Haryana Election Result: ਨਗਰ ਨਿਗਮ ਜਿੱਤਣ ’ਤੇ ਮੰਤਰੀ ਅਨਿਲ ਵਿਜ ਦਾ ਵੱਡਾ ਬਿਆਨ, ਕਿਹਾ-ਲੋਕਾਂ ਨੇ ਕੀਤੇ ਕੰਮ ਦਾ ਫ਼ਲ ਦਿੱਤਾ ਹੈ

By : BALJINDERK

Published : Mar 12, 2025, 5:21 pm IST
Updated : Mar 12, 2025, 5:21 pm IST
SHARE ARTICLE
 ਮੰਤਰੀ ਅਨਿਲ ਵਿਜ
ਮੰਤਰੀ ਅਨਿਲ ਵਿਜ

Haryana Election Result: ਭਾਰੀ ਜਿੱਤ ਨਾਲ ਕਾਂਗਰਸ ਨੂੰ ਕਰਾਰੀ ਹਾਰ ਦਾ ਕਰਨਾ ਪਿਆ ਸਾਹਮਣਾ

Haryana Election Result News in Punjabi : ਹਰਿਆਣਾ ਨਗਰ ਨਿਗਮ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਇਸ ਵਾਰ ਵੀ ਭਾਜਪਾ ਨੇ ਹਰਿਆਣਾ ’ਚ ਭਾਰੀ ਜਿੱਤ ਪ੍ਰਾਪਤ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਜਦੋਂ ਕਿ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਵੱਲੋਂ ਚੋਣ ਨਤੀਜਿਆਂ ਨੂੰ ਲੈ ਕੇ ਇੱਕ ਵੱਡਾ ਬਿਆਨ ਆਇਆ ਹੈ। ਇਸ ਚੋਣ ਤੋਂ ਪਹਿਲਾਂ ਵੀ ਅਨਿਲ ਵਿਜ ਨੇ ਜਿੱਤ ਦਾ ਦਾਅਵਾ ਕੀਤਾ ਸੀ। ਇਸ ਦੌਰਾਨ ਵਿਜ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਅੰਬਾਲਾ ਛਾਉਣੀ ਦੇ ਲੋਕਾਂ ਲਈ ਕੀਤੇ ਕੰਮ ਦਾ ਫ਼ਲ ਦਿੱਤਾ ਹੈ।

ਕਾਂਗਰਸ 'ਤੇ ਸਿੱਧਾ ਨਿਸ਼ਾਨਾ

ਦਰਅਸਲ, ਅੰਬਾਲਾ ਛਾਉਣੀ ਦੇ 32 ਵਾਰਡਾਂ ’ਚੋਂ 25 ਵਿੱਚ ਭਾਜਪਾ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਨਾਲ ਹੀ, ਭਾਜਪਾ ਉਮੀਦਵਾਰ ਨੇ ਚੇਅਰਮੈਨ ਦਾ ਅਹੁਦਾ ਜਿੱਤ ਲਿਆ ਹੈ। ਇਸ ਦੇ ਨਾਲ ਹੀ ਵਿਜ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਵਿਰੋਧੀ ਧਿਰ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ। ਇਸ ਦੇ ਨਾਲ ਹੀ ਵਿਜ ਨੇ ਅੰਬਾਲਾ ਸ਼ਹਿਰ ’ਚ ਹੋਈ ਮੇਅਰ ਉਪ ਚੋਣ ’ਚ ਭਾਜਪਾ ਦੀ ਜਿੱਤ ਬਾਰੇ ਇਹ ਵੀ ਕਿਹਾ ਕਿ ਅੱਜ ਭਾਜਪਾ ਹਰ ਜਗ੍ਹਾ ਜਿੱਤ ਰਹੀ ਹੈ, ਇਹ ਸਭ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਦਾ ਨਤੀਜਾ ਹੈ।

(For more news apart from Minister Anil Vij's big statement on winning Municipal Corporation said, people have given fruits of their work News in Punjabi, stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement