Mohali News: ਫ਼ਰਨੀਚਰ ਮਾਰਕੀਟ ਕਾਹਦੀ ਢਾਹੀ, ਦੁਕਾਨਦਾਰਾਂ ਨੇ ਤਾਂ ਸੜਕ ਨੂੰ ਬਣਾ ਲਿਆ ਬਾਜ਼ਾਰ
Published : Jul 25, 2025, 10:01 am IST
Updated : Jul 25, 2025, 10:01 am IST
SHARE ARTICLE
Furniture items being sold on the roadside on Madanpura Roa News in punjabi
Furniture items being sold on the roadside on Madanpura Roa News in punjabi

ਮਦਨਪੁਰਾ ਰੋਡ ’ਤੇ ਸੜਕ ਕਿਨਾਰੇ ਵਿਕ ਰਿਹਾ ਫ਼ਰਨੀਚਰ ਦਾ ਸਾਮਾਨ

Furniture items being sold on the roadside on Madanpura Road News in punjabi  ਚੰਡੀਗੜ੍ਹ ਦੇ ਸੈਕਟਰ 53-54 ਵਿੱਚ ਸਥਿਤ ਸਾਲਾਂ ਪੁਰਾਣੀ ਫਰਨੀਚਰ ਮਾਰਕੀਟ ਨੂੰ ਹਾਲ ਹੀ ਵਿੱਚ ਪ੍ਰਸ਼ਾਸਨ ਨੇ ਢਾਹ ਦਿੱਤਾ। ਇਸ 35 ਤੋਂ 40 ਸਾਲ ਪੁਰਾਣੀ ਮਾਰਕੀਟ ਵਿੱਚ ਸਾਲਾਂ ਤੋਂ ਦੁਕਾਨਾਂ ਚਲਾ ਰਹੇ ਵਪਾਰੀਆਂ ਨੂੰ ਨਾ ਤਾਂ ਕੋਈ ਨੋਟਿਸ ਦਿੱਤਾ ਗਿਆ ਅਤੇ ਨਾ ਹੀ ਕੋਈ ਵਿਕਲਪਿਕ ਜਗ੍ਹਾ। ਹੁਣ ਜਦੋਂ ਮਾਰਕੀਟ ਪੂਰੀ ਤਰ੍ਹਾਂ ਖ਼ਾਲੀ ਹੋ ਗਈ ਹੈ, ਤਾਂ ਇਹ ਦੁਕਾਨਦਾਰ ਆਪਣੇ ਵਾਹਨਾਂ ਵਿੱਚ ਫਰਨੀਚਰ ਲੱਦ ਕੇ ਅਸਥਾਈ ਤੌਰ ’ਤੇ ਮੋਹਾਲੀ ਦੇ ਮਦਨਪੁਰਾ ਰੋਡ ’ਤੇ ਪਹੁੰਚ ਰਹੇ ਹਨ ਅਤੇ ਗਾਹਕਾਂ ਨੂੰ ਸੜਕ ’ਤੇ ਹੀ ਸਸਤੇ ਭਾਅ ’ਤੇ ਸਾਮਾਨ ਵੇਚ ਰਹੇ ਹਨ। ਇਸ ਕਾਰਨ ਇਸ ਰਸਤੇ ’ਤੇ ਰੋਜ਼ਾਨਾ ਟ੍ਰੈਫਿਕ ਜਾਮ ਰਹਿੰਦਾ ਹੈ।

ਮਾਰਕੀਟ ਢਾਹ ਦਿੱਤੇ ਜਾਣ ਤੋਂ ਇੱਕ ਦਿਨ ਪਹਿਲਾਂ ਤੱਕ, ਸਸਤਾ ਫਰਨੀਚਰ ਖਰੀਦਣ ਲਈ ਦਿਨ ਰਾਤ ਲੋਕਾਂ ਦੀ ਭੀੜ ਲੱਗੀ ਰਹਿੰਦੀ ਸੀ। ਦੁਕਾਨਦਾਰਾਂ ਨੇ ਵੀ ਮਜਬੂਰੀ ਕਾਰਨ ਆਪਣੀਆਂ ਦੁਕਾਨਾਂ ਵਿੱਚ ਰੱਖਿਆ ਫਰਨੀਚਰ ਬਹੁਤ ਸਸਤੇ ਭਾਅ ’ਤੇ ਵੇਚਣਾ ਸ਼ੁਰੂ ਕਰ ਦਿੱਤਾ, ਕਿਉਂਕਿ ਉਨ੍ਹਾਂ ਕੋਲ ਨਾ ਤਾਂ ਕੋਈ ਹੋਰ ਜਗ੍ਹਾ ਹੈ ਅਤੇ ਨਾ ਹੀ ਕੋਈ ਭਵਿੱਖੀ ਵਿਕਲਪ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੜਕ ’ਤੇ ਕਬਜ਼ੇ ਅਤੇ ਵਧਦੇ ਕਾਰੋਬਾਰ ਕਾਰਨ ਹਾਦਸੇ ਅਤੇ ਲੜਾਈ-ਝਗੜੇ ਆਮ ਹੋ ਗਏ ਹਨ। ਕਈ ਵਾਰ ਵਾਹਨ ਆਪਸ ਵਿੱਚ ਟਕਰਾ ਜਾਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਨਾ ਤਾਂ ਪੁਲਿਸ ਅਤੇ ਨਾ ਹੀ ਮੋਹਾਲੀ ਪ੍ਰਸ਼ਾਸਨ ਇਸ ਸਮੱਸਿਆ ਵੱਲ ਧਿਆਨ ਦੇ ਰਿਹਾ ਹੈ। ਲੋਕਾਂ ਦੀ ਮੰਗ ਹੈ ਕਿ ਦੁਕਾਨਦਾਰਾਂ ਲਈ ਬਦਲਵੇਂ ਪ੍ਰਬੰਧ ਕੀਤੇ ਜਾਣ ਅਤੇ ਸੜਕ ਨੂੰ ਦੁਬਾਰਾ ਸੁਚਾਰੂ ਬਣਾਇਆ ਜਾਵੇ ਤਾਂ ਜੋ ਆਵਾਜਾਈ ਵਿਵਸਥਾ ਬਹਾਲ ਹੋ ਸਕੇ। ਫ਼ਰਨੀਚਰ ਮਾਰਕੀਟ ਢਾਹੇ ਜਾਣ ਤੋਂ ਬਾਅਦ ਦੁਕਾਨਦਾਰ ਸੜਕਾਂ ਤੇ ਹੀ ਰੱਖ ਕੇ ਸਮਾਨ ਵੇਚਦੇ ਹੋਏ, ਆਵਾਜਾਈ ਪ੍ਰਭਾਵਿਤ ਹੁੰਦੀ ਹੋਈ।

ਐਸ.ਏ.ਐਸ ਨਗਰ ਤੋਂ ਸਤਵਿੰਦਰ ਸਿੰਘ ਧੜਾਕ ਦੀ ਰਿਪੋਰਟ

 

(For more news apart from “Mumbai during the 26/11 attacks Tahawwur Rana reveals secrets latest news in punjabi, ” stay tuned to Rozana Spokesman.)
 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda Govt School Teachers Protest : ਮਹਿਲਾ ਅਧਿਆਪਕ ਤੋਂ ਦੁਖੀ ਹੋ ਕੇ ਸਕੂਲ ਸਟਾਫ਼ ਨੇ ਕੀਤੀ ਸੜਕ ਜਾਮ

23 Jul 2025 4:30 PM

Punjab Police Rescue People : ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਨਹਿਰ 'ਚ ਛਾਲ ਮਾਰ ਕੇ 9 ਲੋਕਾਂ ਦੀ ਬਚਾਈ ਜਾਨ

23 Jul 2025 4:29 PM

ਅੰਮ੍ਰਿਤਪਾਲ ਨੂੰ ਜੇਲ੍ਹ 'ਚ ਕੌਣ ਪਹੁੰਚਾਉਂਦਾ ਰਿਹਾ ਨਸ਼ਾ? ਸਾਥੀਆਂ ਦੇ ਖੁਲਾਸਿਆਂ 'ਚ ਕਿੰਨਾ ਸੱਚ?

22 Jul 2025 8:57 PM

ਪੰਜਾਬ ਦੇ ਕਿਸਾਨਾਂ 'ਤੇ ਹੋਵੇਗੀ ਪੈਸਿਆਂ ਦੀ ਬਾਰਿਸ਼, ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ

22 Jul 2025 8:55 PM

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM
Advertisement