HC News : ਫ਼ੌਜੀ ਸੇਵਾ ਦੌਰਾਨ ਮਰਨ ਵਾਲੇ ਹਾਈਪਰਟੈਨਸ਼ਨ ਤੋਂ ਪੀੜਤ ਸੈਨਿਕ ਦੇ ਪਰਵਾਰ ਨੂੰ ਵਿਸ਼ੇਸ਼ ਪੈਨਸ਼ਨ ਦਿਤੀ ਜਾਵੇ: ਹਾਈ ਕੋਰਟ
Published : Apr 1, 2025, 12:14 pm IST
Updated : Apr 1, 2025, 12:14 pm IST
SHARE ARTICLE
Special pension should be given to the family of a soldier suffering from hypertension who dies during duty : HC News
Special pension should be given to the family of a soldier suffering from hypertension who dies during duty : HC News

HC News : ਕੇਂਦਰ ਵਲੋਂ ਦਾਇਰ ਪਟੀਸ਼ਨ ਨੂੰ ਕੀਤਾ ਖਾਰਜ, ਕਿਹਾ ਫ਼ੌਜੀ ਸੇਵਾ ਕਿਸੇ ਸਿਪਾਹੀ ਦੀ ਮੌਤ ਦਾ ਕਾਰਨ ਨਹੀਂ ਹੋ ਸਕਦੀ

Special pension should be given to the family of a soldier suffering from hypertension who dies during duty : HC News : ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਕ ਫ਼ੈਸਲਾ ਸੁਣਾਇਆ ਹੈ ਕਿ ਸਵੇਰ ਦੀ ਪੀਟੀ ਪਰੇਡ ਦੌਰਾਨ ਘਾਤਕ ਦਿਲ ਦਾ ਦੌਰਾ ਪੈਣ ਕਾਰਨ ਗੰਭੀਰ ਹਾਈਪਰਟੈਨਸ਼ਨ ਤੋਂ ਪੀੜਤ ਇਕ ਸਿਪਾਹੀ ਦੀ ਮੌਤ ਨੂੰ ਸੇਵਾ ਨਾਲ ਸਬੰਧਤ ਮੰਨਿਆ ਜਾਵੇਗਾ, ਜਿਸ ਨਾਲ ਉਸ ਦਾ ਪਰਵਾਰ ਵਿਸ਼ੇਸ਼ ਪਰਵਾਰਕ ਪੈਨਸ਼ਨ ਲਈ ਯੋਗ ਹੋ ਜਾਵੇਗਾ।

ਹਾਈ ਕੋਰਟ ਦੇ ਫ਼ੈਸਲਾ ਸੁਣਾਇਆ ਕਿ ਇਕ ਸਿਪਾਹੀ ਜੋ ਪਹਿਲਾਂ ਹੀ ਹਾਈਪਰਟੈਨਸ਼ਨ ਕਾਰਨ ਘੱਟ ਮੈਡੀਕਲ ਸ਼੍ਰੇਣੀ ਵਿਚ ਸੀ, ਨੂੰ ਇਕ ਗੰਭੀਰ ਸਥਿਤੀ ਦੇ ਰੂਪ ਵਿਚ ਹੋਰ ਫ਼ੌਜੀ ਸੇਵਾ ਵਿਚ ਸ਼ਾਮਲ ਹੋਣ ਦਾ ਨਿਰਦੇਸ਼ ਦਿਤਾ ਗਿਆ ਸੀ ਜਿਸ ਦੇ ਨਤੀਜੇ ਵਜੋਂ ਉਸ ਦੀ ਮੌਤ ਮਾਇਓਕਾਰਡੀਅਲ ਇਨਫਾਰਕਸ਼ਨ ਕਾਰਨ ਹੋਈ ਸੀ। ਇਸ ਤਰ੍ਹਾਂ, ਅਸੀਂ ਦੇਖਦੇ ਹਾਂ ਕਿ ਮੌਤ ਫ਼ੌਜੀ ਸੇਵਾ ਦੌਰਾਨ ਹੋਈ ਬਿਮਾਰੀ ਕਾਰਨ ਹੋਈ ਸੀ ਅਤੇ ਬਿਮਾਰੀ ਫ਼ੌਜੀ ਸੇਵਾ ਦੌਰਾਨ ਮੌਜੂਦ ਸੀ ਜਾਂ ਵਿਕਸਤ ਹੋਈ ਸੀ। ਇਸ ਲਈ, ਵਿਧਵਾ ਵਿਸ਼ੇਸ਼ ਪਰਵਾਰਕ ਪੈਨਸ਼ਨ ਦੀ ਹੱਕਦਾਰ ਹੈ।

ਪਟੀਸ਼ਨਕਰਤਾ ਹਰੀ ਦੇਵੀ ਦਾ ਪਤੀ 84 ਬਖਤਰਬੰਦ ਰੈਜੀਮੈਂਟ ਵਿਚ ਤਾਇਨਾਤ ਇਕ ਨਾਇਬ ਰਿਸਾਲਦਾਰ ਸੀ। ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਅਤੇ ਜਸਟਿਸ ਮੀਨਾਕਸ਼ੀ ਆਈ ਮਹਿਤਾ ਦੀ ਡਿਵੀਜ਼ਨ ਬੈਂਚ ਨੇ ਕੇਂਦਰ ਵਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਇਹ ਹੁਕਮ ਦਿਤੇ, ਜਿਸ ਵਿਚ ਕਿਹਾ ਗਿਆ ਸੀ ਕਿ ਫ਼ੌਜੀ ਸੇਵਾ ਕਿਸੇ ਸਿਪਾਹੀ ਦੀ ਮੌਤ ਦਾ ਕਾਰਨ ਨਹੀਂ ਹੋ ਸਕਦੀ। 

ਕੇਂਦਰ ਨੇ 31 ਮਾਰਚ, 2022 ਨੂੰ ਆਰਮਡ ਫੋਰਸਿਜ਼ ਟ੍ਰਿਬਿਊਨਲ (ਏਐਫਟੀ) ਚੰਡੀਗੜ੍ਹ ਵਲੋਂ ਪਾਸ ਕੀਤੇ ਗਏ ਹੁਕਮ ਵਿਰੁਧ ਹਾਈ ਕੋਰਟ ਤਕ ਪਹੁੰਚ ਕੀਤੀ ਸੀ। ਇਹ ਨੋਟ ਕਰਦੇ ਹੋਏ ਕਿ ਕੇਂਦਰ ਵਲੋਂ ਅੱਜ ਤਕ ਹੁਕਮ ਲਾਗੂ ਨਹੀਂ ਕੀਤਾ ਗਿਆ ਹੈ ਅਤੇ ਪਟੀਸ਼ਨ 2025 ਵਿਚ ਦਾਇਰ ਕੀਤੀ ਗਈ ਹੈ, ਬਿਨਾਂ ਦੇਰੀ ਦਾ ਕੋਈ ਠੋਸ ਕਾਰਨ ਦੱਸੇ, ਹਾਈ ਕੋਰਟ ਨੇ ਇਸ ਨੂੰ ਇਕ ਹਫ਼ਤੇ ਦੇ ਅੰਦਰ ਲਾਗੂ ਕਰਨ ਦੇ ਹੁਕਮ ਦਿਤੇ ਹਨ। 

ਬੈਂਚ ਨੇ ਕਿਹਾ, ‘ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਛੇ ਮਹੀਨਿਆਂ ਬਾਅਦ ਚੁਣੌਤੀ ਨਹੀਂ ਦਿਤੀ ਜਾ ਸਕਦੀ, ਪਰ ਜੇ ਇਹ ਕੀਤੀ ਜਾਂਦੀ ਹੈ, ਤਾਂ ਅਦਾਲਤ ਤਕ ਪਹੁੰਚ ਕਰਨ ਦੇ ਠੋਸ ਕਾਰਨ ਹੋਣੇ ਚਾਹੀਦੇ ਹਨ।’ ਬੈਂਚ ਨੇ ਸਪੱਸ਼ਟ ਕੀਤਾ ਕਿ ਹੁਕਮ ਲਾਗੂ ਨਾ ਕਰਨ 'ਤੇ ਸਬੰਧਤ ਅਧਿਕਾਰੀ ਵਿਰੁਧ ਮਾਣਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਇਸ ਹੁਕਮ ਦੀ ਇਕ ਕਾਪੀ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਦੇ ਸਾਬਕਾ ਸੈਨਿਕ ਭਲਾਈ ਵਿਭਾਗ (ਪੈਨਸ਼ਨ/ਕਾਨੂੰਨੀ) ਦੇ ਡਾਇਰੈਕਟਰ ਨੂੰ ਵੀ ਜ਼ਰੂਰੀ ਪਾਲਣਾ ਲਈ ਭੇਜੀ ਗਈ ਹੈ। 

ਜ਼ਿਕਰਯੋਗ ਹੈ ਕਿ ਜਦੋਂ ਪਟੀਸ਼ਨਕਰਤਾ ਦਾ ਪਤੀ ਸਵੇਰ ਦੀ ਪੀਟੀ ਪਰੇਡ ਵਿਚ ਹਿੱਸਾ ਲੈ ਰਿਹਾ ਸੀ, ਤਾਂ ਉਸ ਨੂੰ ਦਿਲ ਦਾ ਦੌਰਾ ਪਿਆ, ਜਿਸ ਦੇ ਨਤੀਜੇ ਵਜੋਂ ਉਸ ਦੀ ਮੌਤ ਹੋ ਗਈ। 17 ਜੂਨ, 1995 ਤੋਂ ਉਸ ਨੂੰ ਹਾਈਪਰਟੈਨਸ਼ਨ ਕਾਰਨ ਹੇਠਲੀ ਮੈਡੀਕਲ ਸ਼੍ਰੇਣੀ ਵਿਚ ਰੱਖਿਆ ਗਿਆ ਸੀ। ਫਿਰ ਵੀ ਉਸ ਨੂੰ ਪੀਟੀ ਪਰੇਡ ਵਿਚ ਹਿੱਸਾ ਲੈਣ ਦਾ ਨਿਰਦੇਸ਼ ਦਿਤਾ ਗਿਆ ਸੀ ਅਤੇ 12 ਦਸੰਬਰ, 1996 ਨੂੰ ਉਸ ਦੀ ਮੌਤ ਹੋ ਗਈ।

SHARE ARTICLE

ਏਜੰਸੀ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement