ਹਰਿਆਣਾ ਪੁਲਿਸ ਨੇ ਗਾਇਕ ਮਾਸੂਮ ਸ਼ਰਮਾ ਦੇ ਦਾਅਵੇ ਨੂੰ ਕੀਤਾ ਰੱਦ
Published : Apr 1, 2025, 10:05 pm IST
Updated : Apr 1, 2025, 10:05 pm IST
SHARE ARTICLE
Haryana Police rejects singer Masoom Sharma's claim
Haryana Police rejects singer Masoom Sharma's claim

ਬੰਦੂਕ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਵਿਰੁਧ ਕਾਰਵਾਈ ਨਿਰਪੱਖ ਹੈ : ਪੁਲਿਸ ਅਧਿਕਾਰੀ

ਚੰਡੀਗੜ੍ਹ: ਹਰਿਆਣਾ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਬੰਦੂਕ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਅਤੇ ਹਿੰਸਾ ਦਾ ਗੁਣਗਾਨ ਕਰਨ ਵਾਲੇ ਗੀਤਾਂ ਵਿਰੁਧ  ਕਾਰਵਾਈ ਨਿਰਪੱਖ ਤਰੀਕੇ ਨਾਲ ਕੀਤੀ ਜਾ ਰਹੀ ਹੈ। ਹਾਲਾਂਕਿ ਕੁੱਝ ਗਾਇਕਾਂ ਨੇ ਕਿਹਾ ਕਿ ਅਜਿਹੇ ਸਿਰਫ ਕੁੱਝ ਕੁ ਹੀ ਨਹੀਂ, ਬਲਕਿ ਸਾਰੇ ਗੀਤ ਸੋਸ਼ਲ ਮੀਡੀਆ ਤੋਂ ਹਟਾ ਦਿਤੇ ਜਾਣੇ ਚਾਹੀਦੇ ਹਨ।

ਹਰਿਆਣਾ ਪੁਲਿਸ ਨੇ ਹਾਲ ਹੀ ’ਚ ਗਾਣਿਆਂ ’ਚ ਬੰਦੂਕ ਸਭਿਆਚਾਰ  ਅਤੇ ਹਿੰਸਾ ਨੂੰ ਉਤਸ਼ਾਹਤ ਕਰਨ ਤੋਂ ਰੋਕਣ ਲਈ ਅਪਣੀ ਕਾਰਵਾਈ ਤੇਜ਼ ਕਰ ਦਿਤੀ  ਹੈ, ਅਤੇ ਇਹ ਪਹਿਲ ਗਾਇਕਾਂ, ਸੋਸ਼ਲ ਮੀਡੀਆ ਅਤੇ ਹੋਰ ਅਜਿਹੇ ਮੰਚਾਂ ਨੂੰ ਨਿਸ਼ਾਨਾ ਬਣਾਉਂਦੀ ਹੈ ਜੋ ਬੰਦੂਕ ਸਭਿਆਚਾਰ  ਦੀ ‘ਮਹਿਮਾ’ ਕਰਦੇ ਹਨ ਜਾਂ ਨਫ਼ਰਤ ਭੜਕਾਉਂਦੇ ਹਨ।

ਅਧਿਕਾਰੀ ਨੇ ਕਿਹਾ ਕਿ ਸਾਈਬਰ ਕ੍ਰਾਈਮ ਯੂਨਿਟ ਦੀਆਂ ਟੀਮਾਂ ਸੋਸ਼ਲ ਮੀਡੀਆ ’ਤੇ  ਨਜ਼ਰ ਰਖਦੀਆਂ ਹਨ ਅਤੇ ਲੋੜ ਪੈਣ ’ਤੇ  ਉਚਿਤ ਕਾਰਵਾਈ ਕਰਦੀਆਂ ਹਨ। ਅਧਿਕਾਰੀ ਨੇ ਕਿਹਾ ਕਿ ਅਜਿਹੇ ਗਾਣੇ ਜਾਂ ਸੰਗੀਤ ਵੀਡੀਉ  ਵੱਡੀ ਗਿਣਤੀ ’ਚ ਦਰਸ਼ਕ ਬਣਦੇ ਹਨ ਅਤੇ ਨੌਜੁਆਨਾਂ ’ਤੇ  ਮਾੜਾ ਅਸਰ ਪਾਉਣ ਦੀ ਸੰਭਾਵਨਾ ਰਖਦੇ  ਹਨ।

ਪਿਛਲੇ ਮਹੀਨੇ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ ਤੋਂ 10 ਤੋਂ ਵੱਧ ਗਾਣੇ ਹਟਾਏ ਗਏ ਸਨ, ਜਿਨ੍ਹਾਂ ਵਿਚੋਂ ਸੱਤ ਨੂੰ ਮਸ਼ਹੂਰ ਹਰਿਆਣਵੀ ਗਾਇਕਾ ਮਾਸੂਮ ਸ਼ਰਮਾ ਨੇ ਗਾਇਆ ਸੀ। ਮਾਸੂਮ ਸ਼ਰਮਾ ਨੇ ਕਿਹਾ, ‘‘ਮੇਰਾ ਇਕੋ ਇਕ ਨੁਕਤਾ ਹੈ ਕਿ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਦਸ ਗਾਣਿਆਂ ’ਤੇ  ਪਾਬੰਦੀ ਲਗਾਈ ਗਈ ਹੈ, ਇਨ੍ਹਾਂ ਵਿਚੋਂ ਸੱਤ ਮੇਰੇ ਹਨ... ਜਦੋਂ ਮੈਂ ਹਾਲ ਹੀ ’ਚ ਗੁਰੂਗ੍ਰਾਮ ’ਚ ਇਕ ਪ੍ਰੋਗਰਾਮ ਕਰ ਰਿਹਾ ਸੀ, ਤਾਂ ਹਰਿਆਣਾ ਪੁਲਿਸ ਨੇ ਮੈਨੂੰ ਲਿਖਤੀ ਭਰੋਸਾ ਦਿਤਾ ਕਿ ਮੈਂ ਪਾਬੰਦੀਸ਼ੁਦਾ ਗਾਣਿਆਂ ’ਚੋਂ ਕੋਈ ਵੀ ਨਹੀਂ ਗਾਵਾਂਗਾ।’’

ਉਨ੍ਹਾਂ ਕਿਹਾ, ‘‘ਜੇਕਰ ਸਾਰੇ ਗਾਣੇ ਹਟਾ ਦਿਤੇ ਜਾਂਦੇ ਹਨ ਤਾਂ ਮੈਂ ਸਰਕਾਰ ਦੇ ਨਾਲ ਹਾਂ। ਪਰ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਹੋਰ ਕਲਾਕਾਰਾਂ ਦੇ ਬਹੁਤ ਸਾਰੇ ਗਾਣੇ ਹਨ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਤੋਂ ਹਟਾਇਆ ਨਹੀਂ ਗਿਆ ਹੈ।’’ ਸ਼ਰਮਾ (33) ਨੇ ਪੱਤਰਕਾਰਾਂ ਨੂੰ ਕਿਹਾ, ‘‘ਜੇਕਰ ਸਰਕਾਰ ਨੇ ਮੇਰੇ ਤੋਂ ਸ਼ੁਰੂਆਤ ਕੀਤੀ ਹੈ ਤਾਂ ਇਹ ਚੰਗੀ ਗੱਲ ਹੈ ਪਰ ਕਾਰਵਾਈ ਨਿਰਪੱਖ ਹੋਣੀ ਚਾਹੀਦੀ ਹੈ।’’ ਉਨ੍ਹਾਂ ਨੇ  ਇਹ ਵੀ ਕਿਹਾ ਕਿ ਉਨ੍ਹਾਂ ਦੇ ਕੁੱਝ  ਗਾਣੇ, ਜਿਨ੍ਹਾਂ ਨੂੰ ਲੱਖਾਂ ਦੀ ਗਿਣਤੀ ’ਚ ਦਰਸ਼ਕ ਮਿਲੇ ਸਨ, ਨੂੰ ਹਟਾ ਦਿਤਾ ਗਿਆ ਹੈ, ਜਿਸ ਨਾਲ ਉਨ੍ਹਾਂ ਨੂੰ ਵਿੱਤੀ ਨੁਕਸਾਨ ਹੋਇਆ ਹੈ।

ਇਸ ਦੌਰਾਨ ਪੁਲਿਸ ਅਧਿਕਾਰੀ ਨੇ ਕਿਹਾ, ‘‘ਬਹੁਤ ਨਿਰਪੱਖ ਤਰੀਕੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਹਰ ਸ਼ਬਦ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਸਾਨੂੰ ਸਨਮਾਨ ਕਰਨਾ ਚਾਹੀਦਾ ਹੈ। ਪਰ ਸਾਨੂੰ ਇਹ ਵੇਖਣਾ ਪਵੇਗਾ ਕਿ ਸੀਮਾਵਾਂ ਕਿੱਥੇ ਪਾਰ ਕੀਤੀਆਂ ਜਾਂਦੀਆਂ ਹਨ। ਸਹੀ ਜਾਂਚ ਕੀਤੀ ਜਾਂਦੀ ਹੈ ... ਫਿਰ ਕਾਰਵਾਈ ਕੀਤੀ ਜਾਂਦੀ ਹੈ।’’

ਸਰਕਾਰ ਦੀ ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 2019 ਦੇ ਉਸ ਹੁਕਮ ਨਾਲ ਮੇਲ ਖਾਂਦੀ ਹੈ ਜਿਸ ’ਚ ਸ਼ਰਾਬ, ਨਸ਼ਿਆਂ ਅਤੇ ਹਿੰਸਾ ਦੀ ਮਹਿਮਾ ਕਰਨ ਵਾਲੇ ਗਾਣਿਆਂ ਦੀ ਪੇਸ਼ਕਾਰੀ ਅਤੇ ਜਸ਼ਨ ਮਨਾਉਣ ’ਤੇ  ਪਾਬੰਦੀ ਲਗਾਈ ਗਈ ਸੀ।

ਕਈ ਖਾਪ ਪੰਚਾਇਤਾਂ ਨੇ ਵੀ ਅਜਿਹੇ ਗੀਤਾਂ ਵਿਰੁਧ  ਸਖਤ ਕਾਰਵਾਈ ਦੀ ਹਮਾਇਤ ਕੀਤੀ ਹੈ। ਹਾਲ ਹੀ ’ਚ ਹੋਈ ਇਕ  ਮੀਟਿੰਗ ’ਚ ਕੰਡੇਲਾ, ਪੂਨੀਆ, ਮਾਜਰਾ ਅਤੇ ਕੁੱਝ  ਹੋਰ ਖਾਪਾਂ ਦੇ ਨੇਤਾਵਾਂ ਨੇ ਬੰਦੂਕ ਸਭਿਆਚਾਰ, ਅਸ਼ਲੀਲਤਾ ਅਤੇ ਹਿੰਸਾ ਦਾ ਗੁਣਗਾਨ ਕਰਨ ਵਾਲੇ ਗੀਤਾਂ ’ਤੇ  ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement