
Haryana News: 1 ਮਹੀਨਾ ਪਹਿਲਾਂ ਕੁੱਝ ਲੋਕਾਂ ਨੇ ਪੁੱਤ ਦਾ ਤੇਜ਼ਧਾਰਾਂ ਨਾਲ ਹਮਲਾ ਕਰਕੇ ਕਰ ਦਿੱਤਾ ਸੀ ਕਤਲ
Father dies 1 month after son's death Haryana News: ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਡੱਬਵਾਲੀ ਵਿੱਚ, ਆਪਣੇ ਪੁੱਤਰ ਦੀ ਮੌਤ ਤੋਂ ਬਾਅਦ, ਪਿਤਾ ਦੀ ਵੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਪੁੱਤਰ 'ਤੇ 1 ਮਹੀਨਾ ਪਹਿਲਾਂ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਸੀ। ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਪੁੱਤ ਦੀ ਮੌਤ ਤੋਂ 1 ਮਹੀਨਾ ਬਾਅਦ ਪਿਤਾ ਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਧਾਲੀਵਾਲ ਨਗਰ ਦੇ ਰਹਿਣ ਵਾਲੇ ਸੁਖਪਾਲ ਉਰਫ਼ ਸੋਨੂੰ ਨੇ ਦੱਸਿਆ ਕਿ ਉਸ ਦੇ ਭਰਾ ਸੰਦੀਪ 'ਤੇ 9 ਜੁਲਾਈ ਨੂੰ ਹਮਲਾ ਹੋਇਆ ਸੀ। ਇਸ ਹਮਲੇ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ। ਹਮਲੇ ਤੋਂ ਇੱਕ ਹਫ਼ਤੇ ਬਾਅਦ ਉਸ ਦੀ ਮੌਤ ਹੋ ਗਈ। ਪਰਿਵਾਰ ਅਜੇ ਇਸ ਦੁੱਖ ਤੋਂ ਬਾਹਰ ਨਹੀਂ ਆਇਆ ਕਿ , ਸ਼ਨੀਵਾਰ ਨੂੰ ਇੱਕ ਹੋਰ ਘਟਨਾ ਵਾਪਰੀ। ਸੁਖਪਾਲ ਦਾ 58 ਸਾਲਾ ਪਿਤਾ ਹਰਜਿੰਦਰ ਸਿੰਘ ਉਰਫ਼ ਟੀਟੂ ਇੱਕ ਗਲੀ ਵਿੱਚ ਗੰਭੀਰ ਹਾਲਤ ਵਿੱਚ ਪਿਆ ਗਿਆ।
ਸੁਖਪਾਲ ਨੂੰ ਉਸ ਦੇ ਭਰਾ ਵਰਿੰਦਰ ਦਾ ਫੋਨ ਆਇਆ ਕਿ ਉਸ ਦੇ ਪਿਤਾ ਗਲੀ ਵਿੱਚ ਬੇਹੋਸ਼ ਪਏ ਹਨ। ਉਹ ਤੁਰੰਤ ਘਰ ਭੱਜਿਆ ਅਤੇ ਡਾਕਟਰ ਨੂੰ ਬੁਲਾਇਆ। ਡਾਕਟਰ ਨੇ ਹਰਜਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਹੈਰਾਨ ਰਹਿ ਗਿਆ ਜਦੋਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੇ ਪਿਤਾ ਦੇ ਵਾਲ ਖੂਨ ਨਾਲ ਲੱਥਪੱਥ ਸਨ।
ਸੁਖਪਾਲ ਨੇ ਦੋਸ਼ ਲਗਾਇਆ ਕਿ ਉਹ ਅਜੇ ਆਪਣੇ ਭਰਾ ਦੀ ਮੌਤ ਦੇ ਸਦਮੇ ਤੋਂ ਉੱਭਰਿਆ ਨਹੀਂ ਸੀ ਅਤੇ ਹੁਣ ਉਸਨੂੰ ਆਪਣੇ ਪਿਤਾ ਦੀ ਮੌਤ ਦੇ ਸਦਮੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਨੇ ਕਿਹਾ ਕਿ ਉਸਨੂੰ ਪਹਿਲਾਂ ਹੀ ਡਰ ਸੀ ਕਿ ਹਮਲਾਵਰ ਉਸ 'ਤੇ ਹਮਲਾ ਕਰ ਸਕਦੇ ਹਨ। ਉਸ ਦਾ ਮੰਨਣਾ ਹੈ ਕਿ ਉਸਦੇ ਪਿਤਾ ਦੀ ਵੀ ਇੱਕ ਸਾਜ਼ਿਸ਼ ਦੇ ਤਹਿਤ ਹੱਤਿਆ ਕੀਤੀ ਗਈ ਸੀ। ਡੱਬਵਾਲੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਲਈ ਟੀਮਾਂ ਦਾ ਗਠਨ ਕੀਤਾ ਹੈ। ਪਰਿਵਾਰ ਦੇ ਦੋਸ਼ਾਂ ਦੇ ਆਧਾਰ 'ਤੇ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
(For more news apart from “Father dies 1 month after son's death Haryana News, ” stay tuned to Rozana Spokesman.)