Chandigarh News : ਹੁਣ ਪੰਜਾਬ ਯੂਨੀਵਰਸਿਟੀ ਦੀ ਕਨਵੋਕੇਸ਼ਨ 'ਚ ਪਾਇਆ ਜਾਵੇਗਾ ਭਾਰਤੀ ਪਹਿਰਾਵਾ 

By : BALJINDERK

Published : Jul 30, 2024, 11:35 am IST
Updated : Jul 30, 2024, 11:35 am IST
SHARE ARTICLE
file photo
file photo

Chandigarh News : ਪੰਜਾਬ ਯੂਨੀਵਰਸਿਟੀ ਕਨਵੋਕੇਸ਼ਨ ਸਮਾਰੋਹ 'ਚ ਭਾਰਤੀ ਪੁਸ਼ਾਕਾਂ ਨੂੰ ਲੈ ਕੇ 10 ਐਂਟਰੀਆਂ ਪਹੁੰਚੀਆਂ 

Chandigarh News : ਪੰਜਾਬ ਯੂਨੀਵਰਸਿਟੀ (ਪੀ.ਯੂ.) ਵਿਖੇ ਕਨਵੋਕੇਸ਼ਨ ਸਮਾਰੋਹ ਲਈ ਭਾਰਤੀ ਪੁਸ਼ਾਕਾਂ ਨੂੰ ਡਿਜ਼ਾਈਨ ਕਰਨ ਲਈ ਖੁੱਲ੍ਹੀਆਂ ਐਂਟਰੀਆਂ ਮੰਗੀਆਂ ਗਈਆਂ ਹਨ। ਪੀ.ਯੂ. ਪ੍ਰਬੰਧਕਾਂ ਨੂੰ ਹੁਣ ਤੱਕ 10 ਐਂਟਰੀਆਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ 'ਚੋਂ ਕਿਸੇ ਵੀ ਡਿਜ਼ਾਈਨ ਨੂੰ ਹਾਲੇ ਤੱਕ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ। ਅਗਸਤ ਮਹੀਨੇ 'ਚ ਇਸ ਮਾਮਲੇ 'ਤੇ ਮੀਟਿੰਗਾਂ ਹੋਣਗੀਆਂ। ਯਾਦ ਰਹੇ ਕਿ ਪੀ.ਯੂ. ਅਥਾਰਟੀ ਨੇ ਕੁਝ ਮਹੀਨੇ ਪਹਿਲਾਂ ਆਪਣੀ ਵੈੱਬਸਾਈਟ ’ਤੇ ਓਪਨ ਐਂਟਰੀਆਂ ਮੰਗੀਆਂ ਸਨ। ਇਸ ਰਾਹੀਂ ਕਨਵੋਕੇਸ਼ਨ ਸਮਾਰੋਹ 'ਚ ਪਾਏ ਜਾਣ ਵਾਲੇ ਕੱਪੜਿਆਂ ਦੇ ਡਿਜ਼ਾਈਨ ਸਬੰਧੀ ਅਕਾਦਮਿਕ ਜਾਂ ਹੋਰ ਲੋਕ ਆਪਣੇ ਸੁਝਾਅ ਦੇ ਸਕਦੇ ਹਨ। 

ਇਹ ਵੀ ਪੜੋ: PM Modi Mann Ki Baat : ਪ੍ਰੋਜੈਕਟ PARI ਕੀ ਹੈ ? 'ਮਨ ਕੀ ਬਾਤ' 'ਚ PM ਮੋਦੀ ਨੇ ਕਿਸ ਦਾ ਜ਼ਿਕਰ ਕੀਤਾ, ਤੁਸੀਂ ਵੀ ਜਾਣੋ 

ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਦਾ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੀ ਕਨਵੋਕੇਸ਼ਨ ਸਮਾਰੋਹ ਲਈ ਪੁਸ਼ਾਕ ਤਿਆਰ ਕਰਨ 'ਚ ਰੁੱਝਿਆ ਹੋਇਆ ਹੈ। ਪੀ.ਯੂ. ਵੱਲੋਂ ਇਸ ਤੋਂ ਪਹਿਲਾਂ ਵੀ ਕਨਵੋਕੇਸ਼ਨ ਸਮਾਰੋਹ ਦੇ ਪਹਿਰਾਵੇ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ਇਸ ਵਾਰ ਮਾਰਚ ਮਹੀਨੇ 'ਚ ਹੋਣ ਵਾਲੇ ਕਨਵੋਕੇਸ਼ਨ ਸਮਾਗਮ 'ਚ ਕਿਹੜਾ ਭਾਰਤੀ ਪਹਿਰਾਵਾ ਪਾਉਣਾ ਚਾਹੀਦਾ ਹੈ, ਇਹ ਫ਼ੈਸਲਾ 2023 ਦੇ ਅੰਤ ਜਾਂ 2024 ਦੇ ਸ਼ੁਰੂ 'ਚ ਲਿਆ ਜਾਣਾ ਚਾਹੀਦਾ ਸੀ, ਜੋ ਕਿ ਨਹੀਂ ਹੋ ਸਕਿਆ। ਇਸ ਲਈ ਹੁਣ 2025 'ਚ ਹੋਣ ਵਾਲੇ ਕਨਵੋਕੇਸ਼ਨ ਸਮਾਰੋਹ 'ਚ ਪਾਏ ਜਾਣ ਵਾਲੇ ਕੱਪੜਿਆਂ ਦਾ ਡਿਜ਼ਾਈਨ ਅਤੇ ਰੰਗ ਕੀ ਹੋਵੇਗਾ, ਇਸ 'ਤੇ ਜਲਦ ਹੀ ਫ਼ੈਸਲਾ ਲਿਆ ਜਾ ਸਕਦਾ ਹੈ। 

ਇਹ ਵੀ ਪੜੋ: Paris Olympics 2024 : ਓਲੰਪਿਕ ’ਚ ਭਾਰਤ ਦਾ ਦੂਜਾ ਦਿਨ, ਇਤਿਹਾਸ ਰਚਦੇ ਹੋਏ ਮਨੂ ਨੇ ਖੋਲ੍ਹਿਆ ਭਾਰਤ ਦਾ ਖਾਤਾ 

ਇਸ ਮਾਮਲੇ 'ਤੇ ਬਣੀ ਕਮੇਟੀ ਦੀ ਪ੍ਰਧਾਨਗੀ ਕਰ ਰਹੇ ਸੈਨੇਟਰ ਪ੍ਰੋ. ਮਹਿਮੂਦ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਡਿਜ਼ਾਈਨ ਅਖਤਰ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਬਾਰੇ ਇਕ ਸਾਲ ਤੋਂ ਗੱਲਬਾਤ ਚੱਲ ਰਹੀ ਸੀ ਪਰ ਉਨ੍ਹਾਂ ਨੂੰ ਡਿਜ਼ਾਈਨ ਬਾਰੇ ਕੋਈ ਜਾਣਕਾਰੀ ਨਹੀਂ ਸੀ। ਚੇਤੇ ਰਹੇ ਕਿ ਪੀ.ਯੂ. ਕਨਵੋਕੇਸ਼ਨ ਸਮਾਰੋਹ ਵਿਚ ਲਗਭਗ ਇਕ ਸੈਨੇਟਰ ਅਤੇ ਹੋਰ ਸਟਾਫ਼ ਸਮੇਤ ਕਈ ਹਜ਼ਾਰ ਵਿਦਿਆਰਥੀ, ਫੈਕਲਟੀ ਮੈਂਬਰ, ਦਿੱਗਜ ਹਾਜ਼ਰ ਹੁੰਦੇ ਹਨ। 

ਸਮਾਰੋਹ 'ਚ ਪਹਿਨੇ ਜਾਂਦੇ ਸਨ ਬ੍ਰਿਟਿਸ਼ ਯੁੱਗ ਦੇ ਗਾਊਨ 

ਹੁਣ ਤੱਕ ਕਨਵੋਕੇਸ਼ਨ ਸਮਾਰੋਹ ਵਿਚ ਬ੍ਰਿਟਿਸ਼ ਯੁੱਗ ਦੇ ਗਾਊਨ ਪਹਿਨੇ ਜਾਂਦੇ ਹਨ। ਪੇਕ ਵਿਚ ਗਾਊਨ ਨੂੰ ਸਾੜੀ ਤੇ ਨਹਿਰੂ ਕੱਟ ਜੈਕੇਟ ਦੇ ਭਾਰਤੀ ਪਹਿਰਾਵੇ ਨਾਲ ਬਦਲ ਦਿੱਤਾ ਗਿਆ ਹੈ। ਇਸ ਚੇਅਰਪਰਸਨ ਪ੍ਰੋ. ਪ੍ਰਭਦੀਪ ਬਰਾੜ ਨੇ ਸਬੰਧੀ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੀ ਕਿਹਾ ਕਿ ਕਨਵੋਕੇਸ਼ਨ ਸਮਾਗਮ ਵਿਚ ਪਹਿਨੇ ਜਾਣ ਵਾਲੇ ਕੱਪੜਿਆਂ ਬਾਰੇ ਜਲਦੀ ਹੀ ਫੈਸਲਾ ਲਿਆ ਜਾਵੇਗਾ। ਡਰੈਸ ਕੋਡ ਕੀ ਹੋਵੇਗਾ ਇਹ ਹਾਲੇ ਤੈਅ ਨਹੀਂ ਹੋਇਆ ਹੈ ਪਰ ਇਸ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ।

(For more news apart from Now Indian dress will be worn in the convocation of Punjab University News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement