
ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਵਰਕਰ ਉੱਤੇ ਮੈਨੂੰ ਤਰਸ ਆ ਰਿਹਾ ਹੈ ਕਿਉਂਕਿ ਭ੍ਰਿਸ਼ਟ ਲੀਡਰ ਦੀ ਗ੍ਰਿਫ਼ਤਾਰੀ ਉੱਤੇ ਕਾਂਗਰਸ ਵੱਡਾ ਪ੍ਰੋਗਰਾਮ ਕਰ ਰਹੀ ਹੈ
Sunil Kumar Jakhar: ਚੰਡੀਗੜ੍ਹ - ਅੱਜ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਵਿਰੋਧੀਆਂ 'ਤੇ ਤੰਜ਼ ਕੱਸਿਆ। ਉਹਨਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜੋ ਅੱਜ ਇੰਡੀਆ ਗਠਜੋੜ ਦੀ ਰੈਲੀ ਹੋ ਰਹੀ ਹੈ, ਇਸ ਵਿਚ ਕਾਂਗਰਸ ਤੇ ਆਪ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰ ਰਹੇ ਹਨ। ਕਾਂਗਰਸ ਦੇ ਕਿਸਾਨ ਵਿੰਗ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਉੱਤੇ ਲੱਗੇ ਇਲਜ਼ਾਮਾਂ ਨੂੰ ਲੈ ਕੇ ਕਾਂਗਰਸ ਖਹਿਰਾ ਦੇ ਹੱਕ ਵਿਚ ਹਾਅ ਦਾ ਨਾਅਰਾ ਨਾ ਮਾਰ ਸਕੀ ਪਰ ਅੱਜ ਉਹ ਇੱਕ ਮਹਾਭ੍ਰਿਸ਼ਟ ਪਾਰਟੀ ਦੇ ਪ੍ਰਧਾਨ ਦੀ ਰਿਹਾਈ ਵਾਸਤੇ ਕਾਂਗਰਸ ਜੁੜ ਗਈ।
ਇਸ ਮੰਚ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਹਲੁ ਗਾਂਧੀ ਸਿਰ ਜੋੜ ਕੇ ਬੈਠੇ ਹਨ ਤੇ ਉਹ ਹੱਸ ਰਹੇ ਹਨ, ਦਰਅਸਲ ਉਹ ਕਾਂਗਰਸ ਦੇ ਵਰਕਰ ਤੇ ਕਾਂਗਰਸ ਦੇ ਪ੍ਰਧਾਨ ਉੱਤੇ ਹੱਸ ਰਹੇ ਹਨ। ਜਿਸ ਤਰ੍ਹਾਂ ਭਗਵੰਤ ਮਾਨ ਨੇ ਵਿਧਾਨ ਸਭਾ ਵਿਚ ਲਲਕਾਰਿਆ ਸੀ ਚੋਰ ਮੇਰੇ ਨਾਲ ਅੱਖ ਵਿਚ ਅੱਖ ਪਾ ਕੇ ਗੱਲ ਨਹੀਂ ਕਰ ਸਕਦੇ ਤੇ ਕਿਹਾ ਸੀ ਕਿ ਜਾ ਕੇ ਰਾਹੁਲ ਗਾਂਧੀ ਨੂੰ ਕਹਿ ਦਿਓ ਕਿ ਤੋੜ ਦਿਓ ਸਮਝੌਤਾ, ਇਸ ਤੋਂ ਪਤਾ ਲੱਗਦਾ ਹੈ ਕਿ ਜਾਂ ਤਾਂ ਰਾਹੁਲ ਗਾਂਧੀ ਨੂੰ ਕੋਈ ਦੱਸਦਾ ਨਹੀਂ ਜਾਂ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਵਰਕਰ ਉੱਤੇ ਮੈਨੂੰ ਤਰਸ ਆ ਰਿਹਾ ਹੈ ਕਿਉਂਕਿ ਭ੍ਰਿਸ਼ਟ ਲੀਡਰ ਦੀ ਗ੍ਰਿਫ਼ਤਾਰੀ ਉੱਤੇ ਕਾਂਗਰਸ ਵੱਡਾ ਪ੍ਰੋਗਰਾਮ ਕਰ ਰਹੀ ਹੈ ਪਰ ਕਾਂਗਰਸ ਦੇ ਵਰਕਰਾਂ ਦੀ ਕੋਈ ਪੁੱਛਗਿੱਛ ਨਹੀਂ ਹੈ। ਭਗਵੰਤ ਮਾਨ ਨੇ ਕਾਂਗਰਸ ਦੇ ਕਈ ਲੀਡਰਾਂ ਨੂੰ ਜੇਲ੍ਹ ਭੇਜਿਆ ਤੇ ਕਈਆਂ ਉੱਤੇ ਗੰਭੀਰ ਇਲਜ਼ਾਮ ਵੀ ਲਗਾਏ ਗਏ ਪਰ ਹੁਣ ਉਹੀ ਕਾਂਗਰਸ ਭਗਵੰਤ ਮਾਨ ਦੇ ਨਾਲ ਬੈਠੀ ਹੈ ਤੇ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰ ਰਹੀ ਹੈ।