Gangster Rohit Godara: ਕੌਣ ਹੈ ਗੈਂਗਸਟਰ ਰੋਹਿਤ ਗੋਦਾਰਾ, ਜਿਸ ਨੇ ਸਕਰੈਪ ਡੀਲਰ ਮਰਵਾਇਆ?
Published : Mar 2, 2024, 12:06 pm IST
Updated : Mar 2, 2024, 12:41 pm IST
SHARE ARTICLE
Gangster Rohit Godara News in punjabi
Gangster Rohit Godara News in punjabi

Gangster Rohit Godara: ਗੋਦਾਰਾ 'ਤੇ 30 ਤੋਂ ਵੱਧ ਮਾਮਲੇ ਦਰਜ

Gangster Rohit Godara News in punjabi : ਹਰਿਆਣਾ ਦੇ ਰੋਹਤਕ 'ਚ 29 ਫਰਵਰੀ (ਵੀਰਵਾਰ) ਨੂੰ ਗੁਰੂਗ੍ਰਾਮ ਦੇ ਰਹਿਣ ਵਾਲੇ ਸਕਰੈਪ ਕਾਰੋਬਾਰੀ ਸਚਿਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਰੋਹਿਤ ਗੋਦਾਰਾ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸ ਬਾਰੇ ਰੋਹਿਤ ਗੋਦਾਰਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਸਚਿਨ ਨੂੰ ਦਿੱਲੀ ਦਾ ਵੱਡਾ ਸੱਟੇਬਾਜ਼ ਅਤੇ ਗੈਂਗਸਟਰ ਕੌਸ਼ਲ ਚੌਧਰੀ ਅਤੇ ਅਮਿਤ ਡਾਗਰ ਦਾ ਕਰੀਬੀ ਦੱਸਿਆ ਹੈ।

ਇਹ ਵੀ ਪੜ੍ਹੋ: Kotkapura News: ਅਸਮਾਨੀ ਬਿਜਲੀ ਡਿੱਗਣ ਨਾਲ 22 ਸਾਲਾ ਨੌਜਵਾਨ ਦੀ ਹੋਈ ਮੌਤ 

ਇਸ ਤੋਂ ਪਹਿਲਾਂ ਰਾਜਸਥਾਨ ਦੇ ਮਸ਼ਹੂਰ ਅਪਰਾਧੀ ਰਾਜੂ ਥੇਹਤ ਅਤੇ ਰਾਜਪੂਤ ਕਰਨੀ ਸੈਨਾ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੇਦੀ ਦੇ ਕਤਲ ਕੇਸ ਵਿੱਚ ਰੋਹਿਤ ਗੋਦਾਰਾ ਦਾ ਨਾਂ ਸਾਹਮਣੇ ਆਇਆ ਸੀ। ਦੋਹਾਂ ਕਤਲਾਂ ਤੋਂ ਬਾਅਦ ਗੋਦਾਰਾ ਸੁਰਖੀਆਂ 'ਚ ਆ ਗਿਆ। ਲਾਰੈਂਸ ਗੈਂਗ ਨਾਲ ਮਿਲ ਕੇ ਗੋਦਾਰਾ ਨੇ ਹਰਿਆਣਾ-ਰਾਜਸਥਾਨ ਵਿਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ: Sonam Bajwa News: ਸੋਨਮ ਬਾਜਵਾ ਦੀ ਬੋਲਡ ਤਸਵੀਰ ਹੋ ਰਹੀ ਵਾਇਰਲ, ਪ੍ਰਸ਼ੰਸਕ ਲਗਾਤਾਰ ਕਰ ਰਹੇ ਟਰੋਲ 

ਰੋਹਿਤ ਗੋਦਾਰਾ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਪਿੰਡ ਕਪੂਰੀਸਰ ਦਾ ਰਹਿਣ ਵਾਲਾ ਹੈ। ਗੈਂਗਸਟਰ ਬਣਨ ਤੋਂ ਪਹਿਲਾਂ ਉਸ ਦਾ ਨਾਂ ਰਾਵਤਰਾਮ ਸੀ। 10ਵੀਂ ਜਮਾਤ ਛੱਡਣ ਤੋਂ ਬਾਅਦ ਉਹ ਮੋਬਾਈਲ ਮਕੈਨਿਕ ਬਣ ਗਿਆ। ਉਸ ਨੇ ਬੀਕਾਨੇਰ ਵਿੱਚ ਹੀ ਇੱਕ ਵੱਡੀ ਮੁਰੰਮਤ ਦੀ ਦੁਕਾਨ ਵੀ ਖੋਲ੍ਹੀ ਸੀ।

ਗੋਦਾਰਾ ਖ਼ਿਲਾਫ਼ ਪਹਿਲਾ ਕੇਸ ਬੀਕਾਨੇਰ ਸਦਰ ਥਾਣੇ ਵਿੱਚ 7 ​​ਅਪਰੈਲ 2010 ਨੂੰ ਅਸਲਾ ਐਕਟ, ਕੁੱਟਮਾਰ ਅਤੇ ਕਤਲ ਦੀ ਕੋਸ਼ਿਸ਼ ਤਹਿਤ ਦਰਜ ਕੀਤਾ ਗਿਆ ਸੀ। ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋਣ ਤੋਂ ਬਾਅਦ ਰੋਹਿਤ ਕੁਝ ਦਿਨ ਜੇਲ ਵਿਚ ਬਿਤਾਉਣ ਤੋਂ ਬਾਅਦ ਬਾਹਰ ਆਇਆ ਸੀ। 2 ਸਾਲ ਸਭ ਕੁਝ ਠੀਕ ਚੱਲਿਆ। ਇਸ ਦੌਰਾਨ ਰੋਹਿਤ ਦੀ ਪਤਨੀ ਨੇ 2012 'ਚ ਬੀਕਾਨੇਰ ਮਹਿਲਾ ਥਾਣੇ 'ਚ ਉਸ ਦੇ ਖਿਲਾਫ ਦਾਜ ਲਈ ਪਰੇਸ਼ਾਨੀ ਦਾ ਮਾਮਲਾ ਦਰਜ ਕਰਵਾਇਆ ਸੀ।

ਮਾਮਲਾ ਦਰਜ ਹੋਣ ਤੋਂ ਬਾਅਦ ਉਹ ਰਾਵਤਰਾਮ ਤੋਂ ਰੋਹਿਤ ਗੋਦਾਰਾ ਬਣਨ ਦੇ ਰਾਹ ਪੈ ਗਿਆ। ਇਸ ਤੋਂ ਬਾਅਦ ਉਸ ਨੇ ਆਪਣੀ ਦੁਕਾਨ ਬੰਦ ਕਰ ਦਿਤੀ। ਜੇਲ ਵਿਚ ਰਹਿਣ ਦੌਰਾਨ ਉਹ ਕਈ ਗੈਂਗਸਟਰਾਂ ਦੇ ਸੰਪਰਕ ਵਿੱਚ ਆਇਆ। ਸ਼ੁਰੂ ਵਿਚ ਉਹ ਛੋਟੇ-ਮੋਟੇ ਅਪਰਾਧ ਕਰਨ ਲੱਗਾ। ਗੈਂਗਸਟਰ ਬਣਨ ਤੋਂ ਬਾਅਦ ਉਸ ਨੂੰ ਰੋਹਿਤ ਕਪੂਰੀਸਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਸ ਨੇ ਰਾਜਸਥਾਨ ਵਿੱਚ ਲਾਰੈਂਸ ਬਿਸ਼ਨੋਈ ਗਰੁੱਪ ਦਾ ਨੈੱਟਵਰਕ ਸਥਾਪਤ ਕਰਨ ਵਿੱਚ ਮਦਦ ਕੀਤੀ। ਉਹ ਰਾਜਸਥਾਨ ਵਿੱਚ ਰੈਨਸਮ ਕਿੰਗ ਵਜੋਂ ਮਸ਼ਹੂਰ ਹੈ।
ਜੇਲ ਤੋਂ ਬਾਹਰ ਆਉਣ ਤੋਂ ਬਾਅਦ ਗੋਦਾਰਾ ਨੇ ਫਿਰੌਤੀ, ਡਕੈਤੀ ਸ਼ੁਰੂ ਕਰ ਦਿੱਤੀ। ਕਈ ਲੋਕਾਂ 'ਤੇ ਜਾਨਲੇਵਾ ਹਮਲੇ ਵੀ ਹੋਏ। ਉਹ 2015 ਵਿੱਚ ਫਿਰ ਜੇਲ ਗਿਆ ਸੀ। ਉੱਥੇ ਮੋਨੂੰ ਗਰੁੱਪ ਲੀਡਰ ਮੋਨੂੰ ਉਰਫ ਦੇਵੇਂਦਰ ਸਿੰਘ, ਰਾਜੂ ਸਿੰਘ ਅਤੇ ਸਲਮਾਨ ਭੁੱਟਾ ਦੇ ਸੰਪਰਕ ਵਿੱਚ ਆਇਆ। ਹਿਸਟਰੀ ਸ਼ੀਟਰ ਪ੍ਰਸ਼ਾਂਤ ਪੂਨੀਆ 'ਤੇ ਵੀ ਜਾਨਲੇਵਾ ਹਮਲਾ ਹੋਇਆ ਸੀ। ਜਿਸ ਤੋਂ ਬਾਅਦ ਉਹ ਫਿਰ ਜੇਲ ਚਲਾ ਗਿਆ।

ਉਸ ਨੇ ਰਾਜਸਥਾਨ ਦੇ ਗੁਥਲੀ ਗੈਂਗ ਅਤੇ ਮੋਨੂੰ ਗੈਂਗ ਨਾਲ ਮਿਲ ਕੇ ਵਾਰਦਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਬਾਅਦ ਵਿੱਚ ਉਸ ਨੇ ਆਪਣਾ ਵੱਖਰਾ ਗਰੋਹ ਬਣਾ ਲਿਆ। ਮੀਡੀਆ ਰਿਪੋਰਟਾਂ ਮੁਤਾਬਕ ਰੋਹਿਤ ਖਿਲਾਫ 30 ਤੋਂ ਵੱਧ ਗੰਭੀਰ ਮਾਮਲੇ ਦਰਜ ਹਨ।

(For more news apart from Gangster Rohit Godara News in punjabi, stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement