
ਪੁਲਿਸ ਦੀਆਂ ਟੀਮਾਂ ਨੇ ਬੰਬ ਨਿਰੋਧਕ ਟੀਮਾਂ ਦੇ ਨਾਲ ਇਨ੍ਹਾਂ ਸਾਰੇ ਸਕੂਲਾਂ ਵਿਚ ਜਾਂਚ ਮੁਹਿੰਮ ਚਲਾਈ। ਜਾਂਚ ਦੌਰਾਨ ਕਿਤੇ ਵੀ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ।
Haryana News: ਬੁੱਧਵਾਰ ਸਵੇਰੇ ਦਿੱਲੀ-ਐਨਸੀਆਰ ਦੇ ਕਈ ਸਕੂਲਾਂ ਵਿੱਚ ਬੰਬ ਧਮਾਕੇ ਹੋਣ ਦੀ ਸੂਚਨਾ ਮਿਲੀ ਹੈ। ਇਸ ਦੇ ਨਾਲ ਹੀ ਗੁਰੂਗ੍ਰਾਮ ਦੇ ਪੰਜ ਸਕੂਲਾਂ ਨੂੰ ਬੰਬ ਦੀ ਮੌਜੂਦਗੀ ਬਾਰੇ ਈ-ਮੇਲ ਭੇਜੀ ਗਈ ਸੀ, ਇਹ ਜਾਣਕਾਰੀ ਪੰਜ ਵਜੇ ਮਿਲੀ। ਜਿਨ੍ਹਾਂ ਸਕੂਲਾਂ ਨੂੰ ਈ-ਮੇਲ ਭੇਜੀ ਗਈ ਸੀ, ਉਨ੍ਹਾਂ ਵਿਚ ਸੈਕਟਰ 46 ਅਤੇ 43 ਵਿਚ ਸਥਿਤ ਐਮਿਟੀ ਇੰਟਰਨੈਸ਼ਨਲ ਸਕੂਲ ਵੀ ਸ਼ਾਮਲ ਹੈ।
ਇਸ ਤੋਂ ਇਲਾਵਾ ਡੀਪੀਐਸ ਸੈਕਟਰ 102 ਅਤੇ ਸੈਕਟਰ 57 ਸਥਿਤ ਰਾਜੇਂਦਰ ਪਾਰਕ ਅਤੇ ਵੈਂਕਟੇਸ਼ਵਰ ਸਕੂਲਾਂ ਨੂੰ ਵੀ ਧਮਕੀ ਪੱਤਰ ਮਿਲਿਆ ਹੈ। ਐਮਿਟੀ ਸਕੂਲ ਨੇ ਦਸਿਆ ਕਿ ਸਕੂਲ ਖੁੱਲ੍ਹਾ ਸੀ। ਬੱਚੇ ਸਵੇਰੇ ਆਏ ਸਨ, ਪਰ ਬਾਅਦ ਵਿਚ ਛੁੱਟੀ ਕਰ ਦਿਤੀ ਗਈ ਸੀ। ਪੁਲਿਸ ਦੀਆਂ ਟੀਮਾਂ ਨੇ ਬੰਬ ਨਿਰੋਧਕ ਟੀਮਾਂ ਦੇ ਨਾਲ ਇਨ੍ਹਾਂ ਸਾਰੇ ਸਕੂਲਾਂ ਵਿਚ ਜਾਂਚ ਮੁਹਿੰਮ ਚਲਾਈ। ਜਾਂਚ ਦੌਰਾਨ ਕਿਤੇ ਵੀ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ।
ਇਸ ਦੌਰਾਨ ਐਸਐਸਪੀ ਕ੍ਰਾਈਮ ਗੁਰੂਗ੍ਰਾਮ ਵਰੁਣ ਦਹੀਆ ਨੇ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰ ਕੇ ਹਨ ਕਿ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਉਤੇ ਯਕੀਨ ਨਾ ਕੀਤਾ ਜਾਵੇ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਕਿਸੇ ਵੀ ਸਕੂਲ 'ਚ ਬੰਬ ਹੋਣ ਦੀ ਖਬਰ ਮਿਲਣ 'ਤੇ ਗ੍ਰਹਿ ਮੰਤਰਾਲੇ ਨੇ ਲਗਾਤਾਰ ਨਜ਼ਰ ਰੱਖੀ ਹੋਈ ਹੈ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸ ਆਈਪੀ ਐਡਰੈੱਸ ਤੋਂ ਮੇਲ ਭੇਜੀ ਗਈ ਸੀ, ਪੁਲਿਸ ਅਤੇ ਸਾਰੇ ਜ਼ਿਲ੍ਹਿਆਂ ਦੀ ਸਪੈਸ਼ਲ ਸੈੱਲ ਜਾਂਚ ਵਿਚ ਜੁਟ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਰ ਸ਼ੱਕੀ ਗਤੀਵਿਧੀ ਉਤੇ ਨਜ਼ਰ ਹੈ।
(For more Punjabi news apart from Bomb alert email was also sent to five schools in Gurugram, stay tuned to Rozana Spokesman)