
Haryana News : 901 ਕਰੋੜ ਰੁਪਏ ਦੀ ਲਾਗਤ ਨਾਲ ਵਿਛਾਇਆ ਜਾਵੇਗਾ 91 ਕਿ.ਮੀ. ਲੰਬਾ ਟ੍ਰੈਕ
Chandigarh railway line will start from Yamunanagar Latest News in Punjabi : ਹੁਣ ਹਰਿਆਣਾ ਦੇ ਯਮੁਨਾਨਗਰ ਤੋਂ ਚੰਡੀਗੜ੍ਹ ਲਈ ਸਿੱਧੀ ਰੇਲ ਸ਼ੁਰੂ ਹੋਣ ਜਾ ਰਹੀ ਹੈ। ਯਮੁਨਾ ਨਗਰ ਤੋਂ ਚੰਡੀਗੜ੍ਹ ਤਕ ਵਾਇਆ ਸਢੌਰਾ-ਨਾਰਾਇਣਗੜ੍ਹ ਰੇਲਵੇ ਟਰੈਕ ਦੀ ਮੰਗ ਲੰਬੇ ਸਮੇਂ ਤੋਂ ਉਠਾਈ ਜਾ ਰਹੀ ਸੀ। ਇਸ 'ਤੇ ਕੰਮ ਬਹੁਤ ਛੇਤੀ ਸ਼ੁਰੂ ਹੋਣ ਵਾਲਾ ਹੈ। ਇਸ ਦਾ ਮਤਲਬ ਹੈ ਕਿ ਹੁਣ ਲੋਕਾਂ ਨੂੰ ਅੰਬਾਲਾ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਜਿਵੇਂ ਹੀ ਇਹ ਨਵਾਂ ਰੇਲਵੇ ਟਰੈਕ ਸ਼ੁਰੂ ਹੋਵੇਗਾ, ਯਮੁਨਾ ਨਗਰ ਤੋਂ ਚੰਡੀਗੜ੍ਹ ਤਕ ਦੂਰੀ ’ਚ 30 ਮਿੰਟ ਦਾ ਸਮਾਂ ਬਚੇਗਾ।
ਯਮੁਨਾ ਨਗਰ ਤੋਂ ਚੰਡੀਗੜ੍ਹ ਵਾਇਆ ਸਢੌਰਾ-ਨਾਰਾਇਣਗੜ੍ਹ ਤਕ 91 ਕਿਲੋਮੀਟਰ ਲੰਬਾ ਇਹ ਟ੍ਰੈਕ 901 ਕਰੋੜ ਰੁਪਏ ਦੀ ਲਾਗਤ ਨਾਲ ਵਿਛਾਇਆ ਜਾਵੇਗਾ। ਇਸ ਦੇ ਨਾਲ ਹੀ ਹਿਸਾਰ ਤੋਂ ਸਿਰਸਾ ਵਾਇਆ ਅਗੋਧਾ ਅਤੇ ਫ਼ਤਿਹਾਬਾਦ ਤਕ 93 ਕਿਲੋਮੀਟਰ ਲੰਬਾ ਰੇਲਵੇ ਟ੍ਰੈਕ ਵੀ 410 ਕਰੋੜ ਰੁਪਏ ਦੀ ਲਾਗਤ ਨਾਲ ਵਿਛਾਇਆ ਜਾਵੇਗਾ।
ਇਸ ਨਾਲ ਨਰਾਇਣਗੜ੍ਹ, ਰਾਏਪੁਰਰਾਣੀ ਸਮੇਤ 6 ਇਲਾਕਿਆਂ ਨੂੰ ਵੀ ਫਾਇਦਾ ਹੋਵੇਗਾ। 2016-17 ’ਚ ਕੀਤੇ ਗਏ ਸਰਵੇਖਣ ਅਨੁਸਾਰ ਰੇਲ ਟਰੈਕ ਸਢੌਰਾ, ਨਾਰਾਇਣਗੜ੍ਹ, ਰਾਏਪੁਰਰਾਣੀ, ਰਾਮਗੜ੍ਹ, ਤੇ ਪੰਚਕੂਲਾ ਹੰਦਿਆਂ ਚੰਡੀਗੜ੍ਹ ਤਕ ਤੈਅ ਕੀਤਾ ਜਾਵੇਗਾ। ਏਨਾਂ ਹੀ ਨਹੀਂ, ਰੇਲਵੇ ਨੇ ਨਾਰਾਇਣਗੜ੍ਹ, ਰਾਏਪੁਰਰਾਣੀ ਤੇ ਬਰਵਾਲਾ ਵਿਖੇ ਰੇਲਵੇ ਸਟੇਸ਼ਨ ਬਣਾਉਣ ਦਾ ਮਤਾ ਵੀ ਤਿਆਦ ਕੀਤਾ ਗਿਆ ਹੈ, ਜਿਸਨੂੰ ਅੰਤਮ ਰੂਪ ਦੇਣਾ ਬਾਕੀ ਹੈ।
ਸੂਬੇ ਵਿਚ ਰੇਲਵੇ ਵਲੋਂ ਅੰਮ੍ਰਿਤ ਸਟੇਸ਼ਨਾਂ ਦੀ ਉਸਾਰੀ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਵਿਚ ਰੇਲਵੇ ਵਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ, ਚੰਡੀਗੜ੍ਹ ਅਤੇ ਬੱਦੀ ਵਿਚਕਾਰ ਨਵੇਂ 28 ਕਿਲੋਮੀਟਰ ਰੇਲਵੇ ਟਰੈਕ 'ਤੇ 1540 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਇਸ ਦੇ ਨਾਲ ਹੀ, ਰੇਵਾੜੀ ਤੋਂ ਖਾਟੂਵਾਸ ਤਕ 27 ਕਿਲੋਮੀਟਰ ਡਬਲਿੰਗ ਲਾਈਨ ਦਾ 25 ਫ਼ੀ ਸਦੀ ਕੰਮ ਪੂਰਾ ਹੋ ਗਿਆ ਹੈ। ਇਸ 'ਤੇ 352 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ।
ਭਿਵਾਨੀ ਤੋਂ ਡੋਭ-ਬਹਾਲੀ ਤਕ 42 ਕਿਲੋਮੀਟਰ ਲੰਬੀ ਡਬਿੰਗ ਲਾਈਨ ਦਾ ਕੰਮ ਵੀ 20 ਪ੍ਰਤੀਸ਼ਤ ਪੂਰਾ ਹੋ ਗਿਆ ਹੈ। ਇੱਥੇ 471 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਚੁਰੂ-ਸਦੁਲਪੁਰ ਬ੍ਰੌਡਗੇਜ ਲਾਈਨ 'ਤੇ ਲੂਨੀ, ਸਮਦਾਰੀ, ਭਿਲੜੀ ਦੇ ਵਿਚਕਾਰਲੇ ਹਿੱਸੇ 'ਤੇ 330 ਕਿਲੋਮੀਟਰ ਰੇਲਵੇ ਟਰੈਕ ਦਾ ਕੰਮ ਚੱਲ ਰਿਹਾ ਹੈ। ਇਸ ਲਾਈਨ 'ਤੇ 2 ਫ਼ੀ ਸਦੀ ਕੰਮ ਪੂਰਾ ਹੋ ਚੁਕਾ ਹੈ।
ਸੱਭ ਤੋਂ ਮਹੱਤਵਪੂਰਨ ਮੇਰਠ-ਪਾਣੀਪਤ ਰੇਲਵੇ ਲਾਈਨ ਦਾ ਕੰਮ ਹੈ, ਜੋ ਕਿ ਹੁਣ ਤਕ ਸਿਰਫ਼ 1 ਫ਼ੀ ਸਦੀ ਤਕ ਹੀ ਪੂਰਾ ਹੋਇਆ ਹੈ। ਇਹ 104 ਕਿਲੋਮੀਟਰ ਲੰਬਾ ਟ੍ਰੈਕ 2200 ਕਰੋੜ ਰੁਪਏ ਦੀ ਲਾਗਤ ਨਾਲ ਵਿਛਾਇਆ ਜਾਵੇਗਾ। ਦਿੱਲੀ ਤੋਂ ਸੋਹਾਣਾ-ਨੂਹ-ਫ਼ਿਰੋਜ਼ਪੁਰ, ਝਿਰਕਾ, ਅਲਵਰ ਰੇਲਵੇ ਰੂਟ 'ਤੇ 104 ਕਿਲੋਮੀਟਰ ਲੰਬਾ ਰੇਲਵੇ ਟ੍ਰੈਕ ਵਿਛਾਇਆ ਜਾਵੇਗਾ। ਇਸ ਦਾ ਬਜਟ 2500 ਕਰੋੜ ਰੁਪਏ ਹੈ।
ਰੋਹਤਕ ਤੋਂ ਪਾਣੀਪਤ ਤਕ 71 ਕਿਲੋਮੀਟਰ ਦੇ ਡਬਲਿੰਗ ਦਾ ਕੰਮ 714 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ। ਜੋ ਕਿ ਛੇਤੀ ਹੀ ਪੂਰਾ ਹੋਣ ਜਾ ਰਿਹਾ ਹੈ। ਇਸ ਤੋਂ ਇਲਾਵਾ, ਫ਼ਿਰੋਜ਼ਪੁਰ-ਬਠਿੰਡਾ, ਜਾਖਲ-ਹਿਸਾਰ ਰੇਲਵੇ ਟਰੈਕਾਂ ਨੂੰ ਵੀ ਦੁੱਗਣਾ ਕੀਤਾ ਜਾਵੇਗਾ। ਇਹ 169 ਕਿਲੋਮੀਟਰ ਦਾ ਟਰੈਕ ਹੈ।