Chandigarh News : ਖੌਫ਼ ਜ਼ਦਾ ਕਸ਼ਮੀਰੀ ਵਿਦਿਆਰਥੀਆਂ ਨੂੰ  ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਉਹਨਾਂ ਦੇ ਘਰ ਪਹੁੰਚਾਇਆ

By : BALJINDERK

Published : Apr 29, 2025, 5:22 pm IST
Updated : Apr 29, 2025, 5:22 pm IST
SHARE ARTICLE
ਖੌਫ਼ ਜ਼ਦਾ ਕਸ਼ਮੀਰੀ ਵਿਦਿਆਰਥੀਆਂ ਨੂੰ  ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਉਹਨਾਂ ਦੇ ਘਰ ਪਹੁੰਚਾਇਆ
ਖੌਫ਼ ਜ਼ਦਾ ਕਸ਼ਮੀਰੀ ਵਿਦਿਆਰਥੀਆਂ ਨੂੰ  ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਉਹਨਾਂ ਦੇ ਘਰ ਪਹੁੰਚਾਇਆ

Chandigarh News :ਕੇਂਦਰੀ ਸਿੰਘ ਸਭਾ ਦੇ ਨੁਮਾਇੰਦਿਆਂ ਨੇ ਸਹਿਮੀਆਂ ਦੋ ਦਰਜਨ ਵਿਦਿਆਰਥਣਾਂ ਨੂੰ ਨਰਸਿੰਗ ਕਾਲਜ ’ਚੋਂ ਸੁਰੱਖਿਅਤ ਤੌਰ ’ਤੇ ਸਥਾਨਕ ਹਵਾਈ ਅੱਡੇ ਪਹੁੰਚਾਇਆ

Chandigarh News in Punjabi : ਪਹਿਲਗਾਮ ਘਟਨਾਂ ਉਪਰੰਤ ਡਰੀਆਂ/ਸਹਿਮੀਆਂ ਕਸ਼ਮੀਰੀ ਵਿਦਿਆਰਥਣਾਂ/ਵਿਦਿਆਰਥੀਆਂ ਨੂੰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਚੰਡੀਗੜ੍ਹ ਨੇ ਸੁਰੱਖਿਆ ਮੁਹਈਆ ਕਰਨ ਦੀ ਜ਼ਿੰਮੇਵਾਰੀ ਲਈ ਹੈ। ਇਸੇ ਮਨੁੱਖਤਾਵਾਦੀ ਮੁਹਿੰਮ ਹੇਠ ਅੱਜ ਕੇਂਦਰੀ ਸਿੰਘ ਸਭਾ ਦੇ ਨੁਮਾਇੰਦਿਆਂ ਨੇ ਸਹਿਮੀਆਂ ਦੋ ਦਰਜਨ ਵਿਦਿਆਰਥਣਾਂ ਨੂੰ ਚੰਡੀਗੜ੍ਹ ਦੇ ਨੇੜੇ ਦੇ ਨਰਸਿੰਗ ਕਾਲਜ ਵਿੱਚੋਂ ਸੁਰੱਖਿਅਤ ਤੌਰ ਉੱਤੇ ਸਥਾਨਕ ਹਵਾਈ ਅੱਡੇ ਪਹੁੰਚਾਇਆ ਅਤੇ ਸ੍ਰੀਨਗਰ ਵਾਲੇ ਜ਼ਹਾਜ ਵਿੱਚ ਸਵਾਰ ਕਰਵਾਇਆ। ਇਸ ਤੋਂ ਪਹਿਲਾਂ ਵੀ, ਕੇਂਦਰੀ ਸਿੰਘ ਸਭਾ ਦੇ ਕਾਰਕੁੰਨਾ ਨੇ ਚੰਡੀਗੜ੍ਹ ਟਰਾਈ ਸਿਟੀ ਵਿੱਚ ਪੜ੍ਹਦੀਆਂ ਕਈ ਵਿਦਿਆਰਥਣਾਂ ਲਈ ਸੁਰੱਖਿਆ ਦੇ ਬੰਦੋਬੰਸ਼ਤ ਕੀਤੇ।

ਸਿੰਘ ਸਭਾ ਨੇ ਸ਼ੋਸਲ ਮੀਡੀਏ ਰਾਹੀਂ ਆਪਣੇ ਸੰਪਰਕ ਨੰਬਰ ਅਤੇ ਸਥਾਨ ਜਨਤਕ ਕੀਤੇ ਅਤੇ ਪੈਸਾ, ਪਨਾਹ ਅਤੇ ਲੰਗਰ ਦੇਣ ਦੀ ਆਪਣੀ ਜ਼ਿੰਮੇਵਾਰੀ ਸਮਝੀ। ਚੰਡੀਗੜ੍ਹ ਦੇ ਨੇੜੇ ਲੱਗਦੇ ਇਲਾਕਿਆਂ ਤੋਂ ਇਲਾਵਾਂ ਦੇਸ਼ ਦੇ ਹੋਰ ਹਿੱਸਿਆ ਵਿੱਚ ਪੜ੍ਹਦੇ ਕਸ਼ਮੀਰੀ ਵਿਦਿਆਰਥੀਆੰ ਨੂੰ ਵੀ ਲੋੜੀਂਦੀ ਸਹਾਇਤਾ ਦਿੱਤੀ।

ਕੇਂਦਰੀ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਨੇ ਕਿਹਾ ਕਿ ਗੁਰੂ ਸਿੱਖ ਸਿਧਾਤ ਮੰਗ ਕਰਦਾ ਹੈ ਕਿ ਸਿੱਖ ਕਿਸੇ ਵੀ ਧਰਮ/ਜਾਤੀ/ਫਿਰਕੇ/ਰੰਗ/ਲਿੰਗ ਕਰਕੇ ਕਿਸੇ ਦੂਜੇ ਨਾਲ ਵਿਤਕਰਾ ਨਾ ਕਰੋ ਅਤੇ ਹਿੰਦੂਤਵ ਸਿਆਸਤ ਵੱਲੋਂ ਚਲਾਈ ਹਿੰਦੂ-ਮੁਸਲਮਾਨ ਫਿਰਕੂ ਨਫ਼ਰਤ ਦਾ ਵਿਰੋਧ ਕਰੇ। ਇਸ ਮੌਕੇ ਡਾ. ਖੁਸ਼ਹਾਲ ਸਿੰਘ, ਪੱਤਰਕਾਰ ਗੁਰਸ਼ਮਸੀਰ ਸਿੰਘ ਅਤੇ ਸੰਦੀਪ ਸਿੰਘ ਆਦਿ ਮੌਜੂਦ ਸਨ। 

(For more news apart from  Central Sri Guru Singh Sabha took frightened Kashmiri students to their homes News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement