
Chandigarh News : ਜੇਕਰ ਕੋਈ ਪੁਰਸ਼ ਮਹਿਲਾ ਕੋਚ 'ਚ ਬੈਠਾ ਮਿਲਿਆ ਤਾਂ ਉਸ ਖ਼ਿਲਾਫ਼ ਹੋਵੇਗਾ ਮਾਮਲਾ ਦਰਜ
Chandigarh News : ਰੇਲ ਗੱਡੀਆਂ 'ਚ ਅਣਰਾਖ਼ਵੇਂ ਡੱਬਿਆਂ 'ਚ ਸਫ਼ਰ ਕਰਨ ਵਾਲੀਆਂ ਔਰਤਾਂ ਲਈ ਰੇਲਵੇ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਨਾਲ ਹੀ ਹੁਣ ਰੇਲਵੇ ਦਿਵਿਆਂਗ ਲੋਕਾਂ ਤੇ ਔਰਤਾਂ ਲਈ ਕੋਚਾਂ ਨੂੰ ਵੱਖ-ਵੱਖ ਕਰੇਗਾ।
ਇਹ ਵੀ ਪੜੋ: Paris Olympics 2024 : ਓਲੰਪਿਕ ’ਚ ਭਾਰਤ ਦਾ ਦੂਜਾ ਦਿਨ, ਇਤਿਹਾਸ ਰਚਦੇ ਹੋਏ ਮਨੂ ਨੇ ਖੋਲ੍ਹਿਆ ਭਾਰਤ ਦਾ ਖਾਤਾ
ਸੂਤਰਾਂ ਅਨੁਸਾਰ ਪਹਿਲਾਂ ਮਹਿਲਾ ਤੇ ਦਿਵਿਆਂਗ ਕੋਚ ਇਕ ਹੁੰਦੇ ਸਨ ਪਰ ਹੁਣ ਫ਼ੈਸਲਾ ਕੀਤਾ ਗਿਆ ਹੈ ਕਿ ਇਹ ਵੱਖ-ਵੱਖ ਹੋਣਗੇ, ਕਿਉਂਕਿ ਦਿਵਿਆਂਗਾਂ ਦੀ ਮਦਦ ਲਈ ਇਕ ਵਿਅਕਤੀ ਨਾਲ ਜਾ ਸਕਦਾ ਹੈ। ਇਸ ਸਥਿਤੀ 'ਚ ਔਰਤਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਸੀਟਾਂ ਵੀ ਨਹੀਂ ਮਿਲਦੀਆਂ। ਇੰਨਾ ਹੀ ਨਹੀਂ ਰੇਲਵੇ ਬੋਰਡ ਵੱਲੋਂ ਇਹ ਹੁਕਮ ਵੀ ਦਿੱਤਾ ਗਿਆ ਹੈ ਕਿ ਜੇ ਕੋਈ ਪੁਰਸ਼ ਮਹਿਲਾ ਕੋਚ 'ਚ ਬੈਠਾ ਮਿਲਿਆ ਤਾਂ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ। ਇੱਥੋਂ ਤੱਕ ਕਿ ਮਹਿਲਾ ਕੋਚ 'ਚ ਉਸ ਦਾ ਪੁੱਤਰ ਵੀ ਨਾਲ ਬੈਠ ਕੇ ਨਹੀਂ ਜਾ ਸਕਦਾ ਹੈ।
ਹੁਣ ਤੱਕ 40 ਮਾਮਲੇ ਦਰਜ
ਰੇਲਵੇ ਬੋਰਡ ਦੇ ਹੁਕਮਾਂ ਤੋਂ ਬਾਅਦ ਆਰ.ਪੀ.ਐੱਫ. ਤੇ ਜੀ.ਆਰ.ਪੀ. ਨੇ ਵੀ ਕਮਰ ਕਸ ਲਈ ਹੈ। ਜਾਣਕਾਰੀ ਮੁਤਾਬਕ ਮਹਿਲਾ ਕੋਚ ਵਿਚ ਸਫ਼ਰ ਕਰਨ ਵਾਲੇ ਕਰੀਬ 40 ਪੁਰਸ਼ਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਚੱਲਦੀ ਰੇਲ `ਚ ਮਹਿਲਾ ਕੋਚ ਦੀ ਜਾਂਚ ਕੀਤੀ ਜਾਂਦੀ ਹੈ। ਜੇ ਕੋਈ ਪੁਰਸ਼ ਮਿਲਦਾ ਹੈ ਤਾਂ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਂਦਾ ਹੈ। ਇੱਥੋਂ ਤੱਕ ਕਿ ਮਹਿਲਾ ਕੋਚ `ਚ ਉਸ ਦਾ ਪੁੱਤਰ ਵੀ ਸਫ਼ਰ ਨਹੀਂ ਕਰ ਸਕਦਾ। ਇਸ ਤੋਂ ਪਹਿਲਾਂ ਔਰਤਾਂ ਆਪਣੇ ਪੁੱਤ ਜਾਂ ਭਰਾ ਨਾਲ ਸਫ਼ਰ ਕਰਦੀਆਂ ਸਨ ਪਰ ਰੇਲਵੇ ਨੇ ਨਿਰਦੇਸ਼ ਦਿੱਤੇ ਹਨ ਕਿ ਹੁਣ 16 ਸਾਲ ਤੋਂ ਵੱਧ ਉਮਰ ਦਾ ਪੁੱਤ ਵੀ ਮਾ ਨਾਲ ਸਫ਼ਰ ਨਹੀਂ ਕਰ ਸਕਦਾ।
ਔਰਤਾਂ 139 ’ਤੇ ਕਰ ਸਕਦੀਆਂ ਹਨ ਸ਼ਿਕਾਇਤ
ਮਹਿਲਾ ਕੋਚ 'ਚ ਜੇ ਕੋਈ ਪੁਰਸ਼ ਸੀਟ 'ਤੇ ਬੈਠਾ ਹੋਇਆ ਹੈ ਤੇ ਮਹਿਲਾ ਨੂੰ ਸੀਟ ਮਿਲਦੀ ਨਹੀਂ ਹੈ ਤਾਂ ਉਹ 139 ਨੰਬਰ 'ਤੇ ਸ਼ਿਕਾਇਤ ਦਰਜ ਕਰਵਾ ਸਕਦੀ ਹੈ। ਅਗਲੇ ਸਟੇਸ਼ਨ ਤੱਕ ਆਰ.ਪੀ.ਐੱਫ. ਦੇ ਜਵਾਨ ਪਹੁੰਚ ਕੇ ਮਹਿਲਾ ਨੂੰ ਸੀਟ ਮੁਹੱਈਆ ਕਰਵਾਉਣਗੇ ਤੇ ਉਸ ਵਿਅਕਤੀ ਖ਼ਿਲਾਫ਼ ਕਾਰਵਾਈ ਕਰਨਗੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਡੀ ਕੋਸ਼ਿਸ਼ ਇਹ ਯਕੀਨੀ ਬਣਾਉਣ ਦੀ ਹੈ ਕਿ ਔਰਤਾਂ ਬਿਨਾਂ ਕਿਸੇ ਡਰ ਤੋਂ ਰੇਲਾਂ ’ਚ ਸਫ਼ਰ ਕਰ ਸਕਣ।
(For more news apart from Railways have made proper arrangements for safe travel, now there will be separate coaches for disabled and women News in Punjabi, stay tuned to Rozana Spokesman)