
‘ਦੁਨੀਆਂ ਦੀ ਦਸਵੀਂ ਸਭ ਤੋਂ ਉਚੀ ਚੋਟੀ Annapurna ਨੂੰ 12 ਦਿਨਾਂ ’ਚ ਕੀਤਾ ਫ਼ਤਿਹ’
ਦੁਨੀਆਂ ਵਿਚ ਬਹੁਤ ਸਾਰੇ ਪਰਬਤ ਆਰੋਹੀ ਹਨ ਜਿਨ੍ਹਾਂ ਨੇ ਅਜਿਹੇ ਕਾਰਨਾਮੇ ਕੀਤੇ ਜਾਂ ਫਿਰ ਅਜਿਹੇ ਪਰਬਤਾਂ ’ਤੇ ਚੜ੍ਹ ਕੇ ਫ਼ਤਿਹ ਹਾਸਲ ਕੀਤੀ ਹੈ। ਜਿਥੇ ਅਸੀਂ ਜਾਣ ਲਈ ਅਸੀਂ ਸੋਚ ਵੀ ਨਹੀਂ ਸਕਦੇ ਹਨ। ਇਨ੍ਹਾਂ ਪਰਬਤ ਅਰੋਹੀਆਂ ਨੇ ਕਈ ਰਿਕਾਰਡ ਵੀ ਆਪਣੇ ਨਾਮ ਕੀਤੇ ਹਨ। ਅੱਜ ਅਸੀਂ ਅਜਿਹੇ ਹੀ ਇਕ ਨੌਜਵਾਨ ਦੀ ਗੱਲ ਕਰ ਰਹੇ ਹਾਂ। ਜਿਸ ਦਾ ਨਾਮ ਨਰਿੰਦਰ ਕੁਮਾਰ ਹੈ ਜੋ ਹਰਿਆਣਾ ਦਾ ਰਹਿਣ ਵਾਲਾ ਹੈ।
ਜਿਸ ਨੇ ਕਿਲੀ ਮਨਜ਼ਾਰ ਤੇ ਹੁਣੇ-ਹੁਣੇ ਮਾਊਂਟ ਅਨਪੁਰਨਾ ਦੀ ਚੋਟੀ ਨੂੰ ਫ਼ਤਿਹ ਕੀਤਾ ਹੈ। ਜਿਸ ਦੀ ਉਚਾਈ 8000 ਫੁੱਟ ਤੋਂ ਵੀ ਵੱਧ ਹੈ। ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਨਰਿੰਦਰ ਕੁਮਾਰ ਨੇ ਕਿਹਾ ਕਿ ਮੈਂ ਹੁਣੇ-ਹੁਣੇ ਮਾਊਂਟ ਅਨਪੁਰਨਾ ਦੀ ਚੋਟੀ ਫ਼ਤਿਹ ਕੀਤੀ ਹੈ। ਜਿਸ ਦੀ ਉਚਾਈ 8000 ਫੁੱਟ ਹੈ। ਜੋ ਦੁਨੀਆਂ ਭਰ ਦੀਆਂ ਸਭ ਤੋਂ ਉਚੀਆਂ ਚੋਟੀਆਂ ਵਿਚੋਂ 10ਵੀਂ ਚੋਟੀ ਹੈ। ਇਹ ਚੋਟੀ ਨੇਪਾਲ ਵਿਚ ਹੈ।
ਜਦੋਂ ਅਸੀਂ ਮਾਊਂਟ ਅਨਪੁਰਨਾ ਚੋਟੀ ’ਤੇ ਚੜ੍ਹ ਰਹੇ ਸੀ ਤਾਂ ਹਰ ਦੋ ਘੰਟੇ ਬਾਅਦ ਉਪਰੋਂ ਬਰਫ਼ ਗਿਰਨੀ ਸ਼ੁਰੂ ਹੋ ਜਾਂਦੀ ਸੀ, ਉਹ ਸਮਾਂ ਸਾਡੇ ਲਈ ਬਹੁਤ ਮੁਸ਼ਕਿਲ ਹੁੰਦਾ ਸੀ। ਇਸ ਮਾਊਂਟ ਦੀ ਚੜਾਈ ਖੜ੍ਹੀ ਹੈ ਜਿਸ ਕਾਰਨ ਵਾਰ-ਵਾਰ ਬਰਫ਼ ਗਿਰਦੀ ਰਹਿੰਦੀ ਹੈ। ਉਥੇ ਤੇਜ਼ ਹਵਾ ਚਲਦੀ ਰਹਿੰਦੀ ਹੈ ਤੇ ਤਾਪਮਾਨ -40 ਡਿਗਰੀ ਦੇ ਲੱਗਭਗ ਪਹੁੰਚ ਜਾਂਦਾ ਹੈ। ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਤਾਂ ਇਹ ਹੁੰਦੀ ਹੈ, ਜਿਵੇਂ ਹੁਣ ਅਸੀਂ ਹਰਿਆਣਾ ਵਿਚ 44 ਡਿਗਰੀ ਤਾਪਮਾਨ ਵਿਚ ਰਹਿ ਰਹੇ ਹਾਂ,
ਪਰ ਇਕ ਦਮ ਅਸੀਂ ਜਦੋਂ -40 ਡਿਗਰੀ ਵਿਚ ਜਾਂਦੇ ਹਾਂ ਤਾਂ ਬਹੁਤ ਔਖਾ ਹੁੰਦਾ ਹੈ। ਇੰਨਾ ਘੱਟ ਤਾਪਮਾਨ ਹੋਣ ਕਰ ਕੇ ਸਾਡੇ ਪੈਰਾਂ ’ਤੇ ਸੋਜ ਆ ਜਾਂਦੀ ਹੈ ਤੇ ਪੈਰ ਕਾਲੇ ਹੋ ਜਾਂਦੇ ਹੈ। ਜੋ ਇਕ ਬਿਮਾਰੀ ਹੁੰਦੀ ਹੈ। ਮੈਂ ਇਸ ਮਾਊਂਨੇਟ ਨੂੰ 12 ਦਿਨਾਂ ਵਿਚ ਫ਼ਤਿਹ ਕਰ ਲਿਆ ਸੀ। ਸਾਡੇ ਕੋਲ ਦੋ ਆਕਸੀਜਨ ਸਿਲੰਡਰ ਹੁੰਦੇ ਹਨ ਤੇ ਜਿਵੇਂ-ਜਿਵੇਂ ਅਸੀਂ ਉਚਾਈ ’ਤੇ ਜਾਂਦੇ ਹਾਂ ਤਾਂ ਇਕ ਟੋਫ਼ੀ ਦੇ ਕਾਗ਼ਜ ਦਾ ਵਜਨ ਵੀ ਭਾਰੀ ਹੁੰਦਾ ਜਾਂਦਾ ਹੈ।
photo
ਦਿਨ ਵਿਚ ਅਸੀਂ ਇਕ ਵਾਰ ਡਰਾਈ ਫਰੂਟ ਖਾ ਲੈਂਦੇ ਹਾਂ ਤੇ ਬਰਫ਼ ਦਾ ਪਾਣੀ ਬਣਾ ਕੇ ਪੀਂਦੇ ਹਾਂ। ਇਸ ਚੋਟੀ ’ਤੇ ਅਸੀਂ 15 ਮੈਂਬਰ ਗਏ ਸਨ। ਜਿਸ ਵਿਚ ਅਸੀਂ ਸਿਰਫ਼ 4 ਲੋਕ ਹੀ ਚੋਟੀ ’ਤੇ ਚੜ੍ਹ ਸਕੇ। ਸਾਰਾ ਰਸਤਾ ਹੀ ਖ਼ਤਰਨਾਕ ਸੀ। ਇਸ ਤੋਂ ਪਹਿਲਾਂ ਵੀ ਮੈਂ ਕਈ ਚੋਟੀਆਂ ਫ਼ਤਿਹ ਕੀਤੀਆਂ ਹਨ ਤੇ ਭਾਰਤ ਦਾ ਝੰਡਾ ਲਹਿਰਾਇਆ ਹੈ।
ਜਦੋਂ ਮੈਂ ਕਿਤਾਬਾਂ ਵਿਚ ਪਹਾੜਾਂ ਦੀਆਂ ਫ਼ੋਟੋਆਂ ਦੇਖਦਾ ਹੁੰਦਾ ਸੀ ਤਾਂ ਮਨ ਵਿਚ ਆਉਂਦਾ ਸੀ ਕਿ ਮੈਂ ਵੀ ਪਹਾੜਾਂ ’ਤੇ ਚੜਾਂਗਾ ਤੇ ਬਾਅਦ ਵਿਚ ਇਨਸੀਚੀਊਟ ’ਤੇ ਸਿਖਲਾਈ ਲੈਣੀ ਸ਼ੁਰੂ ਕੀਤੀ। 2019 ਵਿਚ ਅਟਲਵੀਹਾਰੀ ਇਨਸੀਚੀਊਟ ਤੋਂ ਮੈਂ ਬੇਸਿਕ ਕੋਰਸ ਕੀਤਾ। ਮੇਰੇ ਪਿਤਾ ਜੀ ਸਰਕਾਰੀ ਨੌਕਰੀ ਕਰਦੇ ਸੀ ਤੇ ਮਾਤਾ ਘਰ ਦਾ ਕੰਮ ਦੇਖਦੇ ਹਨ। ਮੇਰੇ ਪਰਿਵਾਰ ਨੇ ਮੈਨੂੰ ਹਮੇਸਾ ਸਹਿਯੋਗ ਦਿਤਾ ਹੈ।
ਮੈਂ ਅੱਗੇ ਵੀ ਸੰਸਾਰ ਦੀਆਂ ਸਭ ਤੋਂ ਉਚੀਆਂ ਚੋਟੀਆਂ ਨੂੰ ਫ਼ਤਿਹ ਕਰਦਾ ਰਹਾਂਗਾ ਤੇ ਦੇਸ਼ ਦਾ ਨਾਮ ਰੋਸ਼ਨ ਕਰਦਾ ਰਹਾਂਗਾ। ਸਭ ਤੋਂ ਪਹਿਲਾਂ ਮੈਂ 2021 ਵਿਚ ਹਿਮਾਚਲ ਦੀ ਇਕ ਚੋਟੀ ਫ਼ਤਿਹ ਕੀਤੀ ਸੀ। ਜਿਸ ਦੀ ਉਚਾਈ 6000 ਹੈ। ਮੈਨੂੰ ਹਰਿਆਣਾ ਸਰਕਾਰ ਵਲੋਂ ਸਪੋਰਟਸ ਕੋਟਾ ਦਿਤਾ ਜਾਂਦਾ ਹੈ ਤੇ ਇਸ ਵਾਰ ਮੈਨੂੰ 5 ਲੱਖ ਰੁਪਏ ਦਿਤੇ ਗਏ ਹਨ।
photo