Chandigarh Open Jail: ਰਾਜਸਥਾਨ ਦੀ ਤਰਜ ਤੇ ਚੰਡੀਗੜ੍ਹ ਵਿੱਚ ਵੀ ਕੈਦੀਆਂ ਲਈ ਬਣੇਗੀ ਓਪਨ ਜੇਲ 
Published : Mar 25, 2025, 11:44 am IST
Updated : Mar 25, 2025, 11:44 am IST
SHARE ARTICLE
ਓਪਨ ਜੇਲ ਬਣਾਉਣ ਲਈ ਪ੍ਰਸਤਾਵ ਚੰਡੀਗੜ੍ਹ ਪ੍ਰਸ਼ਾਸ਼ਨ ਨੂੰ ਭੇਜਿਆ: ਆਈ ਜੀ ਰਾਜ ਕੁਮਾਰ ਸਿੰਘ 
ਓਪਨ ਜੇਲ ਬਣਾਉਣ ਲਈ ਪ੍ਰਸਤਾਵ ਚੰਡੀਗੜ੍ਹ ਪ੍ਰਸ਼ਾਸ਼ਨ ਨੂੰ ਭੇਜਿਆ: ਆਈ ਜੀ ਰਾਜ ਕੁਮਾਰ ਸਿੰਘ 

ਓਪਨ ਜੇਲ ਬਣਾਉਣ ਲਈ ਪ੍ਰਸਤਾਵ ਚੰਡੀਗੜ੍ਹ ਪ੍ਰਸ਼ਾਸ਼ਨ ਨੂੰ ਭੇਜਿਆ: ਆਈ ਜੀ ਰਾਜ ਕੁਮਾਰ ਸਿੰਘ 

 

Chandigarh Open Jail:ਅਕਸਰ ਹੀ ਕਿਹਾ ਜਾਂਦਾ ਹੈ ਕਿ ਜੇਲ੍ਹ ਵਿੱਚ ਜਾ ਕੇ ਜਾਂ ਤਾਂ ਵਿਅਕਤੀ ਸੁਧਰ ਜਾਂਦਾ ਹੈ ਜਾਂ ਫਿਰ ਬੁਰੀ ਤਰ੍ਹਾਂ ਨਾਲ ਵਿਗੜ ਜਾਂਦਾ ਹੈ। ਚੰਡੀਗੜ੍ਹ ਪੁਲਸ ਵੀ ਹੁਣ ਹੋਰ ਰਾਜਾਂ ਦੀ ਤਰ੍ਹਾਂ ਚੰਡੀਗੜ੍ਹ ਵਿੱਚ ਓਪਨ ਜੇਲ ਬਣਾਉਣ ਤੇ ਵਿਚਾਰ ਕਰ ਰਹੀ ਹੈ। ਕੈਦੀਆਂ ਨੂੰ ਖੁੱਲ੍ਹਾ ਅਤੇ ਆਜ਼ਾਦ ਵਾਤਾਵਰਣ ਦੇਣ ਲਈ ਭਾਰਤ ਵਿੱਚ ਤੇਜੀ ਨਾਲ ਓਪਨ ਜੇਲ੍ਹਾਂ ਬਣਾਈਆਂ ਜਾ ਰਹੀਆਂ ਹਨ।

ਇਸੇ ਤਹਿਤ ਚੰਡੀਗੜ੍ਹ ਵਿੱਚ ਵੀ ਹੁਣ ਕੈਦੀਆਂ ਲਈ ਓਪਨ ਜੇਲ ਬਣੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਓਪਨ ਜੇਲ ਬਣਾਉਣ ਦਾ ਪ੍ਰਸਤਾਵ ਚੰਡੀਗੜ੍ਹ ਪੁਲਿਸ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਭੇਜਿਆ ਜਾ ਚੁੱਕਾ ਹੈ। ਇਸ ਦੇ ਲਈ ਬਕਾਇਦਾ ਹਾਲ ਹੀ ਵਿੱਚ ਬੁੜੈਲ ਜੇਲ੍ਹ ਦੇ ਸੁਪਰਡੈਂਟ ਵਲੋਂ ਰਾਜਸਥਾਨ ਦੀ ਇਕ ਓਪਨ ਜੇਲ੍ਹ ਦਾ ਮੁਆਇਨਾ ਵੀ ਕੀਤਾ ਗਿਆ। ਰਾਜਸਥਾਨ ਵਿੱਚ ਸਫਲਤਾ ਪੂਰਵਕ ਓਪਨ ਜੇਲ ਚੱਲ ਰਹੀ ਹੈ।

ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਬੁੜੈਲ ਜੇਲ ਦੇ ਸੁਪਰਡੈਂਟ ਵੱਲੋਂ ਬਕਾਇਦਾ ਤੌਰ ਤੇ ਰਾਜਸਥਾਨ ਖੇਤਰ ਵਿੱਚ ਜਾ ਕੇ ਓਪਨ ਜੇਲ੍ਹ ਸਬੰਧੀ ਸਟਡੀ ਕੀਤੀ ਗਈ ਹੈ। ਜਿਸ ਦੀ ਪ੍ਰਬੰਧ ਵਿਵਸਥਾ ਉੱਚ ਅਧਿਕਾਰੀਆਂ ਨੂੰ ਬੇਹੱਦ ਪਸੰਦ ਆਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਜਸਥਾਨ ਦੀ ਓਪਨ ਜੇਲ੍ਹ ਦੀ ਤਰਜ ’ਤੇ ਹੀ ਚੰਡੀਗੜ੍ਹ ਵਿੱਚ ਓਪਨ ਜੇਲ੍ਹ ਬਣਾਉਣ ਦੀ ਯੋਜਨਾ ਹੈ। ਚੰਡੀਗੜ੍ਹ ਪ੍ਰਸ਼ਾਸਨ ਦੀ ਸਹਿਮਤੀ ਤੋਂ ਬਾਅਦ ਇਸ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ।

ਜ਼ਿਕਰਯੋਗ ਹੈ ਕਿ ਭਾਰਤ ਦੇ 17 ਰਾਜਾਂ ਵਿੱਚ ਕੈਦੀਆਂ ਲਈ ਤਕਰੀਬਨ 91 ਓਪਨ ਜੇਲਾਂ ਬਣਾਈਆਂ ਗਈਆਂ ਹਨ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸੰਗਾਨੇਰ ਓਪਨ ਜੇਲ੍ਹ ਰਾਜਸਥਾਨ ਵਿੱਚ ਬਣੀ ਹੋਈ ਹੈ। ਜੋ ਕਿ ਸਫਲਤਾ ਪੂਰਵਕ ਚੱਲ ਰਹੀ ਹੈ। ਇਸ ਤੋ ਇਲਾਵਾ ਔਰਤ ਕੈਦੀਆਂ ਲਈ ਪਹਿਲੀ ਖੁੱਲ੍ਹੀ ਜੇਲ੍ਹ 2010 ਵਿੱਚ ਪੁਣੇ ਦੇ ਯਰਵਦਾ ਵਿੱਚ ਬਣਾਈ ਗਈ ਸੀ। ਜਦ ਕਿ ਦੱਖਣੀ ਭਾਰਤ ਵਿੱਚ ਪਹਿਲੀ ਖੁੱਲ੍ਹੀ ਜੇਲ੍ਹ 2012 ਵਿੱਚ ਕੇਰਲ ਦੇ ਪੂਜਾਪੁਰਾ ਵਿੱਚ ਬਣਾਈ ਗਈ ਸੀ।

1. ਓਪਨ ਜੇਲ ਵਾਲੇ ਕੈਦੀਆ ਨੂੰ ਹੁੰਦੀ ਹੈ ਜੇਲ੍ਹ ਤੋਂ ਬਾਹਰ ਜਾ ਕੇ ਕੰਮ ਕਰਨ ਦੀ ਸਹੂਲਤ 

ਓਪਨ ਜੇਲ੍ਹ ਆਮ ਜੇਲਾਂ ਵਾਂਗ ਹੀ ਹੁੰਦੀ ਹੈ। ਜਿਸ ਵਿੱਚ ਕਿ ਛੋਟੇ ਮਕਾਨਾਂ ਦੀ ਤਰ੍ਹਾਂ ਕਮਰੇ ਬਣਾਏ ਜਾਂਦੇ ਹਨ। ਇਸ ਜੇਲ ਵਿੱਚ ਜਿਸ ਕੈਦੀ ਨੂੰ ਸਜ਼ਾ ਹੋਈ ਹੁੰਦੀ ਹੈ ਉਸਨੂੰ ਉਸਦੇ ਪੂਰੇ ਪਰਿਵਾਰ ਨਾਲ ਰੱਖਿਆ ਜਾਂਦਾ ਹੈ। ਇਹਨਾਂ ਜੇਲਾਂ ਵਿੱਚ ਜਿਆਦਾਤਰ ਉਹਨਾਂ ਕੈਦੀਆਂ ਨੂੰ ਰੱਖਿਆ ਜਾਂਦਾ ਹੈ। ਜਿਨਾਂ ਕੋਲ ਹੱਥ ਵਿੱਚ ਕੰਮ ਕਰਨ ਦੀ ਕਲਾ ਹੁੰਦੀ ਹੈ।

ਭਾਵ ਕਿ ਉਹਨਾਂ ਕੋਲ ਹੱਥੀ ਕੰਮ ਕਰਨ ਦਾ ਹੁਨਰ ਹੁੰਦਾ ਹੈ। ਓਪਨ ਜੇਲ ਵਿੱਚ ਕੈਦੀਆਂ ਨੂੰ ਸਹੂਲਤ ਹੁੰਦੀ ਹੈ ਕਿ ਉਹ ਸਵੇਰੇ 9 ਵਜੇ ਕੰਮ ਕਰਨ ਲਈ ਜੇਲ ਤੋਂ ਬਾਹਰ ਜਾਂਦੇ ਹਨ ਅਤੇ ਸ਼ਾਮ ਨੂੰ 5 ਵਜੇ ਮੁੜ ਉਹਨਾਂ ਨੂੰ ਜੇਲ ਵਿੱਚ ਆਉਣਾ ਪੈਂਦਾ ਹੈ। ਕੈਦੀ ਦੀ ਜੇਲ ਤੋਂ ਨਿਕਲਣ ਅਤੇ ਜੇਲ ਵਿੱਚ ਆਉਣ ਵਾਲੇ ਸਮੇਂ ਦੀ ਪੂਰੀ ਨਜ਼ਰ ਸਾਨੀ ਕੀਤੀ ਜਾਂਦੀ ਹੈ।

ਜੇਕਰ ਕਈ ਵਾਰ ਅਜਿਹਾ ਹੋ ਜਾਵੇ ਕਿ ਕੈਦੀ ਨੂੰ ਸਵੇਰੇ ਜੇਲ੍ਹ ਤੋਂ ਕੰਮ ਕਰਨ ਲਈ ਬਾਹਰ ਕੱਢਿਆ ਪਰ ਸ਼ਾਮ ਨੂੰ ਉਹ ਮੁੜ ਜੇਲ ਵਿੱਚ ਵਾਪਸ ਨਹੀਂ ਆਇਆ ਤਾਂ ਗ੍ਰਿਫਤ ਵਿੱਚ ਆਉਣ ਤੇ ਉਸ ਨੂੰ ਮੁੜ ਓਪਨ ਜੇਲ ਦੀ ਬਜਾਏ ਆਮ ਜੇਲ ਵਿੱਚ ਰੱਖਿਆ ਜਾਂਦਾ ਹੈ। ਦੂਜੇ ਪਾਸੇ ਚੰਡੀਗੜ੍ਹ ਦੇ ਆਈਜੀ ਜੇਲ੍ਹਾਂ ਰਾਜਕੁਮਾਰ ਸਿੰਘ ਦਾ ਕਹਿਣਾ ਹੈ ਕਿ ਚੰਡੀਗੜ੍ਹ ਵਿੱਚ ਓਪਨ ਜੇਲ੍ਹ ਬਣਾਉਣ ਲਈ ਪ੍ਰਸਤਾਵ ਪ੍ਰਸਾਸ਼ਨ ਕੋਲੇ ਭੇਜਿਆ ਗਿਆ ਹੈ । ਜੇਲ੍ਹ ਅਧਿਕਾਰੀਆਂ ਵਲੋਂ ਰਾਜਸਥਾਨ ਦੀ ਓਪਨ ਜੇਲ੍ਹ ਦਾ ਮੁਆਇਨਾ ਕੀਤਾ ਗਿਆ ਸੀ।

ਜੋ ਕਿ ਭਾਰਤ ਦੀ ਸਭ ਤੋਂ ਸਫਲ ਓਪਨ ਜੇਲ੍ਹ ਮੰਨੀ ਜਾਂਦੀ ਹੈ। ਜੇਲ੍ਹ ਵਿਭਾਗ ਵੱਲੋਂ ਇਸ ਸਬੰਧੀ ਵਿਸਥਾਰਪੂਰਵਕ ਰਿਪੋਰਟ ਪ੍ਰਸ਼ਾਸ਼ਨ ਨੂੰ ਭੇਜੀ ਗਈ। ਜਿਸ ’ਤੇ ਜਲਦ ਫੈਸਲਾ ਹੋਣ ਦੀ ਉਮੀਦ ਹੈ। ਦੂਜੇ ਪਾਸੇ ਇਹ ਓਪਨ ਜੇਲ ਚੰਡੀਗੜ੍ਹ ਵਿੱਚ ਕਿੱਥੇ ਬਣੇਗੀ ਇਸ ਸਬੰਧੀ ਅਜੇ ਤੱਕ ਕੋਈ ਫੈਸਲਾ ਨਹੀਂ ਆਇਆ ਹੈ। ਜਿਵੇਂ ਹੀ ਚੰਡੀਗੜ੍ਹ ਪ੍ਰਸ਼ਾਸਨ ਦੀ ਮਨਜ਼ੂਰੀ ਮਿਲੇਗੀ ਉਸ ਤੋਂ ਬਾਅਦ ਓਪਨ ਜੇਲ ਬਣਾਉਣ ਉੱਤੇ ਜਲਦ ਵਿਚਾਰ ਕੀਤਾ ਜਾਵੇਗਾ।

SHARE ARTICLE

ਏਜੰਸੀ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement