
Hisar News :
Hisar News in Punjabi : ਹਿਸਾਰ ਦੀ ਇਕ ਅਦਾਲਤ ਨੇ ਜਾਸੂਸੀ ਦੇ ਸ਼ੱਕ ’ਚ ਗ੍ਰਿਫਤਾਰ ਕੀਤੀ ਗਈ ਯੂਟਿਊਬਰ ਜੋਤੀ ਮਲਹੋਤਰਾ ਦੀ ਨਿਆਂਇਕ ਹਿਰਾਸਤ 10 ਸਤੰਬਰ ਤਕ ਵਧਾ ਦਿਤੀ ਹੈ।
ਮਲਹੋਤਰਾ ਦੇ ਵਕੀਲ ਕੁਮਾਰ ਮੁਕੇਸ਼ ਨੇ ਕਿਹਾ ਕਿ ਮਲਹੋਤਰਾ ਨੂੰ ਵੀਡੀਉ ਕਾਨਫਰੰਸਿੰਗ ਰਾਹੀਂ ਜੁਡੀਸ਼ੀਅਲ ਮੈਜਿਸਟਰੇਟ (ਫਸਟ ਕਲਾਸ) ਸੁਨੀਲ ਕੁਮਾਰ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਸ ਨੂੰ 10 ਸਤੰਬਰ ਤਕ ਨਿਆਂਇਕ ਹਿਰਾਸਤ ’ਚ ਭੇਜ ਦਿਤਾ। ਇਸ ਤੋਂ ਪਹਿਲਾਂ 25 ਅਗੱਸਤ ਨੂੰ ਉਸ ਦੀ ਨਿਆਂਇਕ ਹਿਰਾਸਤ 2 ਸਤੰਬਰ ਤਕ ਵਧਾ ਦਿਤੀ ਗਈ ਸੀ।
ਹਿਸਾਰ ਦੇ ਰਹਿਣ ਵਾਲੇ ਮਲਹੋਤਰਾ ਅਤੇ ਯੂ-ਟਿਊਬ ਚੈਨਲ ‘ਟ੍ਰੈਵਲ ਵਿਦ ਜੇਓ’ ਚਲਾਉਣ ਵਾਲੀ ਮਲਹੋਤਰਾ ਨੂੰ ਹਿਸਾਰ ਪੁਲਿਸ ਨੇ 16 ਮਈ ਨੂੰ ਗ੍ਰਿਫਤਾਰ ਕੀਤਾ ਸੀ।
(For more news apart from YouTuber Jyoti Malhotra's judicial custody extended till September 10 in espionage case News in Punjabi, stay tuned to Rozana Spokesman)