Panipat News : ਟਰੈਕਟਰ ਟਰਾਲੀ ਤੇ ਮੋਟਰਸਾਈਕਲ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਦੀ ਹੋਈ ਮੌਤ

By : BALJINDERK

Published : Apr 5, 2024, 7:14 pm IST
Updated : Apr 5, 2024, 7:14 pm IST
SHARE ARTICLE
Sunil file photo
Sunil file photo

Panipat News : ਪਸਲੀਆਂ ਟੁੱਟਣ ਕਾਰਨ ਮੌਕੇ ’ਤੇ ਹੀ ਤੋੜਿਆ ਦਮ, 6 ਬੱਚਿਆਂ ਦਾ ਸੀ ਪਿਤਾ, ਟਰੈਕਟਰ ਸਵਾਰ ਹੋਇਆ ਫ਼ਰਾਰ 

Panipat News : ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਟਿਟਾਣਾ ਰੋਡ ’ਤੇ ਇੱਕ ਤੇਜ਼ ਰਫ਼ਤਾਰ ਟਰੈਕਟਰ ਸਵਾਰ ਨੇ ਟਰੈਕਟਰ ਨੂੰ ਪਿੱਛੇ ਕਰਦੇ ਹੋਏ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਟਰਾਲੀ ਸਿੱਧੀ ਮੋਟਰਸਾਈਕਲ ਸਵਾਰ ਦੀ ਛਾਤੀ ਵਿਚ ਜਾ ਟਕਰਾਈ। ਜਿਸ ਕਾਰਨ ਉਸ ਦੀ ਛਾਤੀ ਦੀਆਂ ਪਸਲੀਆਂ ਟੁੱਟ ਗਈਆਂ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਹਾਦਸੇ ਤੋਂ ਬਾਅਦ ਦੋਸ਼ੀ ਟਰੈਕਟਰ-ਟਰਾਲੀ ਮੌਕੇ ’ਤੇ ਛੱਡ ਕੇ ਫ਼ਰਾਰ ਹੋ ਗਏ।

ਇਹ ਵੀ ਪੜੋ:Punjab News : ਅਪਰਾਧਿਕ ਕੇਸਾਂ 'ਚ ਪੰਜਾਬ ਪੁਲਿਸ ਦਾ ਹਾਈਕੋਰਟ ਆਉਣ ਨਾਲ ਹਾਈਕੋਰਟ 'ਤੇ ਪੈ ਰਿਹਾ ਦਬਾਅ

ਹਾਦਸੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਦੋਸ਼ੀ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਸਮਾਲਖਾ ਥਾਣੇ ਨੂੰ ਦਿੱਤੀ ਸ਼ਿਕਾਇਤ ਵਿੱਚ ਮੇਹਰਦੀਨ ਨੇ ਦੱਸਿਆ ਕਿ ਉਹ ਪਿੰਡ ਪਾਲਦੀ ਦਾ ਰਹਿਣ ਵਾਲਾ ਹੈ। ਉਸ ਦੇ ਦੋ ਭਰਾ ਹਨ। ਉਸ ਦਾ ਛੋਟਾ ਭਰਾ ਸੁਨੀਲ (36) 4 ਅਪਰੈਲ ਨੂੰ ਆਪਣੇ ਸਾਈਕਲ ’ਤੇ ਕਿਸੇ ਕੰਮ ਲਈ ਸਮਾਲਖਾ ਗਿਆ ਸੀ। ਉਹ ਬਾਅਦ ਦੁਪਹਿਰ ਕਰੀਬ 3.30 ਵਜੇ ਉਥੋਂ ਵਾਪਸ ਪਿੰਡ ਆ ਰਿਹਾ ਸੀ। ਰਸਤੇ ਵਿਚ ਉਹ ਨਰੈਣਾ ਤੋਂ ਤੀਟਾਣਾ ਰੋਡ ’ਤੇ ਰਾਜਬਾਇਆ ਨੇੜੇ ਪਹੁੰਚਿਆ।

ਇਹ ਵੀ ਪੜੋ:Batala Police News : ਪੁਲਿਸ ਨੇ ਪਤੀ-ਪਤਨੀ ਨੂੰ 30 ਲੱਖ ਦੀ ਜਾਅਲੀ ਕਰੰਸੀ, 2 ਕਾਰਾਂ ਤੇ ਨੋਟ ਛਾਪਣ ਦੀ ਸਮੱਗਰੀ ਸਮੇਤ ਕੀਤਾ ਕਾਬੂ 

ਜਿੱਥੇ ਇੱਕ ਫੈਕਟਰੀ ਦਾ ਨਿਰਮਾਣ ਚੱਲ ਰਿਹਾ ਸੀ। ਉੱਥੇ ਇੱਕ ਟਰੈਕਟਰ ਸਵਾਰ ਤੇਜ਼ ਰਫ਼ਤਾਰ ਨਾਲ ਆਪਣੀ ਟਰੈਕਟਰ-ਟਰਾਲੀ ਨੂੰ ਪਿੱਛੇ ਕਰ ਰਿਹਾ ਸੀ। ਜਿਸ ਦੌਰਾਨ ਉਸ ਨੇ ਟਰਾਲੀ ਨਾਲ ਸੁਨੀਲ ਦੀ ਛਾਤੀ ਵਿਚ ਮਾਰ ਦਿੱਤੀ। ਟੱਕਰ ਕਾਰਨ ਸੁਨੀਲ ਦੀ ਛਾਤੀ ਦੀਆਂ ਹੱਡੀਆਂ ਟੁੱਟ ਗਈਆਂ। ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਦੋਸ਼ੀ ਟਰੈਕਟਰ-ਟਰਾਲੀ ਮੌਕੇ ’ਤੇ ਛੱਡ ਕੇ ਫ਼ਰਾਰ ਹੋ ਗਏ।

ਇਹ ਵੀ ਪੜੋ:Dancer Simran Case: ਮੁੜ ਮੀਡੀਆ ਸਾਹਮਣੇ ਆਈ ਡਾਂਸਰ ਸਿਮਰਨ, ਕਿਹਾ ਗਿਲਾਸ ਸੁੱਟਣ ਵਾਲਾ ਮੰਗੇ ਮਾਫੀ

 (For more news apart from motorcycle rider died in collision between a tractor trolley and motorcycle News in Punjabi, stay tuned to Rozana Spokesman)

Location: India, Haryana, Panipat

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement