
ਹਰਿਆਣਾ ਸਰਕਾਰ ਨੇ ਫੈਕਟਰੀਆਂ ਅਤੇ ਕਾਰਖਾਨਿਆਂ ਨੂੰ ਜਾਰੀ ਕੀਤੇ ਦਿਸ਼ਾ-ਨਿਰਦੇਸ਼
ਹਰਿਆਣਾ ਦੇ ਕਾਰਖਾਨਿਆਂ ਅਤੇ ਫੈਕਟਰੀਆਂ ਵਿੱਚ ਮਹਿਲਾ ਕਰਮੀਆਂ ਨੂੰ ਰਾਤ ਸਮੇਂ ਡਿਉਟੀ ਤੋਂ ਪਹਿਲਾਂ ਉਨ੍ਹਾਂ ਦੀ ਲਿਖਤੀ ਸਹਿਮਤੀ ਲੈਣੀ ਜ਼ਰੂਰੀ ਹੋਵੇਗੀ। ਇਸ ਦੇ ਨਾਲ ਹੀ ਲੇਬਰ ਵਿਭਾਗ ਨੂੰ ਵੀ ਸੂਚਿਤ ਕਰਨਾ ਹੋਵੇਗਾ।
ਹਰਿਆਣਾ ਸਰਕਾਰ ਨੇ ਮਹਿਲਾਵਾ ਦੀ ਸੁਰਖਿਆ ਦੇ ਮੰਦੇਨਜ਼ਰ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਔਰਤਾਂ ਦੇ ਜਿਨਸੀ ਸ਼ੋਸ਼ਣ (ਰੋਕਥਾਮ, ਮਨਾਹੀ ਅਤੇ ਨਿਵਾਰਣ) ਐਕਟ 2013 ਦੀ ਮਹਿਲਾ ਵਿਵਸਥਾ' ਦੇ ਤਹਿਤ ਇੱਕ ਕਮੇਟੀ ਬਣਾਉਣਾ ਜ਼ਰੂਰੀ ਹੋ ਗਿਆ ਹੈ। ਸਥਾਪਨਾ ਅਤੇ ਫੈਕਟਰੀ ਮਾਲਕ ਨੂੰ ਨਾ ਸਿਰਫ਼ ਫੈਕਟਰੀ ਦੇ ਅੰਦਰ, ਸਗੋਂ ਆਲੇ-ਦੁਆਲੇ ਅਤੇ ਉਨ੍ਹਾਂ ਸਾਰੀਆਂ ਥਾਵਾਂ 'ਤੇ ਵੀ ਢੁਕਵੀਂ ਰੋਸ਼ਨੀ ਅਤੇ ਸੀਸੀਟੀਵੀ ਕੈਮਰੇ ਦੀ ਪ੍ਰਬੰਧ ਕਰਨਾ ਹੋਵੇਗਾ।