Punjab Vidhan Sabha: ਸਦਨ ​​'ਚ ਉਠਿਆ ਗੈਂਗਸਟਰ ਬਿਸ਼ਨੋਈ ਦਾ ਮੁੱਦਾ, ਪ੍ਰਤਾਪ ਬਾਜਵਾ ਨੇ ਕੀਤੀ ਵੱਡੀ ਮੰਗ
Published : Sep 3, 2024, 11:29 am IST
Updated : Sep 3, 2024, 11:44 am IST
SHARE ARTICLE
Punjab Vidhan Sabha today News
Punjab Vidhan Sabha today News

Punjab Vidhan Sabha: ਮਦਦਗਾਰਾਂ 'ਤੇ ਵੀ ਹੋਵੇ ਕਾਰਵਾਈ-ਬਾਜਵਾ

Punjab Vidhan Sabha today News: ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਅੱਜ ਵੀ ਚੱਲ ਰਹੀ ਹੈ। ਇਸ ਦੌਰਾਨ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਗੈਂਗਸਟਰ ਲਾਰੈਂਸ ਦੀ ਇੰਟਰਵਿਊ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਇਹ ਮੁੱਦਾ ਪੂਰੇ ਪੰਜਾਬ ਦਾ ਨਾਂ ਖਰਾਬ ਕਰ ਰਿਹਾ ਹੈ। ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਵੀ ਇਸ ਗਿਰੋਹ ਦਾ ਹੱਥ ਹੈ।

ਹੁਣ ਵਿਦੇਸ਼ਾਂ ਵਿਚ ਵੀ ਗਾਇਕਾਂ 'ਤੇ ਫਾਇਰਿੰਗ ਕੀਤੀ ਜਾ ਰਹੀ ਹੈ। ਇਕ ਰਾਸ਼ਟਰੀ ਟੀਵੀ 'ਤੇ ਇਕ ਘੰਟੇ ਦੀ ਉਸ ਦੀ ਇੰਟਰਵਿਊ ਲਈ ਗਈ। ਜਦੋਂ ਇਹ ਮੁੱਦਾ ਉਠਾਇਆ ਗਿਆ ਤਾਂ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਵਿਚ ਇੰਟਰਵਿਊ ਨਹੀਂ ਕਰਵਾਈ ਗਈ। ਫਿਰ ਸਪੈਸ਼ਲ ਡੀਜੀਪੀ ਨੇ ਇਸ ਮਾਮਲੇ ਵਿੱਚ ਹਾਈ ਕੋਰਟ ਵਿੱਚ ਰਿਪੋਰਟ ਸੌਂਪੀ ਸੀ।

ਇਹ ਵੀ ਪੜ੍ਹੋ: Punjab Vidhan Sabha : ਪੰਜਾਬ ਨੂੰ ਅਕਤੂਬਰ ਵਿੱਚ 400 ਡਾਕਟਰ ਮਿਲਣਗੇ-ਸਿਹਤ ਮੰਤਰੀ ਡਾ.ਬਲਬੀਰ ਸਿੰਘ 

ਜਿਸ ਵਿੱਚ ਕਿਹਾ ਗਿਆ ਸੀ ਕਿ ਖਰੜ ਵਿੱਚ ਇੰਟਰਵਿਊ ਹੋਈ ਹੈ। ਇਸ ਵਿੱਚ ਇੱਕ ਐਸਪੀ ਪੱਧਰ ਦੇ ਅਧਿਕਾਰੀ ਨੇ ਆਪਣੇ ਫ਼ੋਨ ਤੋਂ ਇੰਟਰਵਿਊ ਕਰਵਾਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜੇਪੀਸੀ ਦੀ ਤਰਜ਼ ’ਤੇ ਕਮੇਟੀ ਬਣਾ ਕੇ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਏਜੀਟੀਐਫ ਨੇ ਲਾਰੈਂਸ ਨੂੰ ਸਿਵਲ ਪੁਲਿਸ ਕੋਲ ਭੇਜਿਆ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਹਾਈ ਕੋਰਟ ਵੱਲੋਂ ਬਣਾਈ ਗਈ ਐਸਆਈਟੀ ਦੇ ਮੁਖੀ ਨੂੰ ਇਸ ਦੀ ਜਾਂਚ ਦੀ ਜ਼ਿੰਮੇਵਾਰੀ ਦਿੱਤੀ ਜਾਣੀ ਚਾਹੀਦੀ ਹੈ। ਨਾਲ ਦੱਸਿਆ ਜਾਵੇ ਇਸ ਮਾਮਲੇ ਵਿਚ ਲਾਰੈਂਸ ਦੀ ਕਿਸ-ਕਿਸ ਨੇ ਮਦਦ ਕੀਤੀ।

ਇਹ ਵੀ ਪੜ੍ਹੋ: TarnTaran Soldier Martyred: ਦੇਸ਼ ਦੀ ਰਾਖੀ ਕਰਦਾ ਪੰਜਾਬ ਦਾ ਪੁੱਤ ਹੋਇਆ ਸ਼ਹੀਦ, ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਸੀ ਫੌਜੀ  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement