ਪੰਜਾਬ 'ਚ 43 ਹਜ਼ਾਰ ਨੌਜਵਾਨ ਨੂੰ ਦਿਤੀਆਂ ਨੌਕਰੀਆਂ ਪਰ ਹਰਿਆਣਾ 'ਚ ਨੌਜਵਾਨਾਂ ਨੂੰ ਰੂਸ-ਯੂਕਰੇਨ ਦੀ ਜੰਗ 'ਚ ਭੇਜਿਆ ਜਾਂਦਾ-CM ਮਾਨ
Published : Aug 4, 2024, 1:54 pm IST
Updated : Aug 4, 2024, 1:54 pm IST
SHARE ARTICLE
CM Bhagwant Mann Haryana News in Punjabi
CM Bhagwant Mann Haryana News in Punjabi

ਹਰਿਆਣਾ 'ਚ ਪਹਿਲੀ ਵਾਰ ਆਮ ਆਦਮੀ ਪਾਰਟੀ ਸਾਰੀਆਂ 90 ਸੀਟਾਂ 'ਤੇ ਚੋਣ ਲੜ ਰਹੀ ਹੈ।

CM Bhagwant Mann Haryana News in Punjabi : ਹਰਿਆਣਾ ਦੇ ਕੁਰੂਕਸ਼ੇਤਰ ਦੀ ਪਿਹੋਵਾ ਅਨਾਜ ਮੰਡੀ 'ਚ 'ਆਪ' ਦੀ ਰੈਲੀ ਹੋ ਰਹੀ ਹੈ। ਉਥੇ ਪਹੁੰਚੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਅਸੀਂ 43 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਇਸ ਵਿਚ ਉਨ੍ਹਾਂ ਨੇ ਕਿਸੇ ਕੋਲੋਂ ਇਕ ਰੁਪਿਆ ਵੀ ਨਹੀਂ ਲਿਆ। ਇਸ ਦੇ ਉਲਟ ਹਰਿਆਣਾ ਦੀ ਭਾਜਪਾ ਸਰਕਾਰ ਨੌਜਵਾਨਾਂ ਨੂੰ ਰੂਸ-ਯੂਕਰੇਨ ਦੀ ਜੰਗ ਵਿਚਾਲੇ ਭੇਜ ਰਹੀ ਹੈ।

ਹਰਿਆਣਾ 'ਚ ਪਹਿਲੀ ਵਾਰ ਆਮ ਆਦਮੀ ਪਾਰਟੀ ਸਾਰੀਆਂ 90 ਸੀਟਾਂ 'ਤੇ ਚੋਣ ਲੜ ਰਹੀ ਹੈ। ਇਸ ਦੇ ਲਈ ਪਾਰਟੀ 12 ਅਗਸਤ ਤੱਕ ਸੂਬੇ ਭਰ ਵਿੱਚ 45 ਰੈਲੀਆਂ ਕਰੇਗੀ। ਜਿਸ ਵਿੱਚ ਜੇਲ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ, ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਸੀਐਮ ਭਗਵੰਤ ਮਾਨ ਸ਼ਾਮਲ ਹੋਣਗੇ।

ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ 90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਹੈ। ਜੇਕਰ ਕਿਸੇ ਨੂੰ ਯਕੀਨ ਨਹੀਂ ਆਉਂਦਾ ਤਾਂ ਉਹ ਪੰਜਾਬ ਦੇ ਲੋਕਾਂ ਤੋਂ ਪੁੱਛ ਕੇ ਪਤਾ ਕਰ ਸਕਦਾ ਹੈ। ਮਾਨ ਨੇ ਕਿਹਾ- ਭਾਜਪਾ ਧਰਮ ਦੀ ਰਾਜਨੀਤੀ ਕਰਦੀ ਹੈ। ਅਸੀਂ ਸਮਾਜ ਦੀ ਭਲਾਈ ਲਈ ਕੰਮ ਕਰ ਰਹੇ ਹਾਂ। ਅਸੀਂ ਪੰਜਾਬ ਵਿੱਚ ਮੁਹੱਲਾ ਕਲੀਨਿਕਾਂ ਤੋਂ 1.70 ਕਰੋੜ ਲੋਕ ਠੀਕ ਹੋਏ ਦੇਖੇ ਹਨ।
 

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement