
Haryana News: ਸ਼ਰਾਬ ਦੇ ਨਸੇ ਵਿਚ ਸੀ ਡਰਾਈਵਰ
3400 chickens died due to collision with a truck pole Haryana News in punjabi : ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿਚ ਮੁਰਗਿਆਂ ਨਾਲ ਭਰਿਆ ਇਕ ਟਰੱਕ ਸੜਕ ਕਿਨਾਰੇ ਖੜ੍ਹੇ 11 ਕੇਵੀ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਟੱਕਰ ਤੋਂ ਬਾਅਦ ਟਰੱਕ ਸੜਕ 'ਤੇ ਪਲਟ ਗਿਆ। ਟਰੱਕ ਵਿੱਚ 3564 ਮੁਰਗੀਆਂ ਵਿੱਚੋਂ ਸਿਰਫ਼ 164 ਮੁਰਗੀਆਂ ਹੀ ਬਚੀਆਂ। ਹਾਦਸੇ ਵਿੱਚ 3400 ਮੁਰਗੀਆਂ ਦੀ ਮੌਤ ਹੋ ਗਈ। ਦੂਜੇ ਪਾਸੇ ਹੈਚਰੀ ਦੇ ਮਾਲਕ ਨੇ ਟਰੱਕ ਡਰਾਈਵਰ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਦੋਸ਼ ਹੈ ਕਿ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ।
ਇਹ ਵੀ ਪੜ੍ਹੋ: Punjab Police Uniform News: ਪੰਜਾਬ ਪੁਲਿਸ ਤੋਂ ਵਰਦੀ ਦੇ ਪੈਸੇ ਮੰਗਣ 'ਤੇ ਦਰਜੀ ਉਤੇ ਪਾਇਆ ਅਫੀਮ ਤਸਕਰੀ ਦਾ ਮਾਮਲਾ
ਕਲਿਆਣ ਹੈਚਰੀ ਦੇ ਮਾਲਕ ਨੇ ਸਲਵਾਨ ਪੁਲਿਸ ਚੌਕੀ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਉਸ ਅਨੁਸਾਰ ਉਸ ਦਾ ਇੱਕ ਠੇਕਾ ਸਲਵਾਨ ਵਿੱਚ ਅਜੈ ਪੋਲਟਰੀ ਫਾਰਮ ਨਾਲ ਚੱਲ ਰਿਹਾ ਹੈ। 4 ਫਰਵਰੀ ਨੂੰ ਉਸ ਨੇ ਇਸ ਫਾਰਮ ਤੋਂ 3564 ਮੁਰਗਿਆਂ ਨੂੰ ਟਰੱਕ ਵਿੱਚ ਲੱਦੀਆ ਸਨ। ਉਸ ਨੇ ਮੁਰਗਿਆਂ ਨੂੰ ਲਿਜਾਣ ਲਈ ਇੱਕ ਟਰੱਕ ਬੁੱਕ ਕਰਵਾਇਆ, ਜਿਸ ਦਾ ਡਰਾਈਵਰ ਸੌਰਵ ਕੁਮਾਰ ਵਾਸੀ ਹਕੀਕਤ ਨਗਰ ਰੇਲਵੇ ਰੋਡ, ਜੀਂਦ ਸੀ। ਉਸ ਨੇ ਰਾਤ ਨੂੰ ਕੰਪਨੀ ਤੋਂ ਮੁਰਗੀਆਂ ਲੋਡ ਕੀਤੀਆਂ ਸਨ।
ਇਹ ਵੀ ਪੜ੍ਹੋ: Sri Muktsar Sahib News: ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਬਜ਼ੁਰਗ ਜੋੜੇ ਦੀ ਟਰਾਲੀ ਨਾਲ ਟਕਰਾਈ ਕਾਰ, ਇਕ ਮੌਤ
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਟਰੱਕ ਡਰਾਈਵਰ ਸ਼ਰਾਬ ਦੇ ਨਸ਼ੇ ਵਿੱਚ ਸੀ। ਡਰਾਈਵਰ ਨੂੰ ਟਰੱਕ ਨੂੰ ਧਿਆਨ ਨਾਲ ਲਿਜਾਣ ਦੀ ਹਦਾਇਤ ਕੀਤੀ ਗਈ ਪਰ ਡਰਾਈਵਰ ਨੇ ਲਾਪਰਵਾਹੀ ਨਾਲ ਟਰੱਕ ਭਜਾ ਲਿਆ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਡਰਾਈਵਰ ਨੇ ਪਿੰਡ ਸਲਵਾਨ ਨੇੜੇ ਸੜਕ ਕਿਨਾਰੇ ਖੜ੍ਹੇ 11 ਕੇਵੀ ਬਿਜਲੀ ਦੇ ਖੰਭੇ ਨੂੰ ਟੱਕਰ ਮਾਰ ਦਿਤੀ ਹੈ ਅਤੇ ਟਰੱਕ ਪਲਟ ਗਿਆ ਹੈ। ਹਾਦਸੇ ਵਿਚ 3564 ਵਿੱਚੋਂ 3400 ਮੁਰਗੀਆਂ ਦੀ ਮੌਤ ਹੋ ਗਈ। ਹੈਚਰੀ ਮਾਲਕ ਅਨੁਸਾਰ ਉਸ ਦਾ ਕਰੀਬ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from 3400 chickens died due to collision with a truck pole Haryana News in punjabi , stay tuned to Rozana Spokesman)