
Haryana News : ਵਿਧਾਨ ਸਭਾ ਸੈਸ਼ਨ 22 ਅਗੱਸਤ ਤੋਂ, ਲਾਡੋ ਲੱਛਮੀ ਯੋਜਨਾ ਦਾ ਜਲਦ ਹੋਵੇਗਾ ਪੋਰਟਲ ਜਾਰੀ
Cabinet Meeting Approves Amendment to Haryana Sikh Gurdwaras (Management) Act 2014 Latest News in Punjabi ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਨੇ ਹਰਿਆਣਾ ਸਿੱਖ ਗੁਰਦੁਆਰਾ (ਪ੍ਰਬੰਧਨ) ਐਕਟ, 2014 ਵਿਚ ਹੋਰ ਸੋਧ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿਤੀ, ਜਿਸ ਦਾ ਉਦੇਸ਼ ਰਾਜ ਵਿਚ ਸਿੱਖ ਗੁਰਦੁਆਰਿਆਂ ਦੇ ਪ੍ਰਬੰਧਨ ਨੂੰ ਨਿਯੰਤਰਤ ਕਰਨ ਵਾਲੇ ਕਾਨੂੰਨੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ।
ਇਨ੍ਹਾਂ ਸੋਧਾਂ ਦਾ ਉਦੇਸ਼ ਪਾਰਦਰਸ਼ਤਾ ਵਧਾਉਣਾ, ਨਿਆਂਇਕ ਨਿਗਰਾਨੀ ਨੂੰ ਯਕੀਨੀ ਬਣਾਉਣਾ ਅਤੇ ਗੁਰਦੁਆਰਾ ਜਾਇਦਾਦਾਂ ਦੀ ਘੋਸ਼ਣਾ ਅਤੇ ਪ੍ਰਸ਼ਾਸਨ ਲਈ ਇਕ ਸਪੱਸ਼ਟ ਢਾਂਚਾ ਪ੍ਰਦਾਨ ਕਰਨਾ ਹੈ। ਪ੍ਰਮੁੱਖ ਤਬਦੀਲੀਆਂ ਵਿਚੋਂ ਇਕ ਐਕਟ ਦੀ ਧਾਰਾ 17(2)(c) ਨੂੰ ਹਟਾਉਣਾ ਹੈ, ਜੋ ਪਹਿਲਾਂ ਗੁਰਦੁਆਰਾ ਕਮੇਟੀ ਨੂੰ ਅਪਣੇ ਮੈਂਬਰਾਂ ਨੂੰ ਹਟਾਉਣ ਦਾ ਅਧਿਕਾਰ ਦਿੰਦੀ ਸੀ। ਇਹ ਸ਼ਕਤੀ ਹੁਣ ਧਾਰਾ 46 ਦੇ ਤਹਿਤ ਨਿਆਂਇਕ ਕਮਿਸ਼ਨ ਕੋਲ ਹੋਵੇਗੀ। ਇਸ ਤੋਂ ਇਲਾਵਾ, ਧਾਰਾ 44 ਅਤੇ 45 ਨੂੰ ਬਦਲ ਦਿਤਾ ਗਿਆ ਹੈ ਅਤੇ ਨਵੇਂ ਗਠਿਤ ਨਿਆਂਇਕ ਕਮਿਸ਼ਨ ਨੂੰ ਵੋਟਰ ਯੋਗਤਾ, ਅਯੋਗਤਾ, ਗੁਰਦੁਆਰਾ ਕਰਮਚਾਰੀਆਂ ਦੀ ਸੇਵਾ ਮਾਮਲਿਆਂ ਅਤੇ ਗੁਰਦੁਆਰਾ ਕਮੇਟੀਆਂ ਨਾਲ ਸਬੰਧਤ ਚੋਣ ਜਾਂ ਨਿਯੁਕਤੀ ਨਾਲ ਸਬੰਧਤ ਵਿਵਾਦਾਂ ਨੂੰ ਹੱਲ ਕਰਨ ਦੀ ਵਿਸ਼ੇਸ਼ ਸ਼ਕਤੀ ਦਿਤੀ ਗਈ ਹੈ।
ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕੈਬਨਿਟ ਵਲੋਂ ਲਏ ਗਏ ਅਹਿਮ ਫ਼ੈਸਲਿਆਂ ਦੀ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਹਰਿਆਣਾ ਵਿਧਾਨ ਸਭਾ ਦਾ ਆਗਾਮੀ ਸੈਸ਼ਨ 22 ਅਗੱਸਤ ਤੋਂ ਸ਼ੁਰੂ ਕੀਤਾ ਜਾਵੇਗਾ, ਜਿਸ ਵਿਚ ਬਿਜਨਸ ਐਡਵਾਈਜਰੀ ਕਮੇਟੀ ਇਸ ਨੂੰ ਆਖ਼ਰੀ ਮੱਤ ਪੇਸ਼ ਕਰੇਗੀ। ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਦਸਿਆ ਕਿ ਲਾਡੋ ਲੱਛਮੀ ਯੋਜਨਾ ਨੂੰ ਲਾਗੂ ਕਰਨ ਲਈ ਕਾਰਜ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਦਾ ਪੋਰਟਲ ਵੀ ਜਾਰੀ ਕੀਤਾ ਜਾਵੇਗਾ।
(For more news apart from Cabinet Meeting Approves Amendment to Haryana Sikh Gurdwaras (Management) Act 2014 Latest News in Punjabi stay tuned to Rozana Spokesman.)