Chandigarh News : ਏਲਾਂਤੇ ਮਾਲ ਟੁਆਏ ਟਰੇਨ ਹਾਦਸੇ ਤੋਂ ਬਾਅਦ ਮੇਲੇ 'ਚ ਝੂਲੇ ਕਰਵਾਏ ਬੰਦ 

By : BALJINDERK

Published : Jun 28, 2024, 3:38 pm IST
Updated : Jun 28, 2024, 3:38 pm IST
SHARE ARTICLE
 Toy train
Toy train

Chandigarh News : ਜਾਂਚ ਦੌਰਾਨ ਮੇਲਾ ਗਰਾਊਂਡ ’ਚ ਝੂਲਿਆਂ ’ਚ ਮਿਲੀਆਂ ਕਈ ਕਮੀਆਂ 

Chandigarh News : ਯੂਟੀ ਪ੍ਰਸ਼ਾਸਨ, ਸਮਾਜਿਕ ਭਲਾਈ ਵਿਭਾਗ ਤੇ ਚੰਡੀਗੜ੍ਹ ਬਾਲ ਅਧਿਕਾਰੀਆਂ ਨੇ ਸੈਕਟਰ -34 ਸਥਿਤ ਮੇਲਾ ਗਰਾਊਂਡ ਦਾ ਦੌਰਾ ਕਰ ਕੇ ਝੂਲਿਆਂ ਦੀ ਜਾਂਚ ਕੀਤੀ। ਟੀਮ ਨੇ ਝੂਲੇ ਤੇ ਹੋਰ ਸੁਰੱਖਿਆ ਉਪਕਰਨਾ ਦੀ ਜਾਂਚ ਕੀਤੀ। ਜਾਂਚ ਦੌਰਾਨ ਝੂਲਿਆਂ ’ਚ ਕਈ ਕਮੀਆਂ ਮਿਲੀਆਂ । ਇਸ ਤੋਂ ਬਾਅਦ ਪ੍ਰਸ਼ਾਸਨ ਦੀ ਟੀਮ ਨੇ ਦੋ ਝੂਲਿਆਂ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਵਾ ਦਿੱਤਾ ਗਿਆ। ਬੋਟ ਤੇ ਘੋੜੇ ਵਾਲੇ ਝੂਲਿਆਂ ਨੂੰ ਬੰਦ ਕੀਤਾ ਗਿਆ। ਦੋਵੇਂ ਝੂਲੇ ਖ਼ਤਰਨਾਕ ਹੋਣ ਕਾਰਨ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਤੁਰੰਤ ਪ੍ਰਭਾਵ ਨਾਲ ਸੀਲ ਕਰ ਕੇ ਬੰਦ ਕਰਵਾ ਦਿੱਤੇ। ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਝੂਲਿਆਂ ਨੂੰ ਲੈ ਕੇ ਮਨਜ਼ੂਰੀ ਤੇ ਜ਼ਰੂਰੀ ਕਾਗ਼ਜ਼ਾਤ ਮੰਗੇ ਪਰ ਨਹੀਂ ਦਿਖਾ ਸਕੇ। ਇਸ ਕਾਰਨ ਸ਼ੁੱਕਰਵਾਰ ਸਵੇਰੇ ਤੱਕ ਸਾਰੇ ਦਸਤਾਵੇਜ਼ ਲੈ ਕੇ ਆਪਣੇ ਦਫ਼ਤਰ ਬੁਲਾਇਆ ਹੈ। 23 ਜੂਨ ਨੂੰ ਏਲਾਂਤੇ ਮਾਲ ’ਚ ਟੁਆਏ ਟਰੇਨ ਪਲਟਣ ਨਾਲ 11 ਸਾਲ ਦੇ ਬੱਚੇ ਦੀ ਮੌਤ ਹੋ ਗਈ ਸੀ , ਜਿਸ ਤੋਂ ਬਾਅਦ ਇਹ ਸਖ਼ਤੀ ਕੀਤੀ ਜਾ ਰਹੀ ਹੈ। 
ਇਸ ਮੌਕੇ ਮੇਲੇ ਦੇ ਸੰਚਾਲਕ ਸੁਰੇਸ਼ ਕਪਿਲਾ ਨੇ ਦੱਸਿਆ ਕਿ ਵੀਰਵਾਰ ਨੂੰ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀ ਝੂਲਿਆਂ ਦੀ ਜਾਂਚ ਕਰਨ ਆਏ ਸਨ। ਮੇਲੇ ’ਚ 14 ਦੇ ਕਰੀਬ ਝੂਲੇ ਹਨ,ਜਿਨ੍ਹਾਂ ਚੋਂ ਘੋੜੇ ਵਾਲੇ ਝੂਲੇ ਨੂੰ ਸੁਰੱਖਿਆ ਕਾਰਨਾਂ ਕਰਕੇ ਬੰਦ ਕਰਵਾਇਆ ਗਿਆ ਹੈ। ਬੋਟ ਵਾਲੇ ਝੂਲੇ ਦੀ ਰਬੜ ਖ਼ਰਾਬ ਹੋਣ ਕਾਰਨ ਬੰਦ ਕੀਤਾ ਗਿਆ ਹੈ। 

(For more news apart from After train accident at Elante Mall, swings in the fair were closed News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement