
Haryana News: ਬੁਦਬੂ ਆਉਣ ਤੋਂ ਬਾਅਦ ਮਾਮਲਾ ਆਇਆ ਸਾਹਮਣੇ
The son killed the mother by strangling her Haryana News: ਹਰਿਆਣਾ ਦੇ ਕੁਰੂਕਸ਼ੇਤਰ 'ਚ ਕਲਯੁਗੀ ਪੁੱਤਰ ਨੇ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਨੌਜਵਾਨ ਨੇ ਮਾਂ ਨੂੰ ਲੱਤਾਂ ਨਾਲ ਕੁੱਟਿਆ ਅਤੇ ਫਿਰ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿਤਾ। ਇੰਨਾ ਹੀ ਨਹੀਂ ਮ੍ਰਿਤਕ ਦੇਹ ਨੂੰ ਘਰ 'ਚ ਹੀ ਛੁਪਾ ਕੇ ਰੱਖਿਆ ਗਿਆ ਸੀ। ਗੰਦੀ ਬਦਬੂ ਆਉਣ 'ਤੇ ਗੁਆਂਢੀਆਂ ਨੂੰ ਸ਼ੱਕ ਹੋਇਆ ਅਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਇਹ ਵੀ ਪੜ੍ਹੋ: Kangana Ranaut Controversy: ਮੀਡੀਆ ਸਾਹਮਣੇ ਆਏ ਕੁਲਵਿੰਦਰ ਕੌਰ ਦੇ ਮਾਤਾ, ਕਿਹਾ- ਧੀ ਨੇ ਜੋ ਕੀਤਾ ਸਹੀ ਕੀਤਾ, ਪਰਿਵਾਰ ਉਸ ਦੇ ਨਾਲ
ਇਹ ਘਟਨਾ ਸ਼ਾਹਬਾਦ ਸ਼ਹਿਰ ਦੇ ਹੁੱਡਾ ਸੈਕਟਰ ਦੇ ਮਕਾਨ ਨੰਬਰ 403 ਵਿੱਚ ਵਾਪਰੀ। ਮ੍ਰਿਤਕ ਔਰਤ ਦੀ ਪਛਾਣ ਕ੍ਰਿਸ਼ਨਾ ਦੇਵੀ (55) ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਹਾਲਾਂਕਿ ਕਤਲ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਪੁਲਿਸ ਮੁਲਜ਼ਮ ਮੋਹਿਤ ਅਗਰਵਾਲ (30) ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰ ਰਹੀ ਹੈ।
ਇਹ ਵੀ ਪੜ੍ਹੋ: Punjab Weather Update: ਪੰਜਾਬ ਵਿਚ ਫਿਰ ਵਧੇਗੀ ਗਰਮੀ, ਪਾਰਾ 46 ਤੋਂ ਪਹੁੰਚੇਗਾ ਪਾਰ, ਅਲਰਟ ਜਾਰੀ
ਪੁਲਿਸ ਅਨੁਸਾਰ ਮੁਲਜ਼ਮ ਮੋਹਿਤ ਅਗਰਵਾਲ ਨੇ ਦੋ ਦਿਨ ਪਹਿਲਾਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀ। ਪੁਲਿਸ ਤੋਂ ਬਚਣ ਲਈ ਮੁਲਜ਼ਮ ਨੇ ਲਾਸ਼ ਘਰ ਵਿੱਚ ਛੁਪਾ ਦਿੱਤਾ ਸੀ। ਦੋ ਦਿਨਾਂ ਬਾਅਦ ਲਾਸ਼ ਵਿੱਚੋਂ ਬਦਬੂ ਆਉਣ ਲੱਗੀ ਅਤੇ ਅੱਜ ਸਵੇਰੇ ਗੁਆਂਢੀਆਂ ਨੂੰ ਸ਼ੱਕ ਹੋਇਆ। ਇਸ ਤੋਂ ਬਾਅਦ ਉਸ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ ਦੌਰਾਨ ਦੋਸ਼ੀ ਵੀ ਘਰ 'ਚ ਮੌਜੂਦ ਰਿਹਾ। ਪੁਲਿਸ ਨੇ ਸਵੇਰੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਪੁਲਿਸ ਨੇ ਦੋਸ਼ੀ ਨੌਜਵਾਨ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਹੈ, ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਘਟਨਾ ਦੇ ਪਿੱਛੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਪੁਲਿਸ ਨੇ ਮੌਕੇ 'ਤੇ ਫੋਰੈਂਸਿਕ ਟੀਮ ਬੁਲਾ ਕੇ ਸੈਂਪਲ ਲਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
(For more Punjabi news apart from The son killed the mother by strangling her Haryana News, stay tuned to Rozana Spokesman)