Haryana News : ਹਰਿਆਣਾ ’ਚ ਨਹਿਰ 'ਚ ਡੁੱਬਣ ਕਾਰਨ ਨਾਇਬ ਸੂਬੇਦਾਰ ਦੀ ਹੋਈ ਮੌ + ਤ

By : BALJINDERK

Published : Jun 2, 2024, 3:03 pm IST
Updated : Jun 2, 2024, 3:03 pm IST
SHARE ARTICLE
Naib Subedar Manjit Singh
Naib Subedar Manjit Singh

Haryana News : ਫੌਜ ਤੋਂ ਛੁੱਟੀ ਕੱਟਣ ਆਇਆ ਜਵਾਨ ਦੋਸਤ ਨੂੰ ਬਚਾਉਂਦੇ ਖੁਦ ਤੇਜ਼ ਵਹਾਅ ਰੁੜਿਆ 

Haryana News : ਹਰਿਆਣਾ ਦੇ ਫਤਿਹਾਬਾਦ 'ਚ ਨਾਇਬ ਸੂਬੇਦਾਰ ਮਨਜੀਤ ਸਿੰਘ ਦੀ ਲਾਸ਼ 3 ਦਿਨਾਂ ਬਾਅਦ ਭਾਖੜਾ ਨਹਿਰ ਦੇ ਕਾਜਲ ਹੈੱਡ ਤੋਂ ਬਰਾਮਦ ਹੋਈ ਹੈ। ਸਰੀਰ ਜਾਲ0 ’ਚ ਫਸਿਆ ਹੋਇਆ ਸੀ। ਮਨਜੀਤ ਨੇ ਆਪਣੇ ਦੋਸਤ ਨੂੰ ਬਚਾਉਣ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ। ਉਸ ਨੇ ਆਪਣੇ ਦੋਸਤ ਨੂੰ ਤਾਂ ਬਚਾ ਲਿਆ ਪਰ ਉਹ ਆਪ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਗਿਆ। ਪੁਲਿਸ ਨੇ ਮਨਜੀਤ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।

ਇਹ ਵੀ ਪੜੋ:Yuvraj Singh : ਭਾਰਤੀ ਟੀਮ ਨੂੰ ਆਪਣੀ ਸਮਰੱਥਾ ਅਨੁਸਾਰ ਖੇਡਣਾ ਚਾਹੀਦਾ ਹੈ : ਬੱਲੇਬਾਜ਼ ਯੁਵਰਾਜ ਸਿੰਘ 

ਪਿੰਡ ਹੰਸੇਵਾਲਾ ਦਾ ਰਹਿਣ ਵਾਲਾ ਮਨਜੀਤ ਸਿੰਘ (26) ਕੁਝ ਸਾਲ ਪਹਿਲਾਂ ਸਪੋਰਟਸ ਕੋਟੇ ਤਹਿਤ ਫੌਜ ’ਚ ਭਰਤੀ ਹੋਇਆ ਸੀ। ਹੁਣ ਉਹ 338 ਮੀਡੀਅਮ ਬਟਾਲੀਅਨ ਆਰਟੀ ਜੰਮੂ-ਕਸ਼ਮੀਰ ’ਚ ਨਾਇਬ ਸੂਬੇਦਾਰ ਵਜੋਂ ਤਾਇਨਾਤ ਸੀ। ਉਹ ਵੀਰਵਾਰ ਨੂੰ ਛੁੱਟੀ 'ਤੇ ਆਪਣੇ ਘਰ ਆਇਆ ਸੀ। ਦੁਪਹਿਰ 1 ਵਜੇ ਉਹ ਆਪਣੇ ਦੋਸਤਾਂ ਨਾਲ ਸੈਰ ਲਈ ਨਿਕਲਿਆ। ਉਸ ਤੋਂ ਬਾਅਦ ਵਾਪਸ ਨਹੀਂ ਪਰਤਿਆ। ਇਸ ਤੋਂ ਬਾਅਦ ਪਰਿਵਾਰ ਨੇ ਮਨਜੀਤ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ। ਉਕਲਾਨਾ ਦੇ ਕੁੰਦਨਪੁਰਾ ਹੈੱਡ ਕੋਲ ਮਨਜੀਤ ਦੀਆਂ ਚੱਪਲਾਂ ਪਈਆਂ ਮਿਲੀਆਂ। ਇਸ ਤੋਂ ਬਾਅਦ ਪਰਿਵਾਰ ਨੂੰ ਪਤਾ ਲੱਗਾ ਕਿ ਉਹ ਨਹਿਰ 'ਚ ਡੁੱਬ ਗਿਆ ਹੈ। ਉਦੋਂ ਤੋਂ ਮਨਜੀਤ ਸਿੰਘ ਦੀ ਭਾਲ ਕੀਤੀ ਜਾ ਰਹੀ ਸੀ। ਪਰਿਵਾਰਕ ਮੈਂਬਰਾਂ ਦਾ ਪਿਛਲੇ 3 ਦਿਨਾਂ ਤੋਂ ਮਨਜੀਤ ਨੂੰ ਲੈ ਕੇ ਬੁਰਾ ਹਾਲ ਸੀ।

ਇਹ ਵੀ ਪੜੋ:Khanna News : ਖੰਨਾ 'ਚ ਵੱਡਾ ਹਾਦਸਾ ਟਲਿਆ, ਮੋਬਾਈਲ ਟਾਵਰ ਨੂੰ ਲੱਗੀ ਭਿਆਨਕ ਅੱਗ

ਇਸ ਮੌਕੇ ਮਨਜੀਤ ਦੇ ਚਚੇਰੇ ਭਰਾ ਰਾਮਮੇਹਰ ਗਿੱਲ ਨੇ ਦੱਸਿਆ ਕਿ ਮਨਜੀਤ ਆਪਣੇ ਦੋਸਤਾਂ ਨਾਲ ਨਹਾਉਣ ਗਿਆ ਸੀ। ਇੱਕ ਦੋਸਤ ਪਾਣੀ ਵਿੱਚ ਡੁੱਬ ਗਿਆ। ਮਨਜੀਤ ਨੇ ਉਸ ਨੂੰ ਬਚਾਉਣ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ। ਮਨਜੀਤ ਨੇ ਆਪਣੇ ਦੋਸਤ ਨੂੰ ਤਾਂ ਬਚਾ ਲਿਆ ਪਰ ਉਹ ਆਪ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਭਰੇ ਮਨ ਨਾਲ ਮਨਜੀਤ ਦੀ ਮਾਂ ਨੇ ਦੱਸਿਆ ਕਿ ਉਹ ਇੱਕ ਮੁੱਕੇਬਾਜ਼ ਸੀ ਅਤੇ ਕਈ ਮੈਡਲ ਜਿੱਤ ਚੁੱਕਾ ਹੈ। ਮਨਜੀਤ ਦਾ ਇੱਕ ਵੱਡਾ ਭਰਾ ਵੀ ਹੈ, ਜੋ ਖੇਤੀ ਕਰਦਾ ਹੈ। ਉਸਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਮਨਜੀਤ ਬਹੁਤ ਹੀ ਮਿਲਣਸਾਰ ਸੁਭਾਅ ਦਾ ਸੀ ਅਤੇ ਉਹ ਫੌਜ ਵਿਚ ਭਰਤੀ ਹੋਇਆ ਕਿਉਂਕਿ ਉਸ ’ਚ ਦੇਸ਼ ਦੀ ਸੇਵਾ ਕਰਨ ਦਾ ਜਨੂੰਨ ਸੀ। ਹੁਣ ਉਹ ਇਕ ਹਫਤੇ ਦੀ ਛੁੱਟੀ ਲੈ ਕੇ ਘਰ ਰਹਿਣ ਆਇਆ ਸੀ ਪਰ ਇਸ ਘਟਨਾ ਨੇ ਉਸ ਨੂੰ ਸਾਰਿਆਂ ਤੋਂ ਦੂਰ ਕਰ ਦਿੱਤਾ।

(For more news apart from Naib Subedar died due to drowning canal in Haryana News in Punjabi, stay tuned to Rozana Spokesman)

Location: India, Haryana, Faridabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement