Haryana News: ਜਰਮਨੀ ਜਾ ਰਹੇ ਨੌਜਵਾਨ ਦੀ ਅੱਧ ਵਿਚਕਾਰ ਹੋਈ ਮੌਤ

By : GAGANDEEP

Published : Apr 7, 2024, 4:55 pm IST
Updated : Apr 7, 2024, 4:55 pm IST
SHARE ARTICLE
The young man who was going to Germany died in the middle
The young man who was going to Germany died in the middle

Haryana News: ਪ੍ਰਵਾਰਕ ਮੈਂਬਰਾਂ ਨੇ ਏਜੰਟ 'ਤੇ ਲਗਾਏ ਦੋਸ਼

The young man who was going to Germany died in the middle Haryana News: ਹਰਿਆਣਾ ਦੇ ਅੰਬਾਲਾ ਤੋਂ ਜਰਮਨੀ ਲਈ ਰਵਾਨਾ ਹੋਏ ਨੌਜਵਾਨ ਦੀ ਅੱਧ ਵਿਚਕਾਰ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਨਿਲ ਕੁਮਾਰ ਵਾਸੀ ਬਰਾੜਾ ਵਜੋਂ ਹੋਈ ਹੈ। ਅਨਿਲ ਕੁਮਾਰ ਰੁਜ਼ਗਾਰ ਰਾਹੀਂ ਵਧੀਆ ਭਵਿੱਖ ਸਿਰਜਣ ਦੀ ਆਸ ਵਿਚ ਵਿਦੇਸ਼ ਜਾ ਰਿਹਾ ਸੀ। ਦੂਜੇ ਪਾਸੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਇਹ ਸਭ ਕੁਝ ਏਜੰਟ ਦੀ ਸ਼ਹਿ ਕਾਰਨ ਹੋਇਆ ਹੈ ਕਿਉਂਕਿ ਏਜੰਟ ਨੇ ਨੌਜਵਾਨ ਨੂੰ ਜਰਮਨੀ ਭੇਜਣ ਲਈ ਪੈਸੇ ਲਏ ਸਨ। ਦੋਸ਼ੀ ਏਜੰਟ ਉਨ੍ਹਾਂ ਨੂੰ ਗੁੰਮਰਾਹ ਕਰਦਾ ਰਿਹਾ ਪਰ ਅਨਿਲ ਦੀ ਰਸਤੇ 'ਚ ਹੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ: Health News: ਜਿਗਰ ਦੀ ਤੰਦਰੁਸਤੀ ਲਈ ਜ਼ਰੂਰ ਪੀਉ ਹਲਦੀ ਵਾਲਾ ਪਾਣੀ

ਅਨਿਲ ਦੇ ਭਰਾ ਸੰਜੀਵ ਕੁਮਾਰ ਨੇ ਦੱਸਿਆ ਕਿ 4 ਮਾਰਚ ਨੂੰ ਅਨਿਲ ਅਤੇ ਉਸ ਦੇ ਹੋਰ ਸਾਥੀ ਬੇਲਾਰੂਸ ਤੋਂ ਜਰਮਨੀ ਲਈ ਰਵਾਨਾ ਹੋਏ ਸਨ ਪਰ ਉਸ ਤੋਂ ਬਾਅਦ ਫੋਨ ਨਹੀਂ ਮਿਲਿਆ। 7 ਮਾਰਚ ਨੂੰ ਅਨਿਲ ਨਾਲ ਆਖਰੀ ਵਾਰ ਗੱਲ ਹੋਈ। ਸੰਜੀਵ ਨੇ ਦੱਸਿਆ ਕਿ ਉਹ 7 ਮਾਰਚ ਤੱਕ ਏਜੰਟ ਵਿਮਲ ਸੈਣੀ ਨਾਲ ਵਟਸਐਪ 'ਤੇ ਗੱਲ ਕਰਦਾ ਰਿਹਾ ਅਤੇ ਉਹ ਦੱਸਦਾ ਰਿਹਾ ਕਿ ਅਨਿਲ ਰਸਤੇ 'ਚ ਹੈ। ਇਸ ਤੋਂ ਬਾਅਦ 23 ਮਾਰਚ 2024 ਨੂੰ ਅਨਿਲ ਦੇ ਸਾਲੇ ਨੇ ਅਨਿਲ ਦੀ ਫੋਟੋ ਅਤੇ ਵੀਡੀਓ ਵਟਸਐਪ 'ਤੇ ਭੇਜੀ, ਜਿਸ 'ਚ ਪਤਾ ਲੱਗਾ ਕਿ ਉਸ ਦੇ ਭਰਾ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ: Health News: ਕਮਜ਼ੋਰ ਵਾਲਾਂ ਨੂੰ ਮਜ਼ਬੂਤ ਬਣਾਉਣ ਲਈ ਵਰਤੋ ਲੱਕੜ ਦੀ ਕੰਘੀ  

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਦੇ ਭਰਾ ਸੰਜੀਵ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ। ਅਨਿਲ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਅਨਿਲ ਕੁਮਾਰ ਇੱਥੇ ਪ੍ਰਾਈਵੇਟ ਕੰਮ ਕਰਦਾ ਸੀ। ਅਨਿਲ ਦਾ ਵਿਆਹ 6 ਸਾਲ ਪਹਿਲਾਂ ਹੀ ਰਾਮਸ਼ਰਨ ਮਾਜਰਾ ਦੀ ਕਵਿਤਾ ਨਾਲ ਹੋਇਆ ਸੀ। ਅਨਿਲ 2 ਬੇਟੀਆਂ ਦਾ ਪਿਤਾ ਸੀ।

ਅਨਿਲ ਨੇ ਪਿੰਡ ਸਰਾਂ ਦੇ ਵਿਮਲ ਸੈਣੀ ਨਾਲ ਵਿਦੇਸ਼ ਜਾਣ ਦੀ ਗੱਲ ਕੀਤੀ ਸੀ। ਮੁਲਜ਼ਮ ਏਜੰਟ ਨਾਲ 13.5 ਲੱਖ ਰੁਪਏ ਵਿੱਚ ਜਰਮਨੀ ਜਾਣ ਦਾ ਸੌਦਾ ਤੈਅ ਹੋ ਗਿਆ। ਏਜੰਟ ਵਿਮਲ ਸੈਣੀ ਨੇ ਕਿਹਾ ਸੀ ਕਿ ਉਹ ਅਨਿਲ ਨੂੰ ਜਰਮਨੀ ਭੇਜ ਦੇਵੇਗਾ। ਦੋਸ਼ੀ ਏਜੰਟ ਨੇ ਪਹਿਲਾਂ ਅਨਿਲ ਦਾ ਪਾਸਪੋਰਟ ਅਤੇ 50 ਹਜ਼ਾਰ ਰੁਪਏ ਮੰਗੇ। ਇਸ ਤੋਂ ਬਾਅਦ ਵੀਜ਼ੇ ਤੋਂ ਬਾਅਦ 2 ਲੱਖ ਰੁਪਏ ਅਤੇ ਫਲਾਈਟ ਤੋਂ ਬਾਅਦ 5 ਲੱਖ ਰੁਪਏ ਦੇਣ ਲਈ ਕਿਹਾ। ਬਾਕੀ ਰਕਮ ਅਨਿਲ ਦੇ ਜਰਮਨੀ ਪਹੁੰਚਣ ਤੋਂ ਬਾਅਦ ਅਦਾ ਕੀਤੀ ਜਾਣੀ ਸੀ।

ਇਹ ਵੀ ਪੜ੍ਹੋ: Health News: ਗਰਮੀਆਂ ’ਚ ਪਿੱਤ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਜ਼ਮਾਉ ਇਹ ਨੁਸਖ਼ੇ

ਸੰਜੀਵ ਨੇ ਦੱਸਿਆ ਕਿ ਉਸ ਦੇ ਭਰਾ ਅਨਿਲ ਦੀ 29 ਅਕਤੂਬਰ 2023 ਨੂੰ ਦਿੱਲੀ ਤੋਂ ਫਲਾਈਟ ਸੀ, ਜਿਸ ਤੋਂ 2 ਦਿਨਾਂ ਬਾਅਦ ਏਜੰਟ ਵਿਮਲ ਸੈਣੀ ਪੈਸੇ ਲੈਣ ਲਈ ਸਾਡੇ ਘਰ ਆਇਆ ਅਤੇ ਅਸੀਂ ਉਸ ਨੂੰ ਪੰਜ ਲੱਖ ਰੁਪਏ ਨਕਦ ਦਿਤੇ। ਇਸ ਤੋਂ ਬਾਅਦ ਕਰੀਬ ਡੇਢ ਮਹੀਨੇ ਬਾਅਦ ਸ਼ਿਕਾਇਤਕਰਤਾ ਦੇ ਫੋਨ 'ਤੇ ਵਿਮਲ ਸੈਣੀ ਦਾ ਫੋਨ ਆਇਆ, ਜਿਸ 'ਚ ਉਸ ਨੇ ਕਿਹਾ ਕਿ ਉਸ ਦਾ ਭਰਾ ਅਨਿਲ ਬੇਲਾਰੂਸ 'ਚ ਹੈ ਅਤੇ ਉਸ ਨੂੰ ਜਰਮਨੀ ਭੇਜਣ ਲਈ ਫਿਨਲੈਂਡ ਦਾ ਵੀਜ਼ਾ ਲਗਵਾਉਣ ਲਈ 1 ਲੱਖ ਰੁਪਏ ਦੀ ਮੰਗ ਕੀਤੀ। ਇਸ ਤੋਂ ਬਾਅਦ ਵਿਮਲ ਸੈਣੀ ਉਸ ਦੇ ਘਰ ਆਇਆ ਅਤੇ 1 ਲੱਖ 20 ਹਜ਼ਾਰ ਰੁਪਏ ਨਕਦ ਲੈ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਮਾਮਲੇ ਵਿਚ ਬਰਾੜਾ ਥਾਣਾ ਇੰਚਾਰਜ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਪੁਲਿਸ ਨੇ ਮੁਲਜ਼ਮ ਏਜੰਟ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਮੁਲਜ਼ਮ ਏਜੰਟ ਵਿਦੇਸ਼ ਫਰਾਰ ਹੋ ਗਿਆ ਹੈ। ਮੁਲਜ਼ਮ ਦੇ ਪਾਸਪੋਰਟ ਅਤੇ ਉਸ ਦੀ ਟਰੈਵਲ ਹਿਸਟਰੀ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

(For more Punjabi news apart from The young man who was going to Germany died in the middle Haryana News, stay tuned to Rozana Spokesman)

Tags: haryana news

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement