Chandigarh News: ਦੇਸ਼ ’ਚ ਸਭ ਤੋਂ ਵੱਧ ਖ਼ਰਚ ਕਰਨਾ ਪੈਂਦੇ ਚੰਡੀਗੜ੍ਹੀਆਂ ਨੂੰ, ਮਹੀਨੇ ਦਾ ਖ਼ਰਚ ਤਿੰਨੇ ਗੁਆਂਢੀ ਸੂਬਿਆਂ ਤੋਂ ਵੀ ਵੱਧ
Published : Feb 27, 2024, 1:30 pm IST
Updated : Feb 27, 2024, 2:54 pm IST
SHARE ARTICLE
At Rs 12.5k per head monthly, Chandigarh’s urban homes spend the most in India
At Rs 12.5k per head monthly, Chandigarh’s urban homes spend the most in India

ਚੰਡੀਗੜ੍ਹ ਦੇ ਸ਼ਹਿਰੀ ਪਰਵਾਰਾਂ ਦੀ ਪ੍ਰਤੀ ਵਿਅਕਤੀ ਮਹੀਨਾਵਾਰ ਖਪਤ ਖਰਚ 12,575 ਰੁਪਏ ਹੈ, ਜੋ ਕੌਮੀ ਔਸਤ ਨਾਲੋਂ ਲਗਭਗ ਦੁੱਗਣੀ ਬਣਦੀ ਹੈ

Chandigarh News: ਕੇਂਦਰ ਵਲੋਂ ਜਾਰੀ ਘਰੇਲੂ ਖਪਤ ਖਰਚ ਸਰਵੇਖਣ (HCES) 2022-23 ਦੇ ਅਨੁਸਾਰ, ਚੰਡੀਗੜ੍ਹ ’ਚ ਰਹਿੰਦੇ ਪਰਵਾਰ ਨਾ ਸਿਰਫ਼ ਦੇਸ਼ ’ਚ ਸੱਭ ਤੋਂ ਵੱਧ ਖਰਚ ਕਰਦੇ ਹਨ, ਬਲਕਿ ਕੌਮੀ ਔਸਤ ਨਾਲੋਂ ਲਗਭਗ ਦੁੱਗਣੇ ਖਰਚ ਕਰਦੇ ਹਨ ਜੋ ਗੁਆਂਢੀ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਸ਼ਹਿਰੀ ਪਰਵਾਰਾਂ ਦੇ ਕੁੱਲ ਖਰਚੇ ਦੇ ਲਗਭਗ ਬਰਾਬਰ ਹੈ।

ਚੰਡੀਗੜ੍ਹ ਦੇ ਸ਼ਹਿਰੀ ਪਰਵਾਰਾਂ ਦੀ ਪ੍ਰਤੀ ਵਿਅਕਤੀ ਮਹੀਨਾਵਾਰ ਖਪਤ ਖਰਚ 12,575 ਰੁਪਏ ਹੈ, ਜੋ ਕਿ ਦਿੱਲੀ ਦੇ ਸ਼ਹਿਰੀ ਪਰਵਾਰ ਨਾਲੋਂ ਵੀ ਜ਼ਿਆਦਾ ਹੈ। ਪੂਰੇ ਦੇਸ਼ ਵਿਚ ਇਕ ਸ਼ਹਿਰੀ ਪਰਵਾਰ ਦਾ ਕੌਮੀ ਔਸਤ ਮਹੀਨਾਵਾਰ ਖਰਚ 6,459 ਰੁਪਏ ਹੈ।

ਜੀ.ਐਸ.ਟੀ., ਆਬਕਾਰੀ ਅਤੇ ਟੈਕਸ ਬਾਰੇ ਕਿਤਾਬਾਂ ਲਿਖਣ ਵਾਲੇ ਅਤੇ ਸਿਟੀ ਫੋਰਮ ਆਫ ਰੈਜ਼ੀਡੈਂਟਸ ਵੈਲਫੇਅਰ ਆਰਗੇਨਾਈਜੇਸ਼ਨਜ਼ (ਸੀ.ਐਫ.ਓ.ਆਰ.ਡਬਲਯੂ.ਓ.) ਦੇ ਕਨਵੀਨਰ ਵਿਨੋਦ ਵਸ਼ਿਸ਼ਟ ਨੇ ਕਿਹਾ, ‘‘ਚੰਡੀਗੜ੍ਹ ਇਕ ਮਹਿੰਗਾ ਸ਼ਹਿਰ ਹੈ। ਮਕਾਨ, ਸਿੱਖਿਆ ਅਤੇ ਸਿਹਤ - ਇਹ ਸੱਭ ਇੱਥੇ ਸੱਚਮੁੱਚ ਮਹਿੰਗੇ ਹਨ। ਇਕ ਹੋਰ ਕਾਰਨ ਇਹ ਹੈ ਕਿ ਇੱਥੇ ਆਵਾਜਾਈ ਦਾ ਮੁੱਖ ਸਾਧਨ ਨਿੱਜੀ ਕਾਰਾਂ ਹਨ ਜੋ ਪਟਰੌਲ-ਡੀਜ਼ਲ ’ਤੇ ਖਰਚ ਕੀਤੀ ਗਈ ਰਕਮ ਵਿਚ ਯੋਗਦਾਨ ਪਾਉਂਦੀਆਂ ਹਨ, ਜੋ ਮਹੀਨਾਵਾਰ ਖਰਚੇ ਵਿਚ ਵੱਡਾ ਵਾਧਾ ਕਰਦੇ ਹਨ। ਸਾਡੇ ਕੋਲ ਮੈਟਰੋ ਰੇਲ ਨਹੀਂ ਹੈ, ਜਿਸ ਨੂੰ ਦਿੱਲੀ ਦੇ ਲੋਕ ਪਸੰਦ ਕਰਦੇ ਹਨ। ਇੱਥੋਂ ਤਕ ਕਿ ਚੰਡੀਗੜ੍ਹ ’ਚ ਜਨਤਕ ਆਵਾਜਾਈ ਨੂੰ ਵੀ ਤਰਜੀਹ ਨਹੀਂ ਦਿਤੀ ਜਾਂਦੀ।

ਉਨ੍ਹਾਂ ਕਿਹਾ, ‘‘ਇੱਥੇ ਰਹਿਣ ਵਾਲੇ ਬਹੁਤ ਸਾਰੇ ਨੌਜੁਆਨ ਖਾਣ ਲਈ ਤਿਆਰ ਭੋਜਨ ’ਤੇ ਵਧੇਰੇ ਖਰਚ ਕਰਦੇ ਹਨ। ਜਿੱਥੋਂ ਤਕ ਮਕਾਨ ਦਾ ਸਵਾਲ ਹੈ, ਇਕ ਛੋਟੇ ਜਿਹੇ ਸਾਂਝੇ ਕਮਰੇ ਦਾ ਮਹੀਨਾਵਾਰ ਕਿਰਾਇਆ 10,000 ਰੁਪਏ ਤੋਂ ਵੱਧ ਹੈ।’’ ਕੇਂਦਰ ਸਰਕਾਰ ਦੇ ਸਰਵੇਖਣ ਅਨੁਸਾਰ ਚੰਡੀਗੜ੍ਹ ਦੇ ਛੋਟੇ ਪੇਂਡੂ ਖੇਤਰ ਦੇ ਪਰਵਾਰ ਪ੍ਰਤੀ ਵਿਅਕਤੀ ਮਹੀਨਾਵਾਰ ਖਪਤ ਖਰਚ ਦੇ ਰੂਪ ’ਚ 7,467 ਰੁਪਏ ਖਰਚ ਕਰਦੇ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੀ ਸੱਭ ਤੋਂ ਵੱਧ ਖਰਚ ਕਰਨ ਵਾਲਿਆਂ ’ਚ ਚੰਡੀਗੜ੍ਹ ਸ਼ਾਮਲ ਹੈ। ਲੱਦਾਖ ’ਚ ਸ਼ਹਿਰੀ ਪਰਵਾਰ ਪ੍ਰਤੀ ਵਿਅਕਤੀ ਮਹੀਨਾਵਾਰ ਖਪਤ ਖਰਚ ਦੇ ਮਾਮਲੇ ’ਚ 6,215 ਰੁਪਏ, ਲਕਸ਼ਦੀਪ ’ਚ 5,475 ਰੁਪਏ ਅਤੇ ਪੁਡੂਚੇਰੀ ਸ਼ਹਿਰੀ ਪਰਵਾਰ ’ਚ 7,706 ਰੁਪਏ ਹੈ।

ਦਿਲਚਸਪ ਗੱਲ ਇਹ ਹੈ ਕਿ ਸ਼ਹਿਰੀ ਪਰਵਾਰਾਂ ਵਿਚ ਹਰਿਆਣਾ ਦਾ ਪ੍ਰਤੀ ਵਿਅਕਤੀ ਮਹੀਨਾਵਾਰ ਖਪਤ ਖਰਚ 7,911 ਰੁਪਏ ਰਿਹਾ, ਜਦਕਿ ਪੰਜਾਬ ਵਿਚ ਇਹ ਅੰਕੜਾ 6,544 ਰੁਪਏ, ਦਿੱਲੀ ਵਿਚ 8,217 ਰੁਪਏ ਅਤੇ ਹਿਮਾਚਲ ਪ੍ਰਦੇਸ਼ ਵਿਚ 8,075 ਰੁਪਏ ਸੀ।

ਰੀਪੋਰਟ ਮੁਤਾਬਕ ਸ਼ਹਿਰੀ ਭਾਰਤ ਸੱਭ ਤੋਂ ਵੱਧ 60.30 ਫੀ ਸਦੀ ਗੈਰ-ਭੋਜਨ ਸ਼੍ਰੇਣੀਆਂ ’ਤੇ ਖਰਚ ਕਰਦਾ ਹੈ, ਜਿਸ ’ਚ ਆਵਾਜਾਈ, ਹਸਪਤਾਲ, ਕਪੜੇ /ਬਿਸਤਰੇ, ਜੁੱਤੇ, ਬਾਲਣ ਅਤੇ ਬਿਜਲੀ ਸ਼ਾਮਲ ਹਨ। ਲਗਭਗ 39.70 ਫ਼ੀ ਸਦੀ ਖਰਚ ਭੋਜਨ ਪਦਾਰਥਾਂ ’ਤੇ ਹੋਇਆ, ਜਿਸ ਵਿਚੋਂ 10 ਫ਼ੀ ਸਦੀ ਪੀਣ ਵਾਲੇ ਪਦਾਰਥਾਂ ਅਤੇ ਪ੍ਰੋਸੈਸਡ ਭੋਜਨ ’ਤੇ, 7.15 ਫ਼ੀ ਸਦੀ ਦੁੱਧ ਅਤੇ ਦੁੱਧ ਉਤਪਾਦਾਂ ’ਤੇ ਅਤੇ ਸਿਰਫ 3.76 ਫ਼ੀ ਸਦੀ ਸਬਜ਼ੀਆਂ ’ਤੇ ਸੀ।

ਘਰੇਲੂ ਖਪਤ ਖਰਚ ਸਰਵੇਖਣ

ਕੌਮੀ ਨਮੂਨਾ ਸਰਵੇਖਣ ਦਫਤਰ (ਐੱਨ.ਐੱਸ.ਐੱਸ.ਓ.) ਆਮ ਤੌਰ ’ਤੇ ਹਰ ਸਾਲ ਨਿਯਮਿਤ ਅੰਤਰਾਲਾਂ ’ਤੇ ਖਪਤ/ਖਪਤਕਾਰ ਖਰਚ ’ਤੇ ਘਰੇਲੂ ਸਰਵੇਖਣ ਕਰ ਰਿਹਾ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਦਾ ਮੰਤਰਾਲਾ ਘਰੇਲੂ ਖਪਤ ਖਰਚ ਸਰਵੇਖਣ (ਐਚ.ਸੀ.ਈ.ਐਸ.) ਤੋਂ ਅੰਕੜੇ ਜਾਰੀ ਕਰਦਾ ਹੈ।

ਵਸਤੂਆਂ ਦੀ ਖਪਤ ਟੋਕਰੀ ਨੂੰ ਤਿੰਨ ਵਿਆਪਕ ਸ਼੍ਰੇਣੀਆਂ ’ਚ ਵੰਡਿਆ ਗਿਆ ਹੈ - ਭੋਜਨ, ਉਪਭੋਗਯੋਗ ਵਸਤਾਂ ਅਤੇ ਸੇਵਾਵਾਂ, ਅਤੇ ਟਿਕਾਊ ਵਸਤੂਆਂ - ਜਿਸ ਦੇ ਅਧਾਰ ’ਤੇ ਸਰਵੇਖਣ ਕੀਤਾ ਜਾਂਦਾ ਹੈ। ਇਸ ਤੋਂ ਬਾਅਦ, ਤਿੰਨ ਸ਼੍ਰੇਣੀਆਂ ਨੂੰ ਕਵਰ ਕਰਨ ਵਾਲੀਆਂ ਤਿੰਨ ਵੱਖ-ਵੱਖ ਪ੍ਰਸ਼ਨਾਵਲੀਆਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਇਕ ਤਿਮਾਹੀ ’ਚ ਤਿੰਨ ਮਾਸਿਕ ਮੁਲਾਕਾਤਾਂ ’ਚ ਚੁਣੇ ਹੋਏ ਘਰਾਂ ਤੋਂ ਜਾਣਕਾਰੀ ਇਕੱਤਰ ਕਰਨ ਲਈ ਵਰਤੀਆਂ ਜਾਂਦੀਆਂ ਹਨ।

(For more Punjabi news apart from At Rs 12.5k per head monthly, Chandigarh’s urban homes spend the most in India, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritpal Singh Jail ’ਚੋਂ ਭਰੇਗਾ ਨਾਮਜ਼ਦਗੀ, Kejriwal ਨੂੰ ਲੈ ਕੇ ਵੱਡੀ ਖ਼ਬਰ, ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ LIVE

10 May 2024 3:56 PM

Sukhpal Khaira ਤੇ Meet Hayer ਦੇ ਮੁਕਾਬਲੇ ਨੂੰ ਲੈ ਕੇ ਫਸ ਗਏ ਸਿੰਗ, Simranjit Mann ਵਾਲਿਆਂ ਨੇ ਲਾ ਦਿੱਤੀ ਤਹਿ.

10 May 2024 1:43 PM

ਕੀ Brinder Dhillon ਛੱਡ ਰਹੇ ਹਨ Congress? Goldy ਤੇ Chuspinderbir ਤੋਂ ਬਾਅਦ ਅਗਲਾ ਕਿਹੜਾ ਲੀਡਰ

10 May 2024 12:26 PM

Corona ਦੇ ਟੀਕੇ ਕਿਉਂ ਬਣ ਰਹੇ ਨੇ ਮੌਤ ਦਾ ਕਾਰਨ ? ਕਿਸ ਨੇ ਕੀਤਾ ਜ਼ਿੰਦਗੀਆਂ ਨਾਲ ਖਿਲਵਾੜ ?

10 May 2024 8:16 AM

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM
Advertisement