
ਨਫ਼ੇ ਸਿੰਘ ਰਾਠੀ ਦੀ 25 ਫਰਵਰੀ ਨੂੰ ਬਹਾਦਰਗੜ੍ਹ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ
Nafe Singh Rathi Murder Case News IN Punjabi: ਕਰਨਾਲ - ਹਰਿਆਣਾ ਵਿਚ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸੂਬਾ ਪ੍ਰਧਾਨ ਨਫ਼ੇ ਸਿੰਘ ਰਾਠੀ ਦੇ ਕਤਲ ਵਿਚ ਸ਼ਾਮਲ ਦੋ ਸ਼ੂਟਰਾਂ ਨੂੰ ਗੋਆ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲੀ ਪੁਲਿਸ ਸਪੈਸ਼ਲ ਸੈੱਲ ਅਤੇ ਹਰਿਆਣਾ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦੀ ਸਾਂਝੀ ਟੀਮ ਨੇ ਸੌਰਵ ਨਾਂਗਲੋਈ ਅਤੇ ਆਸ਼ੀਸ਼ ਉਰਫ਼ ਬਾਬਾ ਨਾਂਗਲੋਈ ਨੂੰ ਗ੍ਰਿਫ਼ਤਾਰ ਕੀਤਾ ਹੈ।
ਨਫ਼ੇ ਸਿੰਘ ਰਾਠੀ ਦੀ 25 ਫਰਵਰੀ ਨੂੰ ਬਹਾਦਰਗੜ੍ਹ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 28 ਫਰਵਰੀ ਨੂੰ ਲੰਡਨ 'ਚ ਬੈਠੇ ਗੈਂਗਸਟਰ ਕਪਿਲ ਸਾਂਗਵਾਨ ਉਰਫ਼ ਨੰਦੂ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਅਜੇ ਕੱਲ ਹੀ ਹਰਿਆਣਾ ਪੁਲਿਸ ਨੇ 4 ਸ਼ੂਟਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ। ਪੁਲਿਸ ਨੇ ਨਾਰਨੌਲ ਦੇ ਰਹਿਣ ਵਾਲੇ ਦੀਪਕ ਉਰਫ ਨਕੁਲ ਸਾਂਗਵਾਨ, ਆਸ਼ੀਸ਼ ਉਰਫ ਬਾਬਾ ਨਾਂਗਲੋਈ, ਅਤੁਲ ਨਜਫਗੜ੍ਹ ਅਤੇ ਸੌਰਵ ਨਾਂਗਲੋਈ 'ਤੇ 1-1 ਲੱਖ ਰੁਪਏ ਦਾ ਇਨਾਮ ਰੱਖਿਆ ਸੀ।
ਉਨ੍ਹਾਂ ਦੇ ਵਿਦੇਸ਼ ਭੱਜਣ ਦੇ ਡਰ ਦੇ ਵਿਚਕਾਰ ਗੁਹਾਟੀ ਹਵਾਈ ਅੱਡੇ 'ਤੇ ਅਲਰਟ ਜਾਰੀ ਕੀਤਾ ਗਿਆ ਸੀ।25 ਫਰਵਰੀ ਨੂੰ ਬਹਾਦਰਗੜ੍ਹ ਦੇ ਬਾਰਾਹੀ ਰੇਲਵੇ ਫਾਟਕ 'ਤੇ ਨਫੇ ਸਿੰਘ ਰਾਠੀ ਅਤੇ ਉਸ ਦੇ ਵਰਕਰ ਜੈਕਿਸ਼ਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਪਰਿਵਾਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਨਫੇ ਸਿੰਘ ਰਾਠੀ ਦੇ ਪਰਿਵਾਰ ਨੇ ਬਹਾਦੁਰਗੜ੍ਹ ਤੋਂ ਭਾਜਪਾ ਦੇ ਸਾਬਕਾ ਵਿਧਾਇਕ ਨਰੇਸ਼ ਕੌਸ਼ਿਕ, ਕਰਮਬੀਰ ਰਾਠੀ, ਰਮੇਸ਼ ਰਾਠੀ, ਕਮਲ ਰਾਠੀ, ਸਤੀਸ਼ ਨੰਬਰਦਾਰ, ਗੌਰਵ, ਰਾਹੁਲ, ਬੀਰੇਂਦਰ ਰਾਠੀ, ਸੰਦੀਪ, ਰਾਜਪਾਲ ਸ਼ਰਮਾ ਅਤੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ।
(For more news apart from In Nafe Singh Rathi Murder Case 2 Shooters Arrested From Goa News IN Punjabi, stay tuned to Rozana Spokesman)