Lok Sabha Elections: ਸਾਬਕਾ ਫ਼ੌਜੀਆਂ ਦੀ ਜਥੇਬੰਦੀ ਨੇ ਕਾਂਗਰਸ ਨੂੰ ਦਿਤਾ ਸਮਰਥਨ; ਸੇਵਾਮੁਕਤ ਬ੍ਰਿਗੇਡੀਅਰ ਕਾਹਲੋਂ ਨੇ ਕੀਤਾ ਐਲਾਨ
Published : May 30, 2024, 8:05 am IST
Updated : May 30, 2024, 8:05 am IST
SHARE ARTICLE
Brigadier Kuldeep Singh Kahlon (File)
Brigadier Kuldeep Singh Kahlon (File)

ਬ੍ਰਿਗੇਡੀਅਰ ਕਾਹਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਇਹ ਦਰਜ ਕੀਤਾ ਹੈ ਕਿ ‘ਇੰਡੀਆ’ ਦੀ ਸਰਕਾਰ ਬਣਦੀ ਹੈ ਤਾਂ ਅਗਨੀਪਥ ਰੱਦ ਕਰ ਕੇ ਪੱਕੀ ਭਰਤੀ ਚਾਲੂ ਕੀਤੀ ਜਾਵੇਗੀ।

Lok Sabha Elections: ਆਲ ਇੰਡੀਆ ਡਿਫ਼ੈਂਸ ਬ੍ਰਦਰਹੁਡ ਪੰਜਾਬ ਦੇ ਸੂਬਾ ਪ੍ਰਧਨ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਜੋ ਕਿ ਤਿੰਨ ਦਿਨਾਂ ਤੋਂ ਸਾਬਕਾ ਸੈਨਿਕਾਂ, ਵਿਧਵਾਵਾਂ, ਪੰਚਾਂ ਸਰਪੰਚਾਂ ਨਾਲ ਲਗਭਗ ਮੀਟਿੰਗ ਕਰਨ ਉਪਰੰਤ ਅਪਣੀ ਕਰਮ ਭੂਮੀ ਕਾਦੀਆਂ ਵਿਖੇ ਪਹੁੰਚ ਕੇ 28 ਮਈ ਨੂੰ ਅਪਣੇ ਫ਼ੌਜੀ ਕਮਾਂਡਰਾਂ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਦੀ ਹਾਜ਼ਰੀ ਵਿਚ ਸੰਗਠਨ ਵਲੋਂ ਸਰਬ ਸੰਮਤੀ ਨਾਲ ਲਏ ਗਏ ਫ਼ੈਸਲੇ ਅਨੁਸਾਰ ਸੂਬਾ ਪੱਧਰ ਤੇ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿਤਾ ਹੈ।

ਬ੍ਰਿਗੇਡੀਅਰ ਕਾਹਲੋਂ ਨੇ ਸਿਆਸੀ ਪਾਰਟੀਆਂ ਦੇ ਚੋਣ ਮੈਨੀਫ਼ੈਸਟੋ ਦੀ ਸਮੀਖਿਆ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਇਹ ਦਰਜ ਕੀਤਾ ਹੈ ਕਿ ‘ਇੰਡੀਆ’ ਦੀ ਸਰਕਾਰ ਬਣਦੀ ਹੈ ਤਾਂ  ਅਗਨੀਪਥ ਯੋਜਨਾ ਰੱਦ ਕਰ ਕੇ ਪੱਕੀ ਭਰਤੀ ਚਾਲੂ ਕੀਤੀ ਜਾਵੇਗੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਰਖਿਆ ਮੰਤਰੀ ਨਾਲ ਕਰਵਾਈਆਂ ਗਈਆਂ ਮੀਟਿੰਗਾਂ ਉਪਰੰਤ ਫ਼ਰਵਰੀ 2014 ਵਿਚ ਪਾਰਲੀਮੈਂਟ ਨੇ ਓ.ਆਰ.ਓ.ਪੀ. ਨੂੰ ਮੰਜ਼ੂਰੀ ਦੇ ਦਿਤੀ।

ਉਨ੍ਹਾਂ ਇਹ ਵੀ ਕਿਹਾ ਕਿ ਪੈਨਸ਼ਨ ਦੀ ਬਰਾਬਰਤਾ ਜੋ ਕਿ 2019 ਵਿਚ ਹੋਣੀ ਚਾਹੀਦੀ ਸੀ। ਉਹ ਸਰਕਾਰ ਦੀ ਮੁਖ਼ਾਲਫ਼ਤ ਦੇ ਬਾਵਜੂਦ ਸੁਪ੍ਰੀਮ ਕੋਰਟ ਵਲੋਂ ਵਾਰ ਵਾਰ ਲਏ ਗਏ ਫ਼ੈਸਲੇ ਉਪਰੰਤ ਹੀ ਲਾਗੂ ਕੀਤੀ ਗਈ। ਕਾਹਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੇ ਗਏ ਡੀ.ਓ. ਚਿੱਠੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਲੋਂ ਸੈਨਿਕਾਂ ਲਈ ਕੌਮੀ ਭਲਾਈ ਨੀਤੀ ਜੋ ਕਿ ਅਧੂਰੀ ਰਹਿ ਗਈ ਸੀ ਉਸ ਨੂੰ ਸਿਰੇ ਚਾੜ੍ਹਨ ਦੀ ਅਪੀਲ ਦੇ ਨਾਲ ਮਿਲਟਰੀ ਕਮਿਸ਼ਨ ਕਾਇਮ ਕਰਨ ਲਈ ਤੱਥਾਂ ਦੇ ਆਧਾਰਤ ਸਿਫ਼ਾਰਸ਼ ਕੀਤੀ ਸੀ ਪਰ ਅਸਰ ਕੋਈ ਨਹੀਂ ਹੋਇਆ।

(For more Punjabi news apart from ex-servicemen's organization supported the Congress in Lok Sabha Elections, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana 'ਚ ਦੇਰ ਰਾਤ ਤੱਕ Hotel ਖੋਲ੍ਹਣ ਵਾਲਿਆਂ ਨੂੰ MP SanjeevArora ਨੇ ਦਵਾ 'ਤੀ ਮਨਜ਼ੂਰੀ

15 Apr 2025 8:20 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/04/2025

15 Apr 2025 8:18 AM

ਮੁੰਡਾ-ਕੁੜੀ ਦੀ ਕੁੱਟਮਾਰ ਕਰਨ ਵਾਲੇ ਸਸਪੈਂਡ ਪੁਲਿਸ ਮੁਲਾਜ਼ਮ ਦੀ ਪੱਤਰਕਾਰ ਨਾਲ ਬਦਸਲੂਕੀ

09 Apr 2025 5:43 PM

Rana Gurjit Singh ਤੇ Raja Warring ਨੂੰ ਲੈ ਕੇ ਕੀ ਬੋਲੇ Brinder Singh Dhillon

09 Apr 2025 5:42 PM

ਚਿੱਟੇ ਵਾਲੀ ਮਹਿਲਾ ਤਸਕਰ ਮਾਮਲੇ 'ਚ ਸਿਆਸੀ ਐਂਟਰੀ, ਆਪ-ਕਾਂਗਰਸ ਤੇ ਇੱਕ ਦੂਜੇ ਤੇ ਇਲਜ਼ਾਮ, LIVE

05 Apr 2025 5:52 PM
Advertisement