਰੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸੂਚੀ ਵਿਚ ਸਭ ਤੋਂ ਉੱਪਰ ਹੈ। ਅਧਿਕਾਰਤ ਅੰਕੜਿਆਂ ਅਨੁਸਾਰ ਸਾਲ 2019 ਵਿਚ ਚੰਡੀਗੜ੍ਹ ਵਾਸਟ ਟਰੈਕ ਅਦਾਲਤ ਦੀ ਸਥਾਪਨਾ ਤੋਂ ਬਾਅਦ ਕੁੱਲ 447 ਕੇਸ ਦਰਜ ਕੀਤੇ ਗਏ ਸਨ। ਇਨ੍ਹਾਂ ਵਿਚੋਂ ਪਿਛਲੇ ਸਾਲ ਦਸੰਬਰ ਤੱਕ 244 ਕੇਸਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।
ਰਿਪੋਰਟ ਅਨੁਸਾਰ ਚੰਡੀਗੜ੍ਹ ਅਦਾਲਤ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਸਾਲਾਨਾ ਔਸਤਨ 61 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ। ਚੰਡੀਗੜ੍ਹ - ਦੀ - ਐੱਫ.ਟੀ.ਐੱਸ.ਸੀ. ਅਦਾਲਤ ਨੇ 2024-2-25 । ਲਈ ਇੱਕ ਕਾਰਜ ਯੋਜਨਾ ਤਿਆਰ ਕੀਤੀ ਹੈ, ਜਿਸ ਦੇ ਤਹਿਤ ਇਸ ਨੇ ਸਾਲ ਦੌਰਾਨ ਨਿਪਟਾਰੇ ਲਈ 100 ਕੇਸਾਂ ਨੂੰ ਸੂਚੀਬੱਧ ਕੀਤਾ ਹੈ। ਇਨ੍ਹਾਂ ਦੇ ਨਿਪਟਾਰੇ ਵਿਚ ਤੇਜ਼ੀ ਲਿਆਉਣ ਲਈ ਕਾਰਜ ਯੋਜਨਾ ਤਿਆਰ ਕੀਤੀ ਗਈ ਹੈ। ਭਾਰਤ ਵਿਚ ਫਾਸਟ ਟਰੈਕ ਵਿਸ਼ੇਸ਼ ਅਦਾਲਤਾਂ ਦੀ ਕਾਰਗੁਜ਼ਾਰੀ ਬਾਰੇ ਭਾਰਤ ਸਰਕਾਰ ਦੇ ਕਾਨੂੰਨ ਅਤੇ ਨਿਆਂ ਮੰਤਰਾਲੇ ਦੁਆਰਾ ਜਾਰੀ ਕੀਤੀ ਗਈ।
ਇੱਕ ਰਿਪੋਰਟ ਦੇ ਅਨੁਸਾਰ, ਚੰਡੀਗੜ੍ਹ 54.6 ਪ੍ਰਤੀਸ਼ਤ ਦੇ ਅੰਕੜੇ ਨਾਲ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਸਭ ਤੋਂ ਉੱਪਰ ਹੈ। ਜਦੋਂ ਕਿ ਦਿੱਲੀ ਐੱਫ. ਟੀ.ਐੱਸ.ਸੀ. ਦੀ ਨਿਪਟਾਰੇ ਦੀ ਦਰ 28.3 ਪ੍ਰਤੀਸ਼ਤ, ਜੰਮੂ ਅਤੇ ਕਸ਼ਮੀਰ ਦੀ 25 ਪ੍ਰਤੀਸ਼ਤ ਅਤੇ ਪੁਡੂਚੇਰੀ ਦੀ 16.6 ਪ੍ਰਤੀਸ਼ਤ ਦਰਜ ਕੀਤੀ ਗਈ ਹੈ। ਦੇਸ਼ ਭਰ ਦੇ ਸਾਰੇ ਰਾਜਾਂ ਵਿਚੋਂ, ਮਹਾਰਾਸ਼ਟਰ ਵਿਚ ਸਭ ਤੋਂ ਵੱਧ ਕੇਸ ਨਿਪਟਾਰੇ ਦੀ ਦਰ 80 ਪ੍ਰਤੀਸ਼ਤ ਅਤੇ ਪੰਜਾਬ ਵਿਚ 71 ਪ੍ਰਤੀਸ਼ਤ ਦਰਜ ਕੀਤੀ ਗਈ ਹੈ, ਜੋ ਕਿ ਰਾਸ਼ਟਰੀ ਔਸਤ 52 ਪ੍ਰਤੀਸ਼ਤ ਤੋਂ ਬਹੁਤ ਜ਼ਿਆਦਾ ਹੈ।
ਕੇਂਦਰ ਸ਼ਾਸਤ ਪ੍ਰਦੇਸ਼ ਸਕੀਮ ਦੀ ਸ਼ੁਰੂਆਤ ਤੋਂ ਬਾਅਦ ਸਥਾਪਿਤ ਕੀਤੇ ਗਏ ਕੁੱਲ ਕੇਸਾਂ ਦੇ ਨਿਪਟਾਰੇ
ਦੇਸ਼ ਦੇ ਨਿਆਂ ਮੰਤਰਾਲੇ ਵਲੋਂ ਦਿੱਤੇ ਅੰਕੜਿਆਂ ਦਾ ਬਿਓਰਾ
ਸ਼ਹਿਰ ਕੁੱਲ ਕੇਸ ਨਿਜੱਠੇ
ਚੰਡੀਗੜ੍ਹ 447 244
ਦਿੱਲੀ 5313 1503
ਪੁਡੂਚੇਰੀ 265 44
ਜੰਮੂ ਕਸ਼ਮੀਰ 604 151
(For more news apart from Chandigarh court is at the forefront in dealing with cases of sexual harassment News in Punjabi, stay tuned to Rozana Spokesman)