Haryana Accident News: ਵਿਆਹ ਸਮਾਗਮ ਤੋਂ ਪੈਦਲ ਘਰ ਪਰਤ ਰਹੇ ਨੌਜਵਾਨਾਂ ਨੂੰ ਕਾਰ ਨੇ ਕੁਚਲਿਆ, 3 ਦੀ ਹੋਈ ਮੌਤ

By : GAGANDEEP

Published : Feb 7, 2024, 4:04 pm IST
Updated : Feb 7, 2024, 4:04 pm IST
SHARE ARTICLE
The youth was crushed by the car Haryana News in punjabi
The youth was crushed by the car Haryana News in punjabi

Haryana Accident News: 2 ਲੋਕ ਹੋਏ ਗੰਭੀਰ ਜ਼ਖ਼ਮੀ

The youth was crushed by the car Haryana News in punjabi : ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਪਿੰਡ ਕਨੀਨਾ ਦੇ ਗੜ੍ਹਾ ਰੋਡ 'ਤੇ ਸਥਿਤ ਮੈਰਿਜ ਪੈਲੇਸ ਤੋਂ ਬੀਤੀ ਰਾਤ ਇਕ ਵਿਆਹ ਸਮਾਗਮ 'ਚ ਸ਼ਾਮਲ ਹੋ ਕੇ ਕੁਝ ਲੋਕ ਪੈਦਲ ਹੀ ਘਰ ਪਰਤ ਰਹੇ ਸਨ। ਉਦੋਂ ਹੀ ਇਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇੱਕ ਗੰਭੀਰ ਜ਼ਖ਼ਮੀ ਹੋ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਉਹ ਮੰਗਲਵਾਰ ਰਾਤ ਕਨੀਨਾ ਦੇ ਗੜ੍ਹਾ ਰੋਡ 'ਤੇ ਸਥਿਤ ਮੈਰਿਜ ਪੈਲੇਸ ਤੋਂ ਵਿਆਹ ਸਮਾਗਮ 'ਚ ਸ਼ਾਮਲ ਹੋਣ ਤੋਂ ਬਾਅਦ ਪੈਦਲ ਆਪਣੇ ਘਰ ਨੂੰ ਪਰਤ ਰਹੇ ਸਨ। ਇਕ ਤੇਜ਼ ਰਫ਼ਤਾਰ ਕਾਰ ਨੇ ਚਾਰ ਵਿਅਕਤੀਆਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਕ ਗੰਭੀਰ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ: Haryana News: ਖੰਭੇ ਨਾਲ ਟਕਰਾਇਆ ਮੁਰਗੀਆਂ ਨਾਲ ਭਰਿਆ ਟਰੱਕ, 3400 ਮੁਰਗੀਆਂ ਦੀ ਹੋਈ ਮੌਤ 

ਜਿਸ ਵਿਚ ਰਾਜੇਸ਼ , ਯੋਗੇਸ਼ , ਸੁਰਿੰਦਰ , ਸੱਜਣ ਅਤੇ ਬਬਲੂ ਪੁੱਤਰ ਬੋਧਨ ਵਾਸੀ ਕਨੀਨਾ ਦੇ ਵਾਰਡ ਨੰਬਰ 10 ਦੇ ਵਾਸੀ ਦੱਸੇ ਗਏ ਹਨ। ਜ਼ਖ਼ਮੀਆਂ ਨੂੰ ਕਨੀਨਾ ਸਬ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿੱਥੋਂ ਡਾਕਟਰਾਂ ਨੇ ਬਬਲੂ ਅਤੇ ਯੋਗੇਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਉਥੇ ਹੀ ਡਾਕਟਰਾਂ ਨੇ ਸੁਰਿੰਦਰ ਅਤੇ ਸੱਜਣ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਉੱਚ ਕੇਂਦਰ ਲਈ ਰੈਫਰ ਕਰ ਦਿਤਾ। ਹਾਇਰ ਸੈਂਟਰ ਲਿਜਾਂਦੇ ਸਮੇਂ ਸੁਰਿੰਦਰ ਦੀ ਮੌਤ ਹੋ ਗਈ ਜਦਕਿ ਸੱਜਣ ਸਿਵਲ ਹਸਪਤਾਲ ਨਾਰਨੌਲ ਵਿਖੇ ਜ਼ੇਰੇ ਇਲਾਜ ਹੈ। ਇਸ ਹਾਦਸੇ ਵਿੱਚ ਰਾਜੇਸ਼ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਉਹ ਵਾਲ-ਵਾਲ ਬਚ ਗਿਆ।

Punjab Police Uniform News: ਪੰਜਾਬ ਪੁਲਿਸ ਤੋਂ ਵਰਦੀ ਦੇ ਪੈਸੇ ਮੰਗਣ 'ਤੇ ਦਰਜੀ ਉਤੇ ਪਾਇਆ ਅਫੀਮ ਤਸਕਰੀ ਦਾ ਮਾਮਲਾ

ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਪਰ ਨੁਕਸਾਨਿਆ ਵਾਹਨ ਕੁਝ ਕਿਲੋਮੀਟਰ ਅੱਗੇ ਜਾ ਕੇ ਸੜਕ 'ਤੇ ਹੀ ਰੁਕ ਗਿਆ। ਜਿਸ ਤੋਂ ਬਾਅਦ ਉਹ ਮੌਕੇ 'ਤੇ ਹੀ ਗੱਡੀ ਛੱਡ ਕੇ ਫਰਾਰ ਹੋ ਗਿਆ। ਪੁਲਿਸ ਨੇ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਮ੍ਰਿਤਕਾਂ ਨੂੰ ਪੋਸਟਮਾਰਟਮ ਲਈ ਮਹਿੰਦਰਗੜ੍ਹ ਸਿਵਲ ਹਸਪਤਾਲ ਲਿਜਾਇਆ ਗਿਆ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 (For more Punjabi news apart from The youth was crushed by the car Haryana News in punjabi  , stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement