
Haryana Accident News: 10 ਲੋਕ ਗੰਭੀਰ ਜ਼ਖਮੀ
Haryana Accident News in punjabi : ਹਰਿਆਣਾ ਦੇ ਜੀਂਦ 'ਚ ਹਿਸਾਰ-ਚੰਡੀਗੜ੍ਹ ਹਾਈਵੇ 'ਤੇ ਸਥਿਤ ਪਿੰਡ ਬਿਧਰਾਣਾ ਨੇੜੇ ਇਕ ਟਰਾਲੇ ਨੇ ਅੱਗੇ ਜਾ ਰਹੀ ਵੈਨ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਵੈਨ ਪਲਟ ਗਈ। ਇਸ ਹਾਦਸੇ ਵਿੱਚ ਵੈਨ ਵਿੱਚ ਸਵਾਰ 2 ਔਰਤਾਂ ਅਤੇ ਇੱਕ ਬੱਚੇ ਸਮੇਤ 8 ਸ਼ਰਧਾਲੂਆਂ ਦੀ ਮੌਤ ਹੋ ਗਈ। ਕਰੀਬ 10 ਲੋਕ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ: Indian Coast Guard Helicopter Crash: ਅਰਬ ਸਾਗਰ 'ਚ ਵੱਡਾ ਹਾਦਸਾ, ਹੈਲੀਕਾਪਟਰ ਹੋਇਆ ਕਰੈਸ਼, ਤਿੰਨ ਜਣੇ ਲਾਪਤਾ
ਪੁਲਿਸ ਦੀ ਸ਼ੁਰੂਆਤੀ ਜਾਂਚ ਦੇ ਅਨੁਸਾਰ, ਕੁਰੂਕਸ਼ੇਤਰ ਦੇ ਪਿੰਡ ਮਰਖੇੜੀ ਦੇ ਕੁਝ ਲੋਕ ਸੋਮਵਾਰ ਸ਼ਾਮ ਨੂੰ ਵੈਨ ਵਿਚ ਰਾਜਸਥਾਨ ਦੇ ਗੋਗਾਮੇਡੀ ਧਾਮ ਦੇ ਦਰਸ਼ਨ ਕਰਨ ਜਾ ਰਹੇ ਸਨ। ਜਦੋਂ ਉਹ ਰਾਤ ਕਰੀਬ 12.30 ਵਜੇ ਪਿੰਡ ਬਿਧਰਾਣਾ ਨੇੜੇ ਪਹੁੰਚੇ ਤਾਂ ਪਿੱਛੇ ਤੋਂ ਇੱਕ ਤੇਜ਼ ਰਫ਼ਤਾਰ ਟਰਾਲੇ ਨੇ ਟੱਕਰ ਮਾਰ ਦਿਤੀ। ਜਿਸ ਕਾਰਨ ਵੈਨ ਅਸੰਤੁਲਿਤ ਹੋ ਗਈ ਅਤੇ ਸੜਕ ਕਿਨਾਰੇ ਪਏ ਟੋਇਆਂ ਵਿੱਚ ਪਲਟ ਗਈ।
ਇਹ ਵੀ ਪੜ੍ਹੋ: Punjab Vidhan Sabha: ਸਦਨ 'ਚ ਉਠਿਆ ਗੈਂਗਸਟਰ ਬਿਸ਼ਨੋਈ ਦਾ ਮੁੱਦਾ, ਪ੍ਰਤਾਪ ਬਾਜਵਾ ਨੇ ਕੀਤੀ ਵੱਡੀ ਮੰਗ
ਇਸ ਤੋਂ ਬਾਅਦ ਮੌਕੇ 'ਤੇ ਹੜਕੰਪ ਹੋ ਗਿਆ। ਲੋਕ ਵੈਨ ਹੇਠ ਦੱਬ ਗਏ। ਆਸ-ਪਾਸ ਦੇ ਵਾਹਨਾਂ ਨੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਹਨੇਰਾ ਹੋਣ ਕਾਰਨ ਸਫ਼ਲ ਨਹੀਂ ਹੋ ਸਕੇ। ਇਸ ਤੋਂ ਬਾਅਦ ਥਾਣਾ ਨਰਵਾਣਾ ਸਦਰ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Haryana Accident News in punjabi , stay tuned to Rozana Spokesman)