Haryana News: ਡੀਜੇ 'ਤੇ ਨੱਚਦੇ ਸਮੇਂ ਦੌਰਾਨ ਹੋਈ ਲੜਾਈ, ਨੌਜਵਾਨ ਦਾ ਸਿਰ 'ਚ ਇੱਟ ਮਾਰ ਕੇ ਕੀਤਾ ਕਤਲ
Published : Mar 3, 2024, 1:08 pm IST
Updated : Mar 3, 2024, 1:08 pm IST
SHARE ARTICLE
A young man was killed by hitting a brick on his head Haryana News in punjabi
A young man was killed by hitting a brick on his head Haryana News in punjabi

Haryana News: ਉਸਾਰੀ ਅਧੀਨ ਘਰ 'ਚ ਸੁੱਟੀ ਮ੍ਰਿਤਕ ਦੀ ਲਾਸ਼

A young man was killed by hitting a brick on his head Haryana News in punjabi : ਹਰਿਆਣਾ 'ਚ ਸ਼ਨੀਵਾਰ ਰਾਤ ਨੂੰ ਕਰਨਾਲ ਦੇ ਪਿੰਡ ਅਮ੍ਰਿਤਪੁਰ ਕਲਾਂ 'ਚ ਇਕ ਨੌਜਵਾਨ ਦੀ ਇੱਟ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਕਤ ਨੌਜਵਾਨ ਗੁਆਂਢ 'ਚ ਇਕ ਵਿਆਹ 'ਚ ਡੀਜੇ 'ਤੇ ਨੱਚਣ ਗਿਆ ਸੀ, ਜਿਥੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਮੁਲਜ਼ਮ ਉਸ ਨੂੰ ਉਸਾਰੀ ਅਧੀਨ ਘਰ ਵਿਚ ਲੈ ਗਏ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਇੱਟ ਨਾਲ ਵਾਰ ਕਰਕੇ ਉਸ ਦੇ ਹੱਥ-ਪੈਰ ਤੋੜ ਦਿਤੇ, ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ।

ਇਹ ਵੀ ਪੜ੍ਹੋJalandhar News: ਖੜ੍ਹੇ ਟਰੱਕ ਨਾਲ ਟਕਰਾਈ ਗੱਡੀ, ਪੁਲਿਸ ਮੁਲਾਜ਼ਮ ਸਮੇਤ ਦੋ ਨੌਜਵਾਨਾਂ ਦੀ ਮੌਤ, ਤਿੰਨ ਜ਼ਖ਼ਮੀ 

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਧੂਬਨ ਥਾਣਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਕਲਪਨਾ ਚਾਵਲਾ ਮੈਡੀਕਲ ਕਾਲਜ ਕਰਨਾਲ ਭੇਜ ਦਿੱਤਾ। ਅੱਜ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿਤੀ ਗਈ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।

ਇਹ ਵੀ ਪੜ੍ਹੋ: Gurdaspur News: ਗੁਰਦਾਸਪੁਰ 'ਚ ਮੇਲਾ ਦੇਖਣ ਆਏ ਨੌਜਵਾਨ ਦੀ ਟਰਾਲੀ ’ਚੋਂ ਡਿੱਗਣ ਕਾਰਨ ਮੌਤ 

ਸ਼ਨੀਵਾਰ ਨੂੰ 34 ਸਾਲਾ ਰਾਮਪਾਲ ਪਿੰਡ ਅਮ੍ਰਿਤਪੁਰ ਕਲਾਂ 'ਚ ਗੁਆਂਢ 'ਚ ਡੀਜੇ 'ਤੇ ਨੱਚਣ ਗਿਆ ਸੀ ਪਰ ਦੇਰ ਰਾਤ ਤੱਕ ਜਦੋਂ ਉਹ ਵਾਪਸ ਨਹੀਂ ਆਇਆ ਤਾਂ ਪਰਿਵਾਰ ਵਾਲਿਆਂ ਨੂੰ ਚਿੰਤਾ ਹੋ ਗਈ। ਉਹ ਵਿਆਹ ਵਾਲੇ ਘਰ ਦੇ ਨੇੜੇ ਗਏ, ਪਰ ਰਾਮਪਾਲ ਨਹੀਂ ਮਿਲਿਆ। ਆਸਪਾਸ ਦੇ ਇਲਾਕੇ ਵਿਚ ਵੀ ਤਲਾਸ਼ੀ ਲਈ ਗਈ ਪਰ ਕੋਈ ਸੁਰਾਗ ਨਹੀਂ ਮਿਲਿਆ।

ਬਾਅਦ 'ਚ ਪਰਿਵਾਰਕ ਮੈਂਬਰਾਂ ਨੂੰ ਰਾਮਪਾਲ ਦੀ ਲਾਸ਼ ਉਸਾਰੀ ਅਧੀਨ ਘਰ 'ਚ ਅਰਧ ਨਗਨ ਹਾਲਤ 'ਚ ਮਿਲੀ। ਰਾਮਪਾਲ ਦੇ ਸਰੀਰ 'ਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਸਨ। ਹੱਥ-ਪੈਰ ਵੀ ਟੁੱਟੇ ਪਏ ਸਨ। ਪੁਲਿਸ ਨੂੰ ਮੌਕੇ ’ਤੇ ਨਿਸ਼ਾਨ ਵੀ ਮਿਲੇ। ਨੌਜਵਾਨ ਦੀ ਇੱਕ ਜੁੱਤੀ ਉਸਾਰੀ ਅਧੀਨ ਇਮਾਰਤ ਦੇ ਅੰਦਰੋਂ ਮਿਲੀ ਹੈ ਅਤੇ ਇੱਕ ਜੁੱਤੀ ਬਾਹਰੋਂ ਮਿਲੀ ਹੈ। ਰਾਮਪਾਲ ਦੀ ਲਾਸ਼ ਮਿਲਣ ਨਾਲ ਆਸਪਾਸ ਦੇ ਇਲਾਕੇ 'ਚ ਸਨਸਨੀ ਫੈਲ ਗਈ। ਪੁਲਿਸ ਅਤੇ ਐਫਐਸਐਲ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਮਪਾਲ ਦੀ ਲੱਤ ਅਤੇ ਬਾਂਹ ਟੁੱਟ ਗਈ ਸੀ। ਸਿਰ 'ਤੇ ਵੀ ਸੱਟਾਂ ਲੱਗੀਆਂ ਹਨ। ਹਮਲਾ ਤੇਜ਼ਧਾਰ ਹਥਿਆਰ ਨਾਲ ਕੀਤਾ ਗਿਆ। ਮੁਲਜ਼ਮਾਂ ਨੇ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਘੜੀਸ ਕੇ ਉਸਾਰੀ ਅਧੀਨ ਘਰ ਵਿੱਚ ਲੈ ਗਏ ਅਤੇ ਫ਼ਰਾਰ ਹੋ ਗਏ। ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਰਾਤ ਨੂੰ ਉਹ ਘਰੋਂ ਬਾਹਰ ਗਿਆ ਪਰ ਜਦੋਂ ਉਹ ਵਾਪਸ ਨਾ ਆਇਆ ਤਾਂ ਤਲਾਸ਼ੀ ਲਈ ਗਈ। ਰਾਤ 2 ਵਜੇ ਪਤਾ ਲੱਗਾ ਕਿ ਉਸ ਦੀ ਲਾਸ਼ ਉਸਾਰੀ ਅਧੀਨ ਮਕਾਨ ਵਿਚ ਪਈ ਸੀ।

(For more news apart from A young man was killed by hitting a brick on his head Haryana News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement