Haryana News: ਪ੍ਰਾਪਰਟੀ ਡੀਲਰ ਦੀ ਗੋਲੀ ਮਾਰ ਕੇ ਹਤਿਆ; ਬਦਮਾਸ਼ਾਂ ਨੇ ਦਫਤਰ 'ਚ ਦਾਖਲ ਹੋ ਕੇ ਚਲਾਈਆਂ ਗੋਲੀਆਂ
Published : May 10, 2024, 8:42 am IST
Updated : May 10, 2024, 8:42 am IST
SHARE ARTICLE
Property Dealer Murder Haryana
Property Dealer Murder Haryana

ਸੂਚਨਾ ਮਿਲਣ ਤੋਂ ਬਾਅਦ ਝੱਜਰ ਪੁਲਿਸ ਤੋਂ ਇਲਾਵਾ ਸੀਆਈਏ ਦੀਆਂ ਟੀਮਾਂ ਬਦਮਾਸ਼ਾਂ ਦੀ ਭਾਲ ਵਿਚ ਜੁਟੀਆਂ ਹੋਈਆਂ ਹਨ।

Haryana News:  ਹਰਿਆਣਾ ਦੇ ਝੱਜਰ 'ਚ ਵੀਰਵਾਰ ਰਾਤ ਦਿੱਲੀ ਗੇਟ ਇਲਾਕੇ 'ਚ ਇਕ ਪ੍ਰਾਪਰਟੀ ਡੀਲਰ ਨੂੰ ਉਸ ਦੇ ਦਫਤਰ 'ਚ ਦਾਖਲ ਹੋ ਕੇ ਗੋਲੀ ਮਾਰ ਦਿਤੀ ਗਈ। ਬਦਮਾਸ਼ਾਂ ਨੇ 10 ਤੋਂ ਵੱਧ ਰਾਊਂਡ ਫਾਇਰ ਕੀਤੇ। 5 ਗੋਲੀਆਂ ਲੱਗਣ ਨਾਲ ਪ੍ਰਾਪਰਟੀ ਡੀਲਰ ਦੀ ਮੌਤ ਹੋ ਗਈ। ਉਸ ਦੇ ਨਾਲ ਬੈਠੇ ਦੋਸਤਾਂ ਨੇ ਲੁੱਕ ਕੇ ਅਪਣੀ ਜਾਨ ਬਚਾਈ। ਇਸ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਝੱਜਰ ਪੁਲਿਸ ਤੋਂ ਇਲਾਵਾ ਸੀਆਈਏ ਦੀਆਂ ਟੀਮਾਂ ਬਦਮਾਸ਼ਾਂ ਦੀ ਭਾਲ ਵਿਚ ਜੁਟੀਆਂ ਹੋਈਆਂ ਹਨ।

ਮ੍ਰਿਤਕ ਦੀ ਪਛਾਣ ਅਨੁਜ ਰਾਓ (40) ਵਜੋਂ ਹੋਈ ਹੈ। ਦਿੱਲੀ ਗੇਟ ਇਲਾਕੇ ਵਿਚ ਹਨੂੰਮਾਨ ਮੰਦਿਰ ਦੇ ਕੋਲ ਉਸ ਦਾ ਪ੍ਰਾਪਰਟੀ ਡੀਲਰ ਦਾ ਦਫ਼ਤਰ ਹੈ। ਵੀਰਵਾਰ ਰਾਤ ਨੂੰ ਅਨੁਜ ਅਪਣੇ 4-5 ਦੋਸਤਾਂ ਨਾਲ ਦਫਤਰ 'ਚ ਬੈਠਾ ਸੀ। ਫਿਰ 3 ਤੋਂ 4 ਬਦਮਾਸ਼ ਵੱਖ-ਵੱਖ ਬਾਈਕ 'ਤੇ ਸਵਾਰ ਹੋ ਕੇ ਉਨ੍ਹਾਂ ਦੇ ਦਫਤਰ 'ਚ ਦਾਖਲ ਹੋਏ।ਹਮਲਾਵਰਾਂ ਨੇ ਹੈਲਮੇਟ ਪਾਏ ਹੋਏ ਸਨ। ਇਸ ਤੋਂ ਪਹਿਲਾਂ ਕਿ ਦਫਤਰ 'ਚ ਬੈਠੇ ਅਨੁਜ ਅਤੇ ਉਸ ਦੇ ਦੋਸਤ ਕੁੱਝ ਸਮਝ ਪਾਉਂਦੇ, ਬਦਮਾਸ਼ਾਂ ਨੇ ਗੋਲੀਆਂ ਚਲਾ ਦਿਤੀਆਂ।

ਪੁਲਿਸ ਮੁਤਾਬਕ ਬਦਮਾਸ਼ਾਂ ਦਾ ਨਿਸ਼ਾਨਾ ਅਨੁਜ ਸੀ। ਉਹ ਉਸ 'ਤੇ ਗੋਲੀਆਂ ਚਲਾਉਂਦੇ ਰਹੇ। ਉਸ ਦੇ ਸਾਥੀਆਂ ਨੇ ਦਫ਼ਤਰ ਵਿਚ ਹੀ ਲੁਕ ਕੇ ਅਪਣੀ ਜਾਨ ਬਚਾਈ। ਇਸ ਤੋਂ ਬਾਅਦ ਬਦਮਾਸ਼ ਫਰਾਰ ਹੋ ਗਏ। ਬਦਮਾਸ਼ਾਂ ਦੇ ਚਲੇ ਜਾਣ ਤੋਂ ਬਾਅਦ ਆਸ-ਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ। ਅਨੁਜ ਉੱਥੇ ਖੂਨ ਨਾਲ ਲੱਥਪੱਥ ਪਿਆ ਸੀ।

ਇਸ ਤੋਂ ਬਾਅਦ ਦੋਸਤਾਂ ਨੇ ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਅਨੁਜ ਦੇ ਸਰੀਰ 'ਤੇ 5 ਗੋਲੀਆਂ ਦੇ ਨਿਸ਼ਾਨ ਹਨ। ਕਤਲ ਦੀ ਸੂਚਨਾ ਮਿਲਣ ਤੋਂ ਬਾਅਦ ਡੀਐਸਪੀ ਸ਼ਮਸ਼ੇਰ ਸਿੰਘ ਪੁਲਿਸ ਫੋਰਸ ਨਾਲ ਮੌਕੇ ’ਤੇ ਪਹੁੰਚੇ ਅਤੇ ਜਾਇਜ਼ਾ ਲਿਆ। ਮੌਕੇ ਤੋਂ ਖੋਲ ਬਰਾਮਦ ਕੀਤੇ ਗਏ ਹਨ। ਅਜੇ ਤਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਅਨੁਜ 'ਤੇ ਹਮਲਾ ਕਿਸ ਨੇ ਕੀਤਾ ਅਤੇ ਕਿਉਂ ਕੀਤਾ। ਪੁਲਿਸ ਇਸ ਨੂੰ ਰੰਜਿਸ਼ ਵਜੋਂ ਦੇਖ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਅਨੁਜ ਦੇ ਪਿਤਾ ਸਤਪਾਲ ਸਰਕਾਰੀ ਮੁਲਾਜ਼ਮ ਰਹਿ ਚੁੱਕੇ ਹਨ। ਅਨੁਜ ਨੇ ਸਾਲ 2021 ਵਿਚ ਆਜ਼ਾਦ ਉਮੀਦਵਾਰ ਵਜੋਂ ਝੱਜਰ ਨਗਰ ਕੌਂਸਲ ਦੇ ਚੇਅਰਮੈਨ ਦੀ ਚੋਣ ਲੜੀ ਸੀ। ਹਾਲਾਂਕਿ ਉਹ ਇਸ ਚੋਣ ਵਿਚ ਹਾਰ ਗਏ ਸਨ। ਅਨੁਜ ਅਪਣੇ ਆਲੇ-ਦੁਆਲੇ ਦੇ ਇਲਾਕੇ 'ਚ ਕਾਫੀ ਮਸ਼ਹੂਰ ਸਨ, ਜਿਸ ਕਾਰਨ ਉਨ੍ਹਾਂ ਦੇ ਦਫ਼ਤਰ ਵਿਚ ਅਕਸਰ ਲੋਕਾਂ ਦੀ ਭੀੜ ਰਹਿੰਦੀ ਸੀ।

 (For more Punjabi news apart from Property Dealer Murder in Haryana , stay tuned to Rozana Spokesman)

Tags: haryana

Location: India, Haryana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement