Chandigarh News: ਚੰਡੀਗੜ੍ਹ ਪੁਲਿਸ ਮੁਲਾਜ਼ਮਾਂ ਵਿਰੁਧ CBI ਕੋਰਟ ਵਿਚ 20 ਕੇਸ; 11 ਮਾਮਲਿਆਂ ਵਿਚ ਦੋਸ਼ੀ ਕਰਾਰ
Published : Feb 29, 2024, 12:52 pm IST
Updated : Feb 29, 2024, 12:52 pm IST
SHARE ARTICLE
20 cases in CBI court against Chandigarh police personnel
20 cases in CBI court against Chandigarh police personnel

ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਪੁਲਿਸ ਮੁਲਾਜ਼ਮਾਂ ਵਿਰੁਧ 3 ਕੇਸ ਚੱਲ ਰਹੇ ਹਨ।

Chandigarh News: ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿਚ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮਾਂ ਵਿਰੁਧ 20 ਮਾਮਲੇ ਚੱਲ ਰਹੇ ਹਨ। ਇਸ ਤੋਂ ਇਲਾਵਾ ਤਿੰਨ ਸੂਬਿਆਂ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਪੁਲਿਸ ਮੁਲਾਜ਼ਮਾਂ ਵਿਰੁਧ 3 ਕੇਸ ਚੱਲ ਰਹੇ ਹਨ। ਤਾਜ਼ਾ ਖ਼ਬਰਾਂ ਮੁਤਾਬਕ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿਚ ਕੁੱਲ 69 ਕੇਸ ਚੱਲ ਰਹੇ ਹਨ। ਸਾਲ 2023 ਵਿਚ, 10 ਦੋਸ਼ੀਆਂ ਵਿਚੋਂ 4 ਪੁਲਿਸ ਮੁਲਾਜ਼ਮ ਸਨ, ਜਿਨ੍ਹਾਂ ਵਿਚ ਕਾਂਸਟੇਬਲ ਦਿਲਬਾਗ ਸਿੰਘ, ਐਸਆਈ ਸੇਵਕ ਸਿੰਘ, ਐਸਆਈ ਸੁਸ਼ੀਲ ਕੁਮਾਰ ਅਤੇ ਹੈੱਡ ਕਾਂਸਟੇਬਲ ਰੀਤੂ ਵਾਲਾ ਸ਼ਾਮਲ ਸਨ।

2015 ਤੋਂ ਲੈ ਕੇ ਹੁਣ ਤਕ ਸੀਬੀਆਈ ਅਦਾਲਤ ਵਿਚ ਪੁਲਿਸ ਮੁਲਾਜ਼ਮਾਂ ਵਿਰੁਧ 32 ਤੋਂ ਵੱਧ ਕੇਸ ਆ ਚੁੱਕੇ ਹਨ। ਜਿਨ੍ਹਾਂ ਵਿਚੋਂ 28 ਦੇ ਕਰੀਬ ਕੇਸ ਚੰਡੀਗੜ੍ਹ ਪੁਲਿਸ ਵਿਰੁਧ ਹਨ। ਬਹੁਤੇ ਕੇਸਾਂ ਵਿਚ ਇਕ ਤੋਂ ਵੱਧ ਪੁਲਿਸ ਮੁਲਾਜ਼ਮ ਮੁਲਜ਼ਮ ਵਜੋਂ ਸ਼ਾਮਲ ਹੁੰਦੇ ਹਨ।

ਜਿਨ੍ਹਾਂ ਵਿਚੋਂ 11 ਕੇਸਾਂ ਵਿਚ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿਤਾ ਗਿਆ ਹੈ। ਜਦਕਿ ਬਾਕੀ ਮਾਮਲੇ ਵਿਚਾਰ ਅਧੀਨ ਹਨ। ਆਈਪੀਐਸ ਦੇਸ਼ਰਾਜ ਵੀ ਦੋਸ਼ੀਆਂ ਵਿਚ ਸ਼ਾਮਲ ਹਨ। ਇਸ ਤੋਂ ਇਲਾਵਾ ਸੀਬੀਆਈ ਨੇ ਸਾਲ 2015 ਵਿਚ ਈਓਡਬਲਯੂ (ਆਰਥਿਕ ਅਪਰਾਧ ਵਿੰਗ) ਦੇ ਡੀਐਸਪੀ ਰਾਮਚੰਦਰ ਮੀਨਾ ਖ਼ਿਲਾਫ਼ 40 ਲੱਖ ਰੁਪਏ ਦੀ ਰਿਸ਼ਵਤ ਦਾ ਕੇਸ ਦਰਜ ਕੀਤਾ ਸੀ। ਇਹ ਕੇਸ ਲੰਬਿਤ ਕੇਸਾਂ ਵਿਚੋਂ ਸੱਭ ਤੋਂ ਪੁਰਾਣਾ ਹੈ।

ਸਾਲ 2024 ਵਿਚ ਪੰਜਾਬ ਪੁਲਿਸ ਦੇ ਸੇਵਾਮੁਕਤ ਡੀਐਸਪੀ ਰਾਕਾ ਗੇਰਾ ਨੂੰ ਵੀ ਸੀਬੀਆਈ ਅਦਾਲਤ ਨੇ ਦੋਸ਼ੀ ਕਰਾਰ ਦਿਤਾ ਸੀ। ਰਾਕਾ ਗੇਰਾ ਕੇਸ ਸੀਬੀਆਈ ਅਦਾਲਤ ਵਿਚ ਭ੍ਰਿਸ਼ਟਾਚਾਰ ਦੇ ਸੱਭ ਤੋਂ ਪੁਰਾਣੇ ਕੇਸਾਂ ਵਿਚੋਂ ਇੱਕ ਸੀ। ਰਾਕਾ ਗੇਰਾ ਨੂੰ ਸਜ਼ਾ ਸੁਣਾਉਂਦੇ ਹੋਏ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਜਗਜੀਤ ਸਿੰਘ ਨੇ ਟਿੱਪਣੀ ਕੀਤੀ ਸੀ ਕਿ ਭ੍ਰਿਸ਼ਟਾਚਾਰ ਸਮਾਜ ਦੀਆਂ ਜੜ੍ਹਾਂ ਵਿਚ ਬਹੁਤ ਹੱਦ ਤਕ ਫੈਲ ਚੁੱਕਾ ਹੈ। ਲੋਕਾਂ ਵਿਚ ਇਹ ਗੱਲ ਬੈਠ ਗਈ ਹੈ ਕਿ ਕਿਸੇ ਵੀ ਕੰਮ ਲਈ ਉਨ੍ਹਾਂ ਨੂੰ ਕਿਸੇ ਅਧਿਕਾਰੀ ਨੂੰ ਰਿਸ਼ਵਤ ਦੇਣੀ ਪਵੇਗੀ। ਦੋਸ਼ੀ ਅਜਿਹੀ ਸਜ਼ਾ ਦੇ ਹੱਕਦਾਰ ਹਨ, ਜੋ ਹੋਰ ਲੋਕਾਂ ਨੂੰ ਅਜਿਹਾ ਅਪਰਾਧ ਕਰਨ ਤੋਂ ਪਹਿਲਾਂ ਸੋਚਣ ਲਈ ਮਜਬੂਰ ਕਰੇ।

ਵਿਜੀਲੈਂਸ ਤੋਂ ਜ਼ਿਆਦਾ ਸੀਬੀਆਈ ਉਤੇ ਭਰੋਸਾ

ਚੰਡੀਗੜ੍ਹ ਸੀਬੀਆਈ ਦਫ਼ਤਰ ਸੈਕਟਰ-30 ਵਿਚ ਹੈ ਅਤੇ ਚੰਡੀਗੜ੍ਹ ਵਿਜੀਲੈਂਸ ਦਫ਼ਤਰ ਸੈਕਟਰ-9 ਵਿਚ ਹੈ ਪਰ ਜੇਕਰ ਕਿਸੇ ਨੇ ਰਿਸ਼ਵਤ ਮੰਗਣ 'ਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣੀ ਹੁੰਦੀ ਹੈ ਤਾਂ ਉਹ ਵਿਜੀਲੈਂਸ ਦੀ ਬਜਾਏ ਸੀਬੀਆਈ ਕੋਲ ਜਾਂਦੇ ਹਨ।

ਇਸ ਦਾ ਇਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਵਿਜੀਲੈਂਸ ਚੰਡੀਗੜ੍ਹ ਪੁਲਿਸ ਵਿਭਾਗ ਦਾ ਇਕ ਸੈੱਲ ਹੈ। ਕੁੱਝ ਸਮਾਂ ਪਹਿਲਾਂ ਵਿਜੀਲੈਂਸ ਅਧਿਕਾਰੀ ਵਲੋਂ ਰਿਸ਼ਵਤ ਮੰਗਣ ਸਬੰਧੀ ਇਕ ਨੰਬਰ ਜਾਰੀ ਕੀਤਾ ਗਿਆ ਸੀ। ਜਿਸ ਦੇ ਨਾਲ ਕਿਹਾ ਗਿਆ ਸੀ ਕਿ ਜੇਕਰ ਕੋਈ ਰਿਸ਼ਵਤ ਮੰਗਦਾ ਹੈ ਤਾਂ ਉਹ ਇਸ ਨੰਬਰ 'ਤੇ ਕਾਲ ਕਰ ਸਕਦਾ ਹੈ। ਕਾਲ ਕਰਨ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।

(For more Punjabi news apart from 20 cases in CBI court against Chandigarh police personnel, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement