Haryana News : ਬਸੰਤ ਪੰਚਮੀ ਲਈ ਪਤੰਗ ਲੈ ਕੇ ਆ ਰਹੇ ਨਾਬਾਲਗਾਂ ਦੀ ਹਾਦਸੇ ਵਿਚ ਹੋਈ ਮੌਤ

By : GAGANDEEP

Published : Feb 12, 2024, 9:33 am IST
Updated : Feb 12, 2024, 9:33 am IST
SHARE ARTICLE
Minors died in an accident Haryana News in punjabi
Minors died in an accident Haryana News in punjabi

Haryana News : ਟਰੱਕ ਨੇ ਦੋਵਾਂ ਨਾਬਾਲਗਾਂ ਨੂੰ ਕੁਚਲਿਆ, ਦੋਵਾਂ ਦੀ ਮੌਕੇ 'ਤੇ ਹੋਈ ਮੌਤ

Minors died in an accident Haryana News in punjabi : ਹਰਿਆਣਾ 'ਚ ਕਿਸਾਨਾਂ ਦੇ ਵਿਰੋਧ ਕਾਰਨ ਰੂਟ ਮੋੜਨ ਦੇ ਪਹਿਲੇ ਹੀ ਦਿਨ ਕਰਨਾਲ ਦੇ ਇੰਦਰੀ-ਯਮੁਨਾਨਗਰ ਰੋਡ 'ਤੇ ਵਾਪਰੇ ਇਕ ਦਰਦਨਾਕ ਹਾਦਸੇ 'ਚ ਦੋ ਨਾਬਾਲਗਾਂ ਦੀ ਜਾਨ ਚਲੀ ਗਈ। ਇੱਕ ਅਣਪਛਾਤੇ ਟਰੱਕ ਨੇ ਬਾਈਕ ਸਵਾਰ ਦੋ ਨਾਬਾਲਗਾਂ ਨੂੰ ਕੁਚਲ ਦਿਤਾ ਅਤੇ ਫਰਾਰ ਹੋ ਗਿਆ। ਦੋਵਾਂ ਨੌਜਵਾਨਾਂ ਪਤੰਗ ਲੈ ਕੇ ਆ ਰਹੇ ਸਨ।

ਇਹ ਵੀ ਪੜ੍ਹੋ: Farmer Protest: ਤਿੰਨ ਕੇਂਦਰੀ ਮੰਤਰੀ ਕਿਸਾਨ ਆਗੂਆਂ ਨਾਲ ਗੱਲਬਾਤ ਲਈ ਅੱਜ ਮੁੜ ਚੰਡੀਗੜ੍ਹ ਆਉਣਗੇ 

ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਬਸੰਤ ਪੰਚਮੀ ਲਈ ਪਤੰਗ ਲੈ ਕੇ ਆਏ ਸਨ। ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਦੋਵਾਂ ਨਾਬਾਲਗਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਕਰਨਾਲ ਦੇ ਮੁਰਦਾ ਘਰ 'ਚ ਰਖਵਾ ਦਿਤਾ ਹੈ। ਅੱਜ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਹਾਦਸੇ ਤੋਂ ਬਾਅਦ ਅਣਪਛਾਤਾ ਵਾਹਨ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਇਹ ਵੀ ਪੜ੍ਹੋ: Bikram Majithia News: ਬਿਕਰਮ ਮਜੀਠੀਆ ਨੂੰ ਮੁੜ ਪੁੱਛਗਿੱਛ ਲਈ ਕੀਤਾ ਤਲਬ, SIT ਨੇ 15 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ

ਐਤਵਾਰ ਦੇਰ ਸ਼ਾਮ ਵਾਰਡ ਨੰਬਰ 6 ਦਾ ਰਹਿਣ ਵਾਲਾ 16 ਸਾਲਾ ਵੰਸ਼ ਅਤੇ ਵਾਰਡ ਨੰਬਰ 2 ਦਾ ਰਹਿਣ ਵਾਲਾ 17 ਸਾਲਾ ਗਰਵ ਬਾਈਕ 'ਤੇ ਕਰਨਾਲ ਤੋਂ ਇੰਦਰੀ ਵੱਲ ਆ ਰਹੇ ਸਨ। ਜਿਉਂ ਹੀ ਉਹ ਦੋਵੇਂ ਪਿੰਡ ਨੌਰਟਾ ਕੋਲ ਪੁੱਜੇ ਤਾਂ ਕੱਚੀ ਸੜਕ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਸੰਤੁਲਨ ਗੁਆ ​​ਬੈਠਾ ਅਤੇ ਬਾਈਕ ਸੜਕ ਦੇ ਵਿਚਕਾਰ ਡਿੱਗ ਗਈ।

ਜਿਸ ਤੋਂ ਬਾਅਦ ਦੋਵੇਂ ਨਾਬਾਲਗ ਵੀ ਸੜਕ 'ਤੇ ਡਿੱਗ ਪਏ ਅਤੇ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਦੋਵਾਂ ਬੱਚਿਆਂ ਨੂੰ ਕੁਚਲ ਦਿਤਾ। ਜਿਸ ਕਾਰਨ ਦੋਵਾਂ ਨਾਬਾਲਗਾਂ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ।

ਦੋਵਾਂ ਨੌਜਵਾਨਾਂ ਦੀ ਮੌਤ ਤੋਂ ਬਾਅਦ ਪੂਰੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ। ਪਰਿਵਾਰਕ ਮੈਂਬਰਾਂ ਦਾ ਬੁਰਾ ਹਾਲ ਹੈ ਅਤੇ ਰੋ ਰਹੇ ਹਨ। ਇਹ ਦੋਵੇਂ ਬਸੰਤ ਪੰਚਮੀ ਲਈ ਪਤੰਗ ਖਰੀਦਣ ਲਈ ਕਰਨਾਲ ਗਏ ਸਨ ਅਤੇ ਕਰਨਾਲ ਤੋਂ ਘਰ ਪਰਤ ਰਹੇ ਸਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Minors died in an accident Haryana News in punjabi, stay tuned to Rozana Spokesman

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement