ਕੋਰਮ 33 ਮੈਂਬਰ ਸਾਹਿਬਾਨ ਦੀ ਹਾਜ਼ਰੀ ਨਾਲ ਪੂਰਾ ਹੁੰਦਾ ਹੈ ਕੋਰਮ ਪੂਰਾ ਨਾ ਹੋਣ ਦੇ ਕਾਰਨ ਅੱਜ ਦਾ ਬਜ਼ਟ ਇਜਲਾਸ ਫੇਲ ਹੋ ਗਿਆ
ਹਰਿਆਣਾ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵੱਲੋਂ ਬਕਾਇਦਾ ਅੱਜ 7 ਜਨਵਰੀ 2026 ਦਾ ਬਜ਼ਟ ਇਜਲਾਸ ਰੱਖਿਆ ਹੋਇਆ ਸੀ ਜਿਸ ਵਿੱਚ ਸਿਰਫ 28 ਮੈਂਬਰ ਪੁੱਜੇ ਸਨ ਪਰ ਕੋਰਮ 33 ਮੈਂਬਰ ਸਾਹਿਬਾਨ ਦੀ ਹਾਜ਼ਰੀ ਨਾਲ ਪੂਰਾ ਹੁੰਦਾ ਹੈ ਕੋਰਮ ਪੂਰਾ ਨਾ ਹੋਣ ਦੇ ਕਾਰਨ ਅੱਜ ਦਾ ਬਜ਼ਟ ਇਜਲਾਸ ਫੇਲ ਹੋ ਗਿਆ ਹਰਿਆਣਾ ਕਮੇਟੀ ਦੇ ਸੀਨੀਅਰ ਮੈਂਬਰ ਦੀਦਾਰ ਸਿੰਘ ਨਲਵੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨਾਂ ਦੀ ਇੱਕ ਹੰਗਾਮੀ ਮੀਟਿੰਗ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਨਾਢਾ ਸਾਹਿਬ ਪੰਚਕੂਲਾਂ ਵਿਖੇ ਹੋਈ ਜਿਸ ਵਿੱਚ ਸਮੂੰਹ ਅਹੁਦੇਦਾਰ ਅਤੇ ਮੈਂਬਰ ਸਾਹਿਬਾਨਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦੀਆਂ ਬੇਨਿਯਮੀਆਂ ਤੇ ਆਪਹੁਦਰੀਆਂ ਦੇ ਕਾਰਨ ਝੀਂਡਾ ਆਪਣਾ ਮੈਂਬਰ ਸਾਹਿਬਾਨਾਂ ਵਿਚੋਂ ਬਹੁਮੱਤ ਗਵਾ ਚੁੱਕਾ ਹੈ ਜਿਸ ਕਰਕੇ ਉਸਦੀਆਂ ਤਿੰਨ ਐਗਜ਼ੈਕਟਿਵ ਮੀਟਿੰਗਾਂ ਅਤੇ ਤਿੰਨ ਜਰਨਲ ਇਜਲਾਸ ਫੇਲ ਹੋ ਚੁੱਕੇ ਹਨ ਅੱਜ ਦਾ ਰੱਖਿਆ ਹੋਇਆ ਜਰਨਲ ਹਾਊਸ ਵੀ ਕੋਰਮ ਪੂਰਾ ਨਾ ਹੋਣ ਕਾਰਨ ਫੇਲ ਹੋ ਚੁੱਕਾ ਹੈ ਝੀਡਾਂ ਨੇ ਬਜ਼ਟ ਇਜਲਾਸ ਇਹ ਕਹਿ ਕੇ ਪਾਸ ਕਰਦਿਆਂ ਕਿਹਾ ਕੇ ਬਾਕੀ ਮੈਂਬਰ ਸਾਹਿਬਾਨਾਂ ਦੇ ਘਰਾਂ ਵਿੱਚ ਜਾ ਕੇ ਸਾਈਨ ਕਰਵਾਏ ਲਏ ਜਾਣਗੇ ਅਤੇ ਸਾਈਨਾਂ ਦੀ ਆਸਪੁਰ ਬਜ਼ਟ ਪਾਸ ਕਰਨ ਦਾ ਐਲਾਨ ਕਰ ਦਿੱਤਾ ਜਦੋਂ ਕੇ ਗੁਰਦੁਆਰਾ ਐਕਟ 2014 ਅਨੁਸਾਰ ਐਸੀ ਕੋਈ ਵੀ ਮਦ ਨਹੀਂ ਹੈ ਕੇ ਜਰਨਲ ਇਜਲਾਸ ਵਿੱਚ ਪੁੱਜੇ ਮੈਂਬਰਾਂ ਤੋਂ ਬਿਨਾਂ ਘਰਾਂ ਵਿੱਚ ਜਾ ਕੇ ਸਾਈਨ ਕਰਾ ਕੇ ਮੈਂਬਰਾਂ ਦਾ ਕੋਰਮ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਨਾਢਾ ਸਾਹਿਬ ਵਿਖੇ ਹੋਈ ਹਰਿਆਣਾ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨਾਂ ਦੀ ਮੀਟਿੰਗ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕੇ ਬਜ਼ਟ ਇਜਲਾਸ ਫੇਲ ਹੋਣ ਕਾਰਨ ਜਗਦੀਸ਼ ਸਿੰਘ ਝੀਂਡਾ ਨੈਤਿਕਤਾ ਦੇ ਆਧਾਰ ਪੁਰ ਤੁਰੰਤ ਅਸਤੀਫਾ ਦੇਵੇ ਅੱਜ ਦੀ ਮੀਟਿੰਗ ਵਿੱਚ ਗੁਰਮੀਤ ਸਿੰਘ ਰਾਮਸਰ ਸੀਨੀਅਰ ਮੀਤ ਪ੍ਰਧਾਨ,ਗੁਰਬੀਰ ਸਿੰਘ ਤਲਾਕੌਰ ਜੂਨੀਅਰ ਮੀਤ ਪ੍ਰਧਾਨ,ਜਗਤਾਰ ਸਿੰਘ ਮਾਨ ਅੰਤ੍ਰਿੰਗ ਮੈਂਬਰ,ਤਜਿੰਦਰਪਾਲ ਸਿੰਘ ਨਾਰਨੌਲ ਅੰਤ੍ਰਿੰਗ ਮੈਂਬਰ, ਦੀਦਾਰ ਸਿੰਘ ਨਲਵੀ,ਜੋਗਾ ਸਿੰਘ ਯਮੁਨਾਨਗਰ,ਬੀਬੀ ਕਰਤਾਰ ਕੌਰ ਸ਼ਾਹਬਾਦ ਮਾਰਕੰਡਾ,ਬੀਬੀ ਕਪੂਰ ਸਿੰਘ ਸੌਂਕੜਾ,ਜਥੇਦਾਰ ਬਲਜੀਤ ਸਿੰਘ ਦਾਦੂਵਾਲ,ਗੁਰਪਾਲ ਸਿੰਘ ਗੋਰਾ ਐਲਨਾਬਾਦ,ਕੈਪਟਨ ਦਿਲਬਾਗ ਸਿੰਘ ਸਜ਼ਾਦਪੁਰ,ਮੇਅਰ ਭੁਪਿੰਦਰ ਸਿੰਘ ਪਾਣੀਪੱਤ,ਰਜਿੰਦਰ ਸਿੰਘ ਬਰਾੜਾ,ਗੁਰਤੇਜ ਸਿੰਘ ਅੰਬਾਲਾ,ਜਥੇਦਾਰ ਬਲਦੇਵ ਸਿੰਘ ਹਾਬੜੀ,ਬੀਬੀ ਅਮਨਦੀਪ ਕੌਰ ਟੋਹਾਣਾ,ਸਵਰਨ ਸਿੰਘ ਬੁੰਗਾਟਿੱਬੀ ਪੰਚਕੂਲਾ ਸਾਰੇ ਮੈਂਬਰ ਸਾਹਿਬਾਨ ਹਾਜ਼ਰ ਸਨ
