Chandigarh News: ਚੰਡੀਗੜ੍ਹ ਪੁਲਿਸ ਨੇ ਡਿਓਰਾ ਕਲੱਬ ਦੇ ਮਾਲਕ ਦਾ ਪਾਰਟਨਰ ਕੀਤਾ ਗ੍ਰਿਫ਼ਤਾਰ
Published : Nov 29, 2024, 8:10 am IST
Updated : Nov 29, 2024, 8:10 am IST
SHARE ARTICLE
Chandigarh Police arrested the partner of the owner of Deora Club
Chandigarh Police arrested the partner of the owner of Deora Club

Chandigarh News: ਦੋਸ਼ੀ ਨੌਜਵਾਨ ਨੂੰ ਕ੍ਰਾਈਮ ਬ੍ਰਾਂਚ ਲਿਜਾ ਕੇ ਪੁਛਗਿਛ ਕੀਤੀ ਜਾ ਰਹੀ ਹੈ।

 

Chandigarh News: ਸੈਕਟਰ-26 ਵਿਚ ਦੋ ਕਲੱਬਾਂ ਦੇ ਬਾਹਰ ਮੰਗਲਵਾਰ ਸਵੇਰ ਸਮੇਂ ਬੰਬ ਧਮਾਕੇ ਹੋਏ। ਸੈਕਟਰ-26 ਸਥਿਤ ਡਿਉਰਾ ਐਂਡ ਸੇਵਲੇ ਕਲੱਬ ਦੇ ਬਾਹਰ ਮੋਟਰ ਸਾਈਕਲ ’ਤੇ ਆਏ ਦੋ ਨੌਜਵਾਨਾਂ ਨੇ ਧਮਾਕਾ ਕਰ ਦਿਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਚੰਡੀਗੜ੍ਹ ਦੇ ਸੈਕਟਰ-26 ਸਥਿਤ ਡਿਓਰਾ ਕਲੱਬ ਜਿਥੇ ਬੰਬ ਧਮਾਕਾ ਹੋਇਆ ਸੀ। ਕਲੱਬ ਦੇ ਮਾਲਕ ਦੇ ਇਕ ਸਾਥੀ ਨੌਜਵਾਨ ਅਰਜੁਨ ਠਾਕੁਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਅਰਜਨ ਠਾਕੁਰ (32) ਚੰਡੀਗੜ੍ਹ ਪੁਲਿਸ ਦੇ ਇੱਕ ਸਾਬਕਾ ਏਐਸਆਈ ਦਾ ਲੜਕਾ ਹੈ ਜੋ ਸੈਕਟਰ 51 ਵਿਚ ਰਹਿੰਦਾ ਹੈ। ਉਸ ਨੇ ਕੁੱਝ ਦਿਨ ਪਹਿਲਾਂ ਇਕ ਹੋਰ ਕਲੱਬ ਸੰਚਾਲਕ ਨੂੰ ਧਮਕੀ ਦਿਤੀ ਸੀ। ਦੋਸ਼ੀ ਨੌਜਵਾਨ ਨੂੰ ਕ੍ਰਾਈਮ ਬ੍ਰਾਂਚ ਲਿਜਾ ਕੇ ਪੁਛਗਿਛ ਕੀਤੀ ਜਾ ਰਹੀ ਹੈ।

ਪੁਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਅਰਜੁਨ ਠਾਕੁਰ ਹਰ ਮਹੀਨੇ ਪਟਿਆਲਾ ਦੇ ਨਿਖਿਲ ਚੌਧਰੀ ਨੂੰ ਫੋਨ ਕਰਕੇ 50 ਹਜ਼ਾਰ ਤੋਂ 1 ਲੱਖ ਰੁਪਏ ਤੱਕ ਦੀ ਮੰਗ ਕਰਦਾ ਸੀ। ਸੋਮਵਾਰ ਰਾਤ ਸੈਕਟਰ-26 ਸਥਿਤ ਡਿਉਰਾ ਐਂਡ ਸੇਵਲੇ ਕਲੱਬ ਦੇ ਬਾਹਰ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਨੇ ਧਮਾਕਾ ਕਰ ਦਿਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਧਮਾਕੇ ਨਾਲ ਕਲੱਬ ਦੀਆਂ ਸਾਰੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਸਨ। 

ਇਸ ਤੋਂ ਬਾਅਦ ਮੰਗਲਵਾਰ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਦੇ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਨੇ ਇਸ ਬੰਬ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ। ਫੇਸਬੁੱਕ ’ਤੇ ਪੋਸਟ ਅਪਲੋਡ ਕਰ ਕੇ ਲਿਖਿਆ ਸੀ ਕਿ ਚੰਡੀਗੜ੍ਹ ’ਚ ਹੋਏ ਬੰਬ ਧਮਾਕੇ ਦੀ ਜ਼ਿੰਮੇਵਾਰੀ ਅਸੀਂ ਲੈਂਦੇ ਹਾਂ। ਜਿਸ ਥਾਂ ’ਤੇ ਇਹ ਧਮਾਕੇ ਹੋਏ, ਉਸ ਥਾਂ ਤੋਂ ਸਿਰਫ਼ 50 ਮੀਟਰ ਦੀ ਦੂਰੀ ’ਤੇ ਯੂਟੀ ਪੁਲਿਸ ਅਤੇ ਸੈਕਟਰ-26 ਪੁਲਿਸ ਸਟੇਸ਼ਨ ਦਾ ਆਪਰੇਸ਼ਨ ਸੈੱਲ ਹੈ। ਜਾਣਕਾਰੀ ਅਨੁਸਾਰ ਅਰਜੁਨ ਠਾਕੁਰ ਉਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। 


 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement