
CM ਨਾਇਬ ਸੈਣੀ ਲਾਡਵਾ ਤੋਂ ਲੜਨਗੇ ਚੋਣ
Haryana Assembly Elections: ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਬੁੱਧਵਾਰ ਰਾਤ ਨੂੰ 67 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਬੰਸੀ ਲਾਲ ਦੀ ਪੋਤੀ ਸ਼ਰੂਤੀ ਚੌਧਰੀ ਨੂੰ ਤੋਸ਼ਾਮ ਤੋਂ ਟਿਕਟ ਦਿੱਤੀ ਹੈ। ਸ਼ਰੂਤੀ ਦੀ ਮਾਂ ਕਿਰਨ ਚੌਧਰੀ ਹਾਲ ਹੀ 'ਚ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਈ ਹੈ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਰਾਜ ਸਭਾ ਵਿੱਚ ਭੇਜਿਆ ਸੀ। 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਰਨ ਚੌਧਰੀ ਲਗਾਤਾਰ ਚੌਥੀ ਵਾਰ ਤੋਸ਼ਾਮ ਤੋਂ ਜਿੱਤੀ ਸੀ। ਸ਼ਰੂਤੀ ਚੌਧਰੀ 2009 ਦੀਆਂ ਲੋਕ ਸਭਾ ਚੋਣਾਂ ਵਿੱਚ ਭਿਵਾਨੀ-ਮਹੇਂਦਰਗੜ੍ਹ ਸੀਟ ਤੋਂ ਜਿੱਤੀ ਸੀ।