Punjab Police Uniform News: ਪੁਲਿਸ ਤੋਂ ਵਰਦੀ ਦੇ ਪੈਸੇ ਮੰਗਣ 'ਤੇ ਦਰਜੀ ਉਤੇ ਪਾਇਆ ਅਫੀਮ ਤਸਕਰੀ ਦਾ ਕੇਸ
Published : Feb 7, 2024, 2:27 pm IST
Updated : Feb 7, 2024, 3:58 pm IST
SHARE ARTICLE
 Punjab Police Uniform News
Punjab Police Uniform News

Punjab Police Uniform News: ਹਾਈ ਕੋਰਟ ਨੇ ਐਸਆਈਟੀ ਨੂੰ 26 ਫਰਵਰੀ ਤੱਕ ਜਾਂਚ ਸਬੰਧੀ ਆਪਣੀ ਰਿਪੋਰਟ ਸੌਂਪਣ ਲਈ ਕਿਹਾ

A case of opium smuggling was found on the tailor after asking money for the uniform from the Punjab police news in punjabi : ਮਲੇਰਕੋਟਲਾ ਦੇ ਇਕ ਦਰਜ਼ੀ ਨੂੰ ਪੁਲਿਸ ਤੋਂ ਵਰਦੀ ਸਿਲਾਈ ਲਈ 2 ਲੱਖ ਰੁਪਏ ਦਾ ਬਿੱਲ ਮੰਗਣਾ ਮਹਿੰਗਾ ਸਾਬਤ ਹੋਇਆ। ਪੁਲਿਸ ਨੇ ਦਰਜ਼ੀ ਨੂੰ ਪੈਸੇ ਤਾਂ ਕੀ ਦੇਣੇ ਸੀ ਸਗੋਂ ਨਸ਼ਾ ਤਸਕਰੀ ਦਾ ਕੇਸ ਪਾ ਦਿਤਾ। ਇਸ ਦੇ ਨਾਲ ਹੀ ਹੁਣ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ। ਇਸ ਤੋਂ ਬਾਅਦ ਅਦਾਲਤ ਨੇ ਸਖ਼ਤ ਰੁਖ਼ ਅਪਣਾਉਂਦੇ ਹੋਏ ਦਰਜ਼ੀ ਨੂੰ ਆਪਣੀ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੇ ਡਿਜੀਟਲ ਵੀਡੀਓ ਰਿਕਾਰਡ (ਡੀਵੀਆਰ) ਸਿੱਧੇ ਕੇਂਦਰੀ ਫੋਰੈਂਸਿਕ ਸਾਇੰਸ ਲੈਬ (ਸੀਐਫਐਸਐਲ), ਚੰਡੀਗੜ੍ਹ ਵਿਚ ਜਮ੍ਹਾਂ ਕਰਵਾਉਣ ਦੀ ਇਜਾਜ਼ਤ ਦੇ ਦਿਤੀ।

ਇਹ ਵੀ ਪੜ੍ਹੋ: Sri Muktsar Sahib News: ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਬਜ਼ੁਰਗ ਜੋੜੇ ਦੀ ਟਰਾਲੀ ਨਾਲ ਟਕਰਾਈ ਕਾਰ, ਇਕ ਮੌਤ 

ਹਾਈ ਕੋਰਟ ਨੇ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੂੰ 26 ਫਰਵਰੀ ਤੱਕ ਜਾਂਚ ਸਬੰਧੀ ਆਪਣੀ ਰਿਪੋਰਟ ਸੌਂਪਣ ਲਈ ਕਿਹਾ ਹੈ। ਨਾਲ ਹੀ ਹੁਕਮ ਦਿੱਤੇ ਹਨ ਕਿ ਜੇਕਰ ਦੋਸ਼ ਸਹੀ ਪਾਏ ਜਾਂਦੇ ਹਨ ਤਾਂ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ ਕੀਤੀ ਜਾਵੇ। ਹਾਈ ਕੋਰਟ 'ਚ ਆਪਣਾ ਪੱਖ ਪੇਸ਼ ਕਰਦੇ ਹੋਏ ਦਰਜ਼ੀ ਬਾਬੂ ਖਾਨ ਨੇ ਕਿਹਾ ਕਿ ਉਹ ਸਾਲਾਂ ਤੋਂ ਪੁਲਿਸ ਮੁਲਾਜ਼ਮਾਂ ਦੀਆਂ ਵਰਦੀਆਂ ਸਿਲਾਈ ਕਰਦਾ ਆ ਰਿਹਾ ਹੈ।

ਇਹ ਵੀ ਪੜ੍ਹੋ: Amritsar News : ਅੰਮ੍ਰਿਤਸਰ 'ਚ ਚੋਰ ਨੇ ਬਜ਼ੁਰਗ ਔਰਤ ਦਾ ਖੋਹਿਆ ਪਰਸ, ਹਰਿਮੰਦਰ ਸਾਹਿਬ ਤੋਂ ਆ ਰਹੀ ਸੀ ਘਰ

ਉਸ ਦੇ ਘਰ ਪੁੱਤਰ ਦਾ ਵਿਆਹ ਸੀ। ਅਜਿਹੇ 'ਚ ਉਸ ਨੂੰ ਪੈਸਿਆਂ ਦੀ ਲੋੜ ਸੀ। ਜਿਸ ਕਾਰਨ ਪੁਲਿਸ ਮੁਲਾਜ਼ਮਾਂ ਤੋਂ 2 ਲੱਖ ਰੁਪਏ ਦੀ ਬਕਾਇਆ ਰਾਸ਼ੀ ਦੀ ਮੰਗ ਕੀਤੀ ਗਈ। ਇਸ ਤੋਂ ਨਾਰਾਜ਼ ਹੋ ਕੇ ਪੁਲਿਸ ਮੁਲਾਜ਼ਮਾਂ ਨੇ ਉਸ ਖ਼ਿਲਾਫ਼ 5 ਕਿਲੋ ਅਫ਼ੀਮ ਦੀ ਤਸਕਰੀ ਦਾ ਕੇਸ ਦਰਜ ਕਰ ਲਿਆ। ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਦੁਕਾਨ ਤੋਂ ਪ੍ਰਾਈਵੇਟ ਕਾਰ ਵਿੱਚ ਬਿਠਾ ਲਿਆ।

ਇਹ ਵੀ ਪੜ੍ਹੋ: Juno Awards 2024: ਪੰਜਾਬੀ ਗਾਇਕ ਕਰਨ ਔਜਲਾ ਤੇ ਸ਼ੁਭਨੀਤ ਸਿੰਘ ਜੂਨੋ ਅਵਾਰਡਸ ਲਈ ਹੋਏ ਨਾਮੀਨੇਟ 

ਇਸ ਤੋਂ ਬਾਅਦ ਸਿਵਲ ਡਰੈੱਸ 'ਚ ਕੁਝ ਪੁਲਿਸ ਕਰਮਚਾਰੀ ਉਸ ਦੀ ਦੁਕਾਨ 'ਤੇ ਆਏ। ਉਹ ਉਸ ਦੀ ਦੁਕਾਨ ਤੋਂ ਸੀਸੀਟੀਵੀ ਅਤੇ ਡੀਵੀਆਰ ਵੀ ਫਾਰਮੈਟ ਕੀਤਾ ਅਤੇ ਉਨ੍ਹਾਂ ਨੂੰ ਵਾਪਸ ਕਰ ਦਿਤਾ। ਹਾਲਾਂਕਿ ਜਦੋਂ ਇਹ ਫੁਟੇਜ ਬਰਾਮਦ ਹੋਈ ਤਾਂ ਸਾਰੀ ਕਹਾਣੀ ਸਾਹਮਣੇ ਆ ਗਈ। ਦਰਜੀ ਬਾਬੂ ਖਾਨ ਦੇ ਵਕੀਲ ਨੇ ਹਾਈਕੋਰਟ 'ਚ ਕਿਹਾ ਕਿ ਉਨ੍ਹਾਂ ਨੂੰ ਜਾਂਚ ਏਜੰਸੀ 'ਤੇ ਭਰੋਸਾ ਨਹੀਂ ਹੈ, ਇਹ ਆਪਣੇ ਹੀ ਅਫਸਰਾਂ ਨੂੰ ਬਚਾਉਣ 'ਤੇ ਤੁਲੀ ਹੋਈ ਹੈ। ਜਿਸ ਨੇ ਪਟੀਸ਼ਨਰ 'ਤੇ ਅਜਿਹੇ ਘਿਨਾਉਣੇ ਅਪਰਾਧ ਦਾ ਦੋਸ਼ ਲਗਾਇਆ ਸੀ। ਉਸ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਅਸਲ ਡੀਵੀਆਰ ਸਿੱਧੇ ਸੀਐਫਐਸਐਲ ਕੋਲ ਜਮ੍ਹਾਂ ਕਰਾਉਣ ਦੀ ਇਜਾਜ਼ਤ ਦਿੱਤੀ ਜਾਵੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ’ਤੇ ਸਰਕਾਰੀ ਵਕੀਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਮੁਲਜ਼ਮਾਂ ਦੀ ਜਾਂਚ ਕਰ ਰਹੀ ਐਸਆਈਟੀ ਮਾਮਲੇ ਦੀ ਜਾਂਚ ਕਰ ਰਹੀ ਹੈ। ਪੈੱਨ ਡਰਾਈਵ ਅਤੇ ਫੋਟੋਆਂ ਨੂੰ ਪ੍ਰਮਾਣਿਕਤਾ ਅਤੇ ਤਸਦੀਕ ਲਈ CFSL ਚੰਡੀਗੜ੍ਹ ਨੂੰ ਭੇਜ ਦਿੱਤਾ ਗਿਆ ਹੈ। 

 (For more Punjabi news apart from Punjab Police Uniform News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ FACT CHECK

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement