Chandigarh News : ਟੁਆਏ ਟਰੇਨ ਤੋਂ ਡਿੱਗ ਕੇ ਬੱਚੇ ਦੀ ਮੌਤ ਮਾਮਲੇ ’ਚ ਪਿਕਸ ਲੈਂਡ ਕੰਪਨੀ ਦੇ 2 ਸਾਥੀ ਗ੍ਰਿਫ਼ਤਾਰ  

By : BALJINDERK

Published : Jun 26, 2024, 11:50 am IST
Updated : Jun 26, 2024, 12:41 pm IST
SHARE ARTICLE
Toy Train
Toy Train

Chandigarh News : ਟੁਆਏ ਟਰੇਨ ਦੇ ਚਾਲਕ ਨੂੰ ਪਹਿਲਾਂ ਹੀ ਕਰ ਲਿਆ ਗਿਆ ਕਾਬੂ 

Chandigarh News : ਏਲਾਂਤੇ ਮਾਲ 'ਚ ਟੁਆਏ ਟਰੇਨ ਤੋਂ ਡਿੱਗ ਕੇ 11 ਸਾਲਾ ਬੱਚੇ ਸ਼ਾਹਬਾਜ਼ ਦੀ ਮੌਤ ਦੇ ਮਾਮਲੇ 'ਚ ਪੁਲਿਸ ਨੇ ਪਿਕਸ ਲੈਂਡ ਕੰਪਨੀ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੁਨੀਲ ਕੁਮਾਰ ਗੋਇਲ ਵਾਸੀ ਸੈਕਟਰ-34 ਤੇ ਪੁਨੀਤ ਕੁਮਾਰ ਆਹੂਜਾ ਵਾਸੀ ਗੁਰੂਗ੍ਰਾਮ ਵਜੋਂ ਹੋਈ ਹੈ।ਇੰਡਸਟਰੀਅਲ ਏਰੀਆ ਪੁਲਿਸ ਨੇ ਕਤਲ ਮਾਮਲੇ 'ਚ ਗ੍ਰਿਫ਼ਤਾਰੀ ਕੀਤੀ ਹੈ। ਪੁਲਿਸ ਨੇ ਦੋਵਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ। ਇਸ ਤੋਂ ਪਹਿਲਾਂ ਟੁਆਏ ਟਰੇਨ ਦੇ ਚਾਲਕ ਸੌਰਵ ਵਾਸੀ ਬਾਪੂਧਾਮ ਕਲੋਨੀ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਏਲਾਂਤੇ ਮਾਲ 'ਚ ਟੁਆਏ ਟਰੇਨ ਤੋਂ ਡਿੱਗਣ ਕਾਰਨ ਬੱਚੇ ਦੀ ਮੌਤ ਦੀ ਜਾਂਚ ਏ.ਡੀ.ਸੀ. ਨੂੰ ਸੌਂਪ ਦਿੱਤੀ ਹੈ, ਜੋ ਰੇਲ ਨੂੰ ਚਲਾਉਣ ਦੀ ਮਨਜ਼ੂਰੀ ਤੋਂ ਲੈ ਕੇ ਸੁਰੱਖਿਆ ਵਿਸ਼ੇਸ਼ਤਾਵਾਂ ਤੱਕ ਦੀਆਂ ਰਿਪੋਰਟਾਂ ਬਣਾ ਰਹੇ ਹਨ। ਇਸ ਤੋਂ ਇਲਾਵਾ ਪੁਲਿਸ ਜਲਦੀ ਹੀ ਏਲਾਂਤੇ ਮਾਲ ਦੇ ਪ੍ਰਬੰਧਕਾਂ ਦੇ ਬਿਆਨ ਵੀ ਦਰਜ ਕਰੇਗੀ। ਸ਼ਨੀਵਾਰ ਰਾਤ ਏਲਾਂਤੇ ਮਾਲ 'ਚ ਟੁਆਏ ਟਰੇਨ ਪਲਟਣ ਨਾਲ ਇਕ ਬੱਚਾ ਡਿੱਗ ਪਿਆ ਤੇ ਲਹੂ-ਲੁਹਾਣ ਹੋ ਗਿਆ ।
ਇਸ ਮੌਕੇ ਕੰਵਰਦੀਪ ਕੌਰ, ਐੱਸ.ਐੱਸ.ਪੀ  ਨੇ ਕਿਹਾ ਕਿ ਏਲਾਂਤੇ ਮਾਲ 'ਚ ਟੁਆਏ ਟਰੇਨ ਦੇ ਡੱਬੇ ਤੋਂ ਡਿੱਗ ਕੇ 11 ਸਾਲਾ ਬੱਚੇ ਦੀ ਮੌਤ ਦੇ ਮਾਮਲੇ 'ਚ ਪੁਲਿਸ ਨੇ ਪਿਕਸ ਲੈਂਡਕੰਪਨੀ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਪੁਲਿਸ ਨੇ ਉਸ ਨੂੰ ਜੀ.ਐੱਮ.ਸੀ.ਐੱਚ.- 32 'ਚ ਦਾਖ਼ਲ ਕਰਵਾਇਆ,ਜਿੱਥੇ ਐਤਵਾਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਟੁਆਏ ਟਰੇਨ ਨੂੰ ਜ਼ਬਤ ਕਰ ਲਿਆ ਸੀ। ਮ੍ਰਿਤਕ ਦੇ ਪਿਤਾ ਜਤਿੰਦਰਪਾਲ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਪੁਲਿਸ ਨੇ ਟੁਆਏ ਟਰੇਨ ਦੇ ਸੰਚਾਲਕ ਸੌਰਭ, ਵਾਸੀ ਬਾਪੂਧਾਮ ਕਲੋਨੀ ਅਤੇ ਕੰਪਨੀ ਮਾਲਕਾਂ ਖ਼ਿਲਾਫ਼ ਮਾੜੀ ਨੀਅਤ ਤੇ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਸੀ।

(For more news apart from 2 associates of Picks Land Company arrested in case of child's death after falling from Toy Train News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement